ਖੇਤਰੀ ਯੁਵਕ ਮੇਲੇ ‘ਚ SSD ਕਾਲਜ ਦੇ ਵਿਦਿਆਰਥੀਆਂ ਨੇ ਕਰਾਈ ਬੱਲੇ-ਬੱਲੇ

Advertisement
Spread information

ਮੁੱਖ ਮਹਿਮਾਨ ਵਜੋਂ ਪਟਿਆਲਾ ਜੋਨ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਜੀ ਨੇ ਸਿਰਕਤ ਕੀਤੀ

ਰਘਬੀਰ ਹੈਪੀ, ਬਰਨਾਲਾ, 18 ਅਕਤੂਬਰ 2024

    ਸਥਾਨਕ ਜ਼ੋਨ ਖੇਤਰੀ ਯੁਵਕ ਮੇਲੇ ਦੇ ਦੂਸਰੇ ਦਿਨ ਦੀ ਸ਼ਾਨਦਾਰ ਸ਼ੁਰੂਆਤ ਰਹੀ। ਜਿਸ ਵਿਚ ਐੱਸ ਐੱਸ ਡੀ ਕਾਲਜ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਮੱਲਾਂ ਮਾਰੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ , ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ , ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਨੇ ਦੱਸਿਆ ਕਿ ਐੱਸ.ਐੱਸ.ਡੀ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਜੋਨ ਬਰਨਾਲਾ ਮਲੇਰਕੋਟਲਾ ਦੇ ਕਾਲਜਾਂ ਦੇ ਚੱਲ ਰਹੇ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਪਟਿਆਲਾ ਜੋਨ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਉਹਨਾਂ ਦੀ ਧਰਮ ਪਤਨੀ ਪ੍ਰਿੰਸੀਪਲ ਸੁਖਮੀਨ ਕੌਰ ਸੰਧੂ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ ਅਤੇ ਮੇਲੇ ਦਾ ਰਸਮੀ ਉਦਾਘਾਟਨ ਕੀਤਾ।         
    ਇਸ੍ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸੁਆਮੀ ਅੰਮ੍ਰਿਤਾਨੰਦ, ਫਿਲਮੀ ਐਕਟਰ ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਐਡਵੋਕੇਟ ਸਰਬਜੀਤ ਸਿੰਘ ਨੰਗਲ, ਸ੍ਰ ਬਸੰਤ ਸਿੰਘ ਨੇ ਇਨਾਮ ਵੰਡ ਸਮਾਗਮ ਵਿੱਚ ਹਿੱਸਾ ਲਿਆ।
     ਐੱਸ ਐੱਸ ਡੀ ਕਾਲਜ ਦੇ ਵਿਹੜੇ ਵਿੱਚ ਮੁਕਾਬਲੇ ਲਈ ਤਿੰਨ ਅਲੱਗ -ਅਲੱਗ ਸਟੇਜਾਂ ਬਣਾਈਆਂ ਗਈਆਂ। ਇਸ ਖੇਤਰੀ ਯੁਵਕ ਮੇਲੇ ਵਿੱਚ ਬਹੁਤ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਕ ਨੰਬਰ ਸਟੇਜ ਉਪਰ ਨਾਟਕ, ਮਿਮਕਰੀ ਅਤੇ ਦੋ ਨੰਬਰ ਸਟੇਜ ਉਪਰ ਪੱਛਮੀ ਸੋਲੋ ਇੰਸਟਰੂਮੈਂਟ , ਪੱਛਮੀ ਸਮੂਹ ਗਾਇਨ ਸਟੇਜ ਨੰਬਰ ਤੀਨ ਕਲਾਸੀਕਲ ਇੰਸਟਰੂਮੈਂਟ ਪ੍ਰਕਸ਼ਨ , ਕਲਾਸੀਕਲ ਇੰਸਟਰੂਮੈਂਟ ਨਾਨ ਪ੍ਰਕਸ਼ਨ, ਆਦਿ ਦੇ ਮੁਕਾਬਲੇ ਕਰਵਾਏ ਗਏ। ਖੇਤਰੀ ਯੁਵਕ ਮੇਲੇ ਦੇ ਦਰਸ਼ਕ ਵਿਦਿਆਰਥੀਆਂ ਦਾ ਬਹੁਤ ਇਕੱਠ ਦੇਖਣ ਨੂੰ ਮਿਲਿਆ। ਇਸ ਮੁਕਾਬਲੇ ਦੀ ਜੱਜ ਮੈਂਟ ਲਈ ਬੜੇ ਹੀ ਸੂਝਵਾਨ ਅਤੇ ਨਿਰਪੱਖ ਜੱਜਮੇਂਟ ਟੀਮਾਂ ਲਗਾਈਆਂ ਗਈਆਂ ਅਤੇ ਉਹਨਾਂ ਨੇ ਨਿਰਪੱਖ ਜੱਜਮੇਂਟ ਕੀਤੀ।                         

Advertisement

     ਡੀਆਈਜੀ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਊਰਜਾ ਰਚਨਾਤਮਕ ਗਤੀਵਿਧੀਆਂ ਵਿੱਚ ਲਗਾਉਣੀ ਚਾਹੀਦੀ ਹੈ ਅਤੇ ਨਸ਼ਿਆਂ ਦੀ ਦਲਦਲ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ  ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਬਣਾਉਣਾ ਸਾਡੇ ਨੌਜਵਾਨਾਂ ਦੇ ਹੱਥ ਵਿੱਚ ਹੈ। ਸਿੱਧੂ ਨੇ ਨੌਜਵਾਨਾਂ ਨੂੰ ਨਵੀਂ ਟਕਨਾਲੋਜੀ ਅਤੇ ਸਿੱਖਿਆ ਵਿੱਚ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ, ਤਾਂ ਕਿ ਪੰਜਾਬ ਆਗਾਮੀ ਚੁਣੌਤੀਆਂ ਦਾ ਸਾਹਸ ਨਾਲ ਮੁਕਾਬਲਾ ਕਰ ਸਕੇ।             
     ਫੈਸਟੀਵਲ ਵਿੱਚ ਕਲਾਕਾਰੀ ਦੇ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਵੇਂ ਕਿ ਗਿੱਧਾ, ਭੰਗੜਾ, ਨਾਟਕ ਅਤੇ ਸੰਗੀਤਮਈ ਪ੍ਰਦਰਸ਼ਨ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀਆਂ ਪ੍ਰਤਿਭਾਵਾਂ ਨੂੰ ਉਭਾਰਿਆ। ਸਿੱਧੂ ਨੇ ਵਿਦਿਆਰਥੀਆਂ ਦੇ ਉਤਸਾਹ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
     ਡੀਆਈਜੀ ਨੇ ਸਮਾਜਕ ਸਮੱਸਿਆਵਾਂ ਦਾ ਹੱਲ ਕੱਢਣ ਅਤੇ ਸੱਭਿਆਚਾਰਕ ਮੂਲਿਆਵਾਂ ਨੂੰ ਸਾਂਭਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਦਾ ਸੰਦੇਸ਼ ਸਾਫ ਸੀ ਕਿ ਨਸ਼ਿਆਂ ਤੋਂ ਮੁਕਤ ਭਵਿੱਖ ਹੀ ਇੱਕ ਚਮਕਦਾ ਪੰਜਾਬ ਬਣਾਵੇਗਾ।

    ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਐੱਸ ਐੱਸ ਡੀ ਕਾਲਜ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ , ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ , ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਦੀ ਅਤੇ ਸਮੂਹ ਸਟਾਫ ਦੀ ਸਲਾਘਾ ਕੀਤੀ।
     ਅੰਤ ਵਿੱਚ ਐੱਸ ਐੱਸ ਡੀ ਕਾਲਜ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ , ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਮੇਲੇ ਵਿੱਚ ਸਿਰਕਤ ਕਰਨ ਲਈ ਧੰਨਵਾਦ ਕੀਤਾ ਅਤੇ ਟੋਕਨ ਆਫ ਲਵ ਨਾਲ ਸਨਮਾਨ ਵੀ ਕੀਤਾ ।

Advertisement
Advertisement
Advertisement
Advertisement
Advertisement
error: Content is protected !!