ਰਘਬੀਰ ਹੈਪੀ, ਬਰਨਾਲਾ 3 ਅਕਤੂਬਰ 2024
ਸੂਬੇ ਦੇ ਵਾਤਾਵਾਰਣ ਦੀ ਸੰਭਾਲ ਲਈ ਹਰ ਸਾਲ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ।ਜਿਸ ਵਿੱਚ ਵਾਤਾਵਰਣ ਦੇ ਸੰਤੁਲਨ ਲਈ ਰੁੱਖ ਲਗਾਉਣੇ, ਪਲਾਸਟਿਕ ਲਿਫਾਫਿਆਂ ਦੇ ਮਾੜੇ ਪ੍ਰਭਾਵ, ਮੈਡੀਕਲ ਵੇਸਟਸ ਦੀ ਸਹੀ ਸੰਭਾਲ ਆਦਿ ਸ਼ਾਮਲ ਹਨ।ਉਥੇ ਹੀ ਇਸ ਸਾਲ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦੀ ਟੀਮ ਵੱਲੋਂ ਝੋਨੇ ਦਾ ਸ਼ੀਜਨ ਹੋਣ ਕਰਕੇ ਇੱਕ ਅਹਿਮ ਮਤਾ ਪਾਸ ਕੀਤਾ ਗਿਆ ਹੈ, ਜਿਸ ਵਿੱਚ ਸਭਾ ਦੇ ਅਹੁਦੇਦਾਰਾਂ ਵੱਲੋਂ ਪਿੰਡ ਧੌਲਾ ਦੇ ਅਧੀਨ ਆਉਂਦੇ ਕਿਸਾਨ ਭਰਾਵਾਂ ਵੱਲੋਂ ਪਰਾਲੀ ਨਾ ਫੂਕਣ ਦੀ ਅਪੀਲ ਕੀਤੀ ਹੈ।ਸਭਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ, ਮੀਤ ਪ੍ਰਧਾਨ ਅਮਨਦੀਪ ਸਿੰਘ ਮਾਰਕੰਡਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਸ ਵਾਰ ਸਭਾ ਪਰਾਲੀ ਨਾ ਫੂਕਣ ਵਾਲੇ 100 ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰੇਗੀ।ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਇੱਕ ਪ੍ਰਾਈਵੇਟ ਅਦਾਰੇ ਦੀ ਮਦਦ ਨਾਲ 100 ਏਕੜ ਦੇ ਕਰੀਬ ਪਰਾਲੀ ਦੀ ਗੰਢਾਂ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।ਪਰਾਲੀ ਦੀਆਂ ਗੰਢਾਂ ਬਿਲਕੁਲ ਮੁਫ਼ਤ ਬਣਾਈਆਂ ਜਾਣਗੀਆਂ।ਇਸ ਮੌਕੇ ਪ੍ਰੈੱਸ ਸਕੱਤਰ ਗੁੰਮਨਾਮ ਧੌਲਾ, ਸੁਭਾਸ਼ ਸਿੰਗਲਾ, ਲਖਵਿੰਦਰ ਸਰਮਾਂ, ਸੰਜੀਵ ਸਿੰਗਲਾ, ਗੁਰਪ੍ਰੀਤ ਗੈਰੀ ਆਦਿ ਹਾਜ਼ਰ ਸਨ।