‘ਤੇ ਉਹ ਰਾਤ ਨੂੰ ਕੰਧ ਟੱਪ ਕੇ ਜਾ ਵੜਿਆ ਜਮਹੂਰੀ ਹੱਕਾਂ ਲਈ ਜੂਝਦੀ ਆਗੂ ਦੇ ਘਰ…..

Advertisement
Spread information

ਜਮਹੂਰੀ ਜਥੇਬੰਦੀਆਂ ਨੇ ਕੱਢੀ, ਗੁੰਡਾਗਰਦੀ ਵਿਰੋਧੀ ਵਿਸ਼ਾਲ ਰੈਲੀ, ਪੁਲਿਸ ਨੂੰ ਕਿਹਾ ਦੋਸ਼ੀ ਖਿਲਾਫ਼ ਕਰੋ ਇਰਾਦਾ ਕਤਲ ਦੀ ਧਾਰਾ ਦਾ ਵਾਧਾ

ਹਰਿੰਦਰ ਨਿੱਕਾ, ਬਰਨਾਲਾ 29 ਸਤੰਬਰ 2024  
       ਲੰਬੇ ਅਰਸੇ ਤੋਂ ਜਮਹੂਰੀ ਹੱਕਾਂ ਲਈ ਜੂਝ ਰਹੀ, ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਦੇ ਘਰ ਅੰਦਰ ਵੜ੍ਹਕੇ ,ਜਾਨਲੇਵਾ ਹਮਲੇ ਦੇ ਖਿਲਾਫ ਅੱਜ ਇਲਾਕੇ ਦੀਆਂ ਜੁਝਾਰੂ ਜਥੇਬੰਦੀਆਂ ਨੇ ਪਿੰਡ ਜੋਧਪੁਰ ਵਿੱਚ ਗੁੰਡਾਗਰਦੀ ਵਿਰੋਧੀ ਵਿਸ਼ਾਲ ਰੈਲੀ ਕਰਕੇ, ਪੁਲਿਸ ਤੋ ਮੰਗ ਕੀਤੀ ਕਿ ਗੁੰਡਾਗਰਦੀ ਨੂੰ ਨੱਥ ਪਾਉਣ ਲਈ, ਦੋਸ਼ੀ ਖਿਲਾਫ ਇਰਾਦਾ ਕਤਲ ਦੇ ਜੁਰਮ ਦਾ ਵਾਧਾ ਕੀਤਾ ਜਾਵੇ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸ਼ਨ ਨੂੰ ਹੋਰ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ।
       ਵਰਨਣਯੋਗ ਹੈ ਕਿ ਕਿ 27-28 ਸਤੰਬਰ ਦੀ ਦਰਮਿਆਨੀ ਰਾਤ ਕਰੀਬ ਇੱਕ ਵਜੇ ਜਦੋਂ ਪਰਮਜੀਤ ਕੌਰ ਜੋਧਪੁਰ ਆਪਣੇ ਘਰ ਪਿਸ਼ਾਬ ਕਰਨ ਲਈ ਬਾਹਰ ਬਾਥਰੂਮ ਵਿੱਚ ਗਈ ਅਤੇ ਵਾਪਸ ਆ ਕੇ ਜਦੋਂ ਉਹ ਆਪਣੇ ਕਮਰੇ ਦੀ ਅੰਦਰੋਂ ਕੁੰਡੀ ਬੰਦ ਕਰਨ ਲੱਗੀ ਤਾਂ ਉਸ ਦੇ ਹੀ ਪਿੰਡ ਦੇ ਵਿਅਕਤੀ ਨੇ ਉਸ ਨੂੰ ਧੱਕਾ ਦੇ ਕੇ ਬੈੱਡ ਤੇ ਸੁੱਟ ਲਿਆ ਅਤੇ ਉਸ ਨੂੰ ਜਾਨ ਤੋਂ ਮਾਰ ਦੇਣ ਦੇ ਇਰਾਦੇ ਨਾਲ ਗਲਾ ਘੁੱਟਣ ਲੱਗ ਪਿਆ। ਜਿਸ ਕਰਕੇ ਪਰਮਜੀਤ ਕੌਰ ਇੱਕ ਦਮ ਬਹੁਤ ਜਿਆਦਾ ਘਬਰਾ ਗਈ। ਇੰਨੇ ਹੀ ਸਮੇਂ ਵਿੱਚ ਦੋਸ਼ੀ ਨੇ ਚਾਕੂ ਨਾਲ ਪਰਮਜੀਤ ਕੌਰ ਨੂੰ ਮਾਰਨ ਦੀ ਨੀਅਤ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰਮਜੀਤ ਕੌਰ ਨੇ ਖੁਦ ਨੂੰ ਬਚਾਉਣ ਲਈ ਕਾਫੀ ਜੱਦੋਜਹਿਦ ਕੀਤੀ। ਇਸ ਦੌਰਾਨ ਉਸ ਦੇ ਸਰੀਰ ਉੱਪਰ ਇਹ ਦੋਸ਼ੀ ਕੁੱਝ ਵਾਰ ਕਰਨ ਵਿੱਚ ਸਫ਼ਲ ਵੀ ਹੋ ਗਿਆ। ਪਰ ਉਹ ਜਾਨੋਂ ਤੋਂ ਮਾਰਨ ਵਿੱਚ ਕਾਮਯਾਬ ਨਾ ਹੋ ਸਕਿਆ।                      ਪਰਮਜੀਤ ਕੌਰ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਨੇ ਉਸ ਨੂੰ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ ਕਿ ਰੌਲਾ ਪਾਉਣ ਦਾ ਅੰਜ਼ਾਮ ਬੁਰਾ ਹੋਵੇਗਾ ਅਤੇ ਉਹ, ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਫਿਰ ਦੋਸ਼ੀ ਨੇ ਚਾਕੂ ਦੀ ਨੋਕ ਤੇ ਪਰਮਜੀਤ ਕੌਰ ਤੋਂ ਪੰਜ ਹਜ਼ਾਰ ਰੁਪਏ ਕਢਵਾ ਲਏ, ਤੇ ਉਹ ਇਹ ਧਮਕੀ ਦੇ ਕੇ ਚਲਾ ਗਿਆ ਕਿ ਜੇ ਤੂੰ ਕੋਈ ਰੌਲਾ ਪਾਇਆ ਜਾਂ ਪੁਲਿਸ ਨੂੰ ਰਿਪੋਰਟ ਕੀਤੀ ਤਾਂ ਉਹ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ, ਦੋਸ਼ੀ ਘਰ ਦੀ ਕੰਧ ਟੱਪਕੇ ਬਾਹਰ ਚਲਾ ਗਿਆ ਤਾਂ ਪਰਮਜੀਤ ਕੌਰ ਨੇ ਹਿੰਮਤ ਕਰਕੇ ਗੁਆਂਢੀਆਂ ਨੂੰ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ।
ਹਰਕਤ ਵਿੱਚ ਆਈ ਪੁਲਿਸ ਤੇ… 
   ਥਾਣਾ ਸਦਰ ਬਰਨਾਲਾ ਦੀ ਪੁਲਿਸ ਨੇ ਦੋਸ਼ੀ ਦੇ ਖਿਲਾਫ ਅਧੀਨ ਜੁਰਮ  309(4)ਅਤੇ 331(4)  ਬੀ ਐਨ ਐਸ ਦੇ ਤਹਿਤ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪਰੰਤੂ ਜੁਝਾਰੂ ਜਥੇਬੰਦੀਆਂ ਦੇ ਆਗੂ, ਪੁਲਿਸ ਦੀ ਇਸ ਕਾਰਵਾਈ ਤੋਂ ਵੀ ਸੰਤੁਸ਼ਟ ਨਹੀਂ ਹੋਏ। ਉਨਾਂ ਅੱਜ ਪਿੰਡ ਜੋਧਪੁਰ ਵਿਖੇ ਗੁੰਡਾਗਰਦੀ ਵਿਰੋਧ ਵਿਸ਼ਾਲ ਰੈਲੀ ਕੀਤੀ। ਰੈਲੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡ ਨਿਵਾਸੀ ਮਰਦ ਔਰਤਾਂ ਨੇ ਭਾਗ ਲਿਆ।
        ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਰਾਇਣ ਦੱਤ, ਸੋਹਣ ਸਿੰਘ ਮਾਝੀ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ ਜੋਧਪੁਰ, ਗੁਰਮੇਲ ਠੁੱਲੀਵਾਲ, ਰਾਜੀਵ ਕੁਮਾਰ, ਗੁਰਮੇਲ ਭੁਟਾਲ, ਹਰਪ੍ਰੀਤ ਮਲੂਕਪੁਰ, ਗੁਰਪ੍ਰੀਤ ਸ਼ਹਿਣਾ, ਜਸਪਾਲ ਚੀਮਾ, ਹਰਮੰਡਲ ਜੋਧਪੁਰ, ਬਲਵੀਰ ਸਿੰਘ ਜੋਧਪੁਰ, ਅਮਿਤ ਮਿੱਤਰ, ਜਗਜੀਤ ਢਿੱਲਵਾਂ, ਹਰਨੇਕ ਸਿੰਘ ਸੋਹੀ,ਅਮਰੀਕ ਸਿੰਘ ਨੇ ਕਿਹਾ ਕਿ ਪੁਲਿਸ ਦੀ ਸ਼ਹਿ ਉੱਤੇ ਹੀ ਨਸ਼ਿਆਂ ਦਾ ਮੱਕੜਜਾਲ ਫੈਲਿਆ ਹੈਇਆ ਹੈ, ਜਿਸ ਦੇ ਸਿੱਟੇ ਵਜੋਂ ਨੌਜਵਾਨਾਂ ਦੀਆਂ ਅਰਥੀਆਂ ਨੂੰ ਬੁੱਢੇ ਮਾਂ ਬਾਪ ਸ਼ਮਸਾਨ ਵੱਲ ਲੈ ਕੇ ਜਾਣ ਲਈ ਮਜ਼ਬੂਰ ਹਨ। ਉਹਨਾਂ ਔਰਤਾਂ ਖ਼ਿਲਾਫ਼ ਜ਼ਬਰ ਜੁਲਮ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਲੋਕ ਏਕਤਾ ਕਾਇਮ ਕਰਨ ਦਾ ਸੱਦਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਦੋਸ਼ੀ ਖਿਲਾਫ਼ ਇਰਾਦਾ ਕਤਲ ਦੀਆਂ ਬਣਦੀਆਂ ਧਾਰਾਵਾਂ ਦਾ ਵਾਧਾ ਕੀਤਾ ਜਾਵੇ, ਪੁਲਿਸ ਆਪਣਾ ਲੋਕ ਵਿਰੋਧੀ ਵਤੀਰਾ ਬਦਲੇ, ਇਸ ਦੋਸ਼ੀ ਨਾਲ ਮਿਲੀਭੁਗਤ ਕਰਕੇ ਨਸ਼ਿਆਂ ਦਾ ਜਾਲ ਫੈਲਾ ਰਹੀਆਂ ਲੋਕ ਵਿਰੋਧੀ ਤਾਕਤਾਂ ਨੂੰ ਨੱਥ ਪਾਈ ਜਾਵੇ। ਸਟੇਜ ਸਕੱਤਰ ਦੇ ਫਰਜ਼ ਸੁਖਵਿੰਦਰ ਠੀਕਰੀਵਾਲ ਨੇ ਨਿਭਾਏ।
      ਆਗੂਆਂ ਕਿਹਾ ਕਿ ਇਸ ਕਿਸਮ ਦੇ ਗਲਤ ਅਨਸਰ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੇ ਹਨ ਅਤੇ ਆਮ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ। ਆਗੂਆਂ ਨੇ ਪਿੰਡ ਨਿਵਾਸੀਆਂ ਨੂੰ ਇਸ ਪ੍ਰਬੰਧ ਵੱਲੋਂ ਖ਼ਤਮ ਕੀਤੀਆਂ ਕਦਰਾਂ ਕੀਮਤਾਂ ਖਿਲਾਫ਼ ਇੱਕਜੁੱਟ ਹੋਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
Advertisement
Advertisement
Advertisement
Advertisement
Advertisement
error: Content is protected !!