ਸਿਟੀ ਇੰਚਾਰਜ ਤਪਾ ਨੂੰ ਮਿਲੀ ਸੀ ਗੁਪਤ ਸੂਚਨਾ, ਜਦੋਂ ਪੁਲਿਸ ਪਹੁੰਚੀ ਤਾਂ…
ਹਰਿੰਦਰ ਨਿੱਕਾ, ਬਰਨਾਲਾ 14 ਅਕਤੂਬਰ 2024
ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਗੈਰਕਾਨੂੰਨੀ ਢੰਗ ਨਾਲ ਬਿਨਾਂ ਲਾਇਸੰਸ ਤੋਂ ਪਟਾਖਿਆਂ ਤੇ ਲਾਈ ਪਾਬੰਦੀ ਦੇ ਬਾਵਜੂਦ ਵੀ , ਪਟਾਖਾ ਵਪਾਰੀਆਂ ਨੇ ਪਟਾਖਿਆਂ ਦਾ ਵੱਡਾ ਜਖੀਰਾ ਜਮ੍ਹਾ ਵੀ ਕਰ ਹੀ ਲਿਆ ਹੈ । ਅਜਿਹੀ ਸੂਚਨਾ ਜਦੋਂ ਸਿਟੀ ਇੰਚਾਰਜ ਤਪਾ ਏਐਸਆਈ ਕਰਮਜੀਤ ਸਿੰਘ ਨੂੰ ਲੱਗੀ ਤਾਂ ਉਨ੍ਹਾਂ ਪਹਿਲਾਂ ਦਾ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਸਦਰ ਬਾਜਾਰ ਤਪਾ ਦੀ ਗਲੀ ਨੰਬਰ 6 ਵਿੱਚ ਰਹਿਣ ਵਾਲੇ ਦੁਕਾਨਦਾਰ ਦੇ ਖਿਲਾਫ ਕੇਸ ਦਰਜ ਕਰਕੇ, ਦੇ ਰਾਤ ਕਰੀਬ 9 ਵਜੇ ਸਬੰਧਤ ਦੁਕਾਨਦਾਰ ਦੇ ਠਿਕਾਣੇ ਤੇ ਛਾਪਾ ਮਾਰ ਕੇ,ਉਸ ਦੇ ਕਬਜੇ ਵਿੱਚੋਂ ਹਜ਼ਾਰਾਂ ਰੁਪਏ ਕੀਮਤ ਦੇ ਪਟਾਖੇ ਬਰਾਮਦ ਕਰ ਲਏ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਇੰਜਾਰਚ ਤਪਾ ਪੁਲਿਸ ਦੇ ਏ.ਐਸ.ਆਈ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗਗਨਦੀਪ ਪੁੱਤਰ ਸੁਰਿੰਦਰ ਕੁਮਾਰ ਵਾਸੀ ਗਲੀ ਨੰ:-6 ਸਦਰ ਬਜਾਰ ,ਤਪਾ, ਨੇ ਪਰਚੂਨ ਦੀ ਦੁਕਾਨ ਵਿੱਚ ਭਾਰੀ ਮਾਤਰਾ ਵਿੱਚ ਪਟਾਕੇ ਲਿਆ ਕੇ ਸਟੋਰ ਕਰਕੇ ਰੱਖੇ ਹੋਏ ਹਨ। ਜੇਕਰ ਤੁਰੰਤ ਰੇਡ ਕੀਤੀ ਜਾਵੇ ਤਾਂ ਉਸ ਦੀ ਦੁਕਾਨ ਵਿੱਚੋ ਭਾਰੀ ਮਾਤਰਾ ਵਿੱਚੋ ਪਟਾਕੇ ਬ੍ਰਾਮਦ ਹੋ ਸਕਦੇ ਹਨ। ਇਤਲਾਹ ਸੱਚੀ ਅਤੇ ਭਰੋਸੇਯੋਗ ਹੋਣ ਕਰਕੇ,ਪੁਲਿਸ ਨੇ ਨਾਮਜ਼ਦ ਦੋਸੀ ਦੇ ਖਿਲਾਫ ਅਧੀਨ ਜੁਰਮ 223 B.N.S. ਤਹਿਤ ਕੇਸ ਦਰਜ ਕੀਤਾ ਗਿਆ। ਸਿਟੀ ਤਪਾ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਕਬਜੇ ਵਿੱਚੋਂ ਤਕਰੀਬਨ 80/90 ਹਜ਼ਾਰ ਰੁਪਏ ਦੀ ਕੀਮਤ ਦੇ ਪਟਾਖੇ ਬਰਾਮਦ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਰਫਤਾਰ ਦੋਸੀ ਤੋਂ ਪੁੱਛਗਿੱਛ ਕਰਕੇ,ਗੈਰਕਾਨੂੰਨੀ ਢੰਗ ਨਾਲ ਪਟਾਖੇ ਵੇਚਣ ਵਾਲਿਆਂ ਤੇ ਹੋਰ ਵੀ ਸਿਕੰਜਾ ਕਸਿਆ ਜਾਵੇਗਾ।