S.S.D. Collage ਬਰਨਾਲਾ ‘ਚ ਧੂਮਧਾਮ ਨਾਲ ਸੁਰੂ ਹੋਇਆ “ਖੇਤਰੀ ਯੁਵਕ ਮੇਲਾ”

Advertisement
Spread information

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਮੇਲੇ ਦਾ ਰਸਮੀ ਉਦਾਘਾਟਨ

ਰਘਵੀਰ ਹੈਪੀ, ਬਰਨਾਲਾ 17 ਅਕਤੂਬਰ 2024

     ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ ਐੱਸ ਡੀ ਕਾਲਜ ਬਰਨਾਲਾ ਵਿਖੇ ਅੱਜ “ਖੇਤਰੀ ਯੁਵਕ ਮੇਲਾ” ਪੂਰੀ ਧੂਮਧਾਮ ਨਾਲ ਸੁਰੂ ਹੋਇਆ।  ਮੇਲੇ ਵਿੱਚ ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਬਰਨਾਲਾ-ਮਲੇਰਕੋਟਲਾ ਜ਼ੋਨ ਦੇ ਕਰੀਬ 40 ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੀ ਕਲਾ ਦੇ ਜੋਹਰ ਦਿਖਾਏ ਜਾ ਰਹੇ ਹਨ । ਇਸ ‘ਖੇਤਰੀ ਯੁਵਕ ਮੇਲੇ ਦਾ ਰਸਮੀ ਉਦਘਾਟਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨੱਚਦਾ, ਟੱਪਦਾ, ਗਾਉਂਦਾ, ਗਿੱਧੇ ਭੰਗੜੇ ਪਾਉਂਦਾ ਪੰਜਾਬ ਹੀ ਅੱਗੇ ਵਧ ਸਕਦਾ ਹੈ। ਉਹਨਾਂ ਕਿਹਾ ਕਿ ਐੱਸ ਡੀ ਸਭਾ ਬਰਨਾਲਾ ਵੱਲੋਂ ਐੱਸ ਐੱਸ ਡੀ ਕਾਲਜ ਦੇ ਵਿਹੜੇ ਵਿੱਚ ਖੇਤਰੀ ਯੁਵਕ ਮੇਲੇ ਦੀ ਲੱਗੀਆਂ ਰੌਣਕਾਂ ਅੱਜ ਦੱਸ ਰਹੀਆਂ ਹਨ ਕਿ ਪੰਜਾਬ ਸਾਡਾ ਸਾਰਿਆਂ ਦਾ ਸਾਂਝਾ ਹੈ ਅਤੇ ਫਿਰਕੂ ਨਫਰਤ ਫੈਲਾਉਣ ਵਾਲਿਆਂ ਲਈ ਇੱਥੇ ਕੋਈ ਜਗਾ ਨਹੀਂ।                                                               

              ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬੀ ਕੌਮ ਨੇ ਸਦਾ ਸਰਬੱਤ ਦਾ ਭਲਾ ਮੰਗਿਆ ਹੈ, ਪਰ ਅੱਜ ਸਾਨੂੰ ਉਹਨਾਂ ਲੋਕਾਂ ਦੀ ਪਹਿਚਾਣ ਕਰਨੀ ਪਵੇਗੀ, ਜੋ ਸਾਡੇ ਸਤਿਕਾਰਯੋਗ ਤਖਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਵੀ ਮੰਦੀ ਸੋਚ ਰੱਖਦੇ ਹਨ। ਅਸੀਂ ਧਰਮਾਂ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਹਾਂ। ਸ੍ਰੀ ਸੰਧਵਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪਿਆਰੇ ਬੱਚਿਓ ! ਤੁਹਾਡਾ ਇਹੀ ਸਮਾਂ ਹੈ, ਜੋ ਤੁਹਾਨੂੰ ਬੁਲੰਦੀਆਂ ‘ਤੇ ਪਹੁੰਚਾ ਸਕਦਾ ਹੈ, ਤੁਸੀਂ ਪੜਾਈ ਦੇ ਨਾਲ ਨਾਲ ਖੇਡਾਂ, ਸੱਭਿਆਚਾਰ ਅਤੇ ਹੋਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਸਕਦੇ ਹੋ। ਉਹਨਾਂ ਬਰਨਾਲਾ ਦੀ ਧਰਤੀ ਦੇ ਲੋਕਾਂ ਨੂੰ ਕਰਾਂਤੀਕਾਰੀ ਦੱਸਿਆ ਕਿ ਕਿਹਾ ਕਿ ਇਸ ਖੇਤਰ ਦੇ ਲੋਕਾਂ ਯੁੱਗ ਪਲਟਾਉਣ ਦੀ ਮੁਹਾਰਤ ਰੱਖਦੇ ਹਨ। ਉਹਨਾਂ ਖੁਸੀ ਪ੍ਰਗਟ ਕੀਤੀ ਕਿ ਐੱਸ ਐੱਸ ਡੀ ਕਾਲਜ ਬਰਨਾਲਾ ਮਾਂ ਬੋਲੀ ਪੰਜਾਬੀ ਪ੍ਰਤੀ ਬਹੁਤ ਸੰਜੀਦਾ ਹੈ ਕਿਉਂਕਿ ਇਸ ਖੇਤਰੀ ਯੁਵਕ ਵਿੱਚ ਬੈਨਰਾਂ ਤੋਂ ਲੈ ਕੇ ਮਹਿਮਾਨਾਂ ਦੀਆਂ ਤਖਤੀਆਂ ਤੱਕ ਹਰ ਥਾਂ ਪੰਜਾਬੀ ਲਿਖੀ ਹੋਈ ਹੈ, ਜੋ ਅੱਜ ਕੱਲ ਘੱਟ ਹੀ ਦੇਖਣ ਨੂੰ ਮਿਲਦੀ। ਸ੍ਰੀ ਸੰਧਵਾਂ ਨੇ ਇਸ ਖੇਤਰੀ ਯੁਵਕ ਮੇਲੇ ਵਿੱਚ ਹਿੱਸਾ ਲੈ ਰਹੇ ਸਾਰੇ ਕਾਲਜਾਂ ਦੀਆਂ ਟੀਮਾਂ ਅਤੇ ਵਿਦਿਆਰਥੀਆਂ ਨੂੰ ਸੁਭ ਇਛਾਵਾਂ ਦਿੰਦਿਆਂ ਉਹਨਾਂ ਨੂੰ ਫਤਿਹਯਾਬ ਹੋਣ ਦਾ ਅਸੀਰਵਾਦ ਦਿੱਤਾ।                                                                   

Advertisement

      ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਐੱਸ ਡੀ ਸਭਾ ਦੇ ਚੇਅਰਮੈਨ ਸ੍ਰੀ ਸਿਵਦਰਸਨ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਕਿ ਐੱਸ ਐੱਸ ਡੀ ਕਾਲਜ ਦੇ ਵਿਹੜੇ ਬਰਨਾਲਾ-ਮਲੇਰਕੋਟਲਾ ਜੋਨ ਕਰੀਬ 40 ਕਾਲਜਾਂ ਦੇ ਵਿਦਿਆਰਥੀ ਇਸ ਖੇਤਰੀ ਯੁਵਕ ਮੇਲੇ ਵਿੱਚ ਧਮਾਲਾਂ ਪਾ ਰਹੇ ਹਨ। ਉਹਨਾਂ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਦਾ ਵਿਸੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਆਉਣ ਨਾਲ ਇਸ ਮੇਲੇ ਨੂੰ ਚਾਰ ਚੰਨ ਲੱਗ ਗਏ ਹਨ।          ਐੱਸ ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਏ ਹੋਏ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਨੌਜਵਾਨਾਂ ਦੇ ਇਸ ਉਤਸਵ ਵਿੱਚ ਉਹਨਾਂ ਦੀ ਸਿਰਕਤ ਨੇ ਨਵਾਂ ਉਤਸਾਹ ਅਤੇ ਜੋਸ਼ ਭਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸਿਰਫ ਇਕ ਮੇਲਾ ਹੀ ਨਹੀਂ, ਸਗੋ ਇਹ ਉਹ ਸਟੇਜ ਹਨ।                                                          ਜਿਥੇ ਬੱਚੇ ਆਪਣੀ ਕਾਬਲੀਅਤ ਪੇਸ਼ ਕਰਦੇ ਹਨ ਅਤੇ ਬੱਚੇ ਇਥੋਂ ਹੀ ਵੱਡੇ ਵੱਡੇ ਚੈਲਿੰਜ ਲੈਣੇ ਵੀ ਸਿਖਦੇ ਹਨ। ਯੁਵਕ ਮੇਲੇ ਦੀਆਂ ਇਹਨਾਂ ਸਟੇਜਾਂ ਤੋਂ ਹੀ ਵੱਡੇ ਵੱਡੇ ਕਲਾਕਾਰ ਪੈਦਾ ਹੋਏ ਹਨ। ਐੱਸ ਐੱਸ ਡੀ ਕਾਲਜ ਦੇ ਪ੍ਰਿੰਸੀਪਲ ਡਾ ਰਾਕੇਸ ਜਿੰਦਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵਿਸੇਸ਼ ਤੌਰ ‘ਤੇ ਸਿਰਕਤ ਕੀਤੀ।                                   ਇਸ ਖੇਤਰੀ ਯੁਵਕ ਮੇਲੇ ਵਿੱਚ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਸ਼੍ਰੀ ਵਰਿੰਦਰ ਕੌਸ਼ਿਕ, ਸਟੇਟ ਅਵਾਰਡੀ ਭੋਲਾ ਸਿੰਘ ਵਿਰਕ, ਵਿਜੈ ਕੁਮਾਰ ਭਦੌੜ, ਪੰਡਤ ਸਿਵ ਕੁਮਾਰ ਗੌੜ ਸਮੇਤ ਕਈ ਅਹਿਮ ਸਖਸੀਅਤਾਂ ਵੱਲੋਂ ਸਿਰਕਤ ਕੀਤੀ ਗਈ । ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਭਾਰਤ ਭੂਸ਼ਣ ਅਤੇ ਪ੍ਰੋਫੈਸਰ ਕਾਦੰਬਰੀ ਗਾਸੋ ਨੇ ਬਾਖੂਬੀ ਨਿਭਾਈ।

Advertisement
Advertisement
Advertisement
Advertisement
Advertisement
error: Content is protected !!