ਲੈਕਚਰਾਰਾਂ ਨੂੰ ਸਟੇਸ਼ਨ ਚੋਣ ਲਈ ਸਾਰੇ ਖਾਲੀ ਸਟੇਸ਼ਨ ਨੂੰ ਨਾ ਦਿਖਾਉਣ ਤੇ ਬਦਲੀਆਂ ਸਮੇਂ ਹੋਈ ਅਪਾਰਦਰਸ਼ਤਾ ਤੇ ਪ੍ਰਗਟਾਇਆ ਰੋਸ
ਬਦਲੀਆਂ ਦਾ ਦੂਜਾ ਰਾਊਂਡ ਸ਼ੁਰੂ ਕਰਨ ਦੀ ਕੀਤੀ ਮੰਗ
ਰਿੰਕੂ ਝਨੇੜੀ, ਸੰਗਰੂਰ 26 ਸਤੰਬਰ, 2024
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪੱਧਰੀ ਸੱਦੇ ਅਨੁਸਾਰ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼੍ਰੀਮਤੀ ਤਰਵਿੰਦਰ ਕੌਰ ਰਾਹੀਂ ਤਰੱਕੀ ਪ੍ਰਾਪਤ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਲਈ ਪੰਜਾਬ ਵਿੱਚ ਸਾਰੇ ਖਾਲੀ ਸਟੇਸ਼ਨ ਨੂੰ ਨਾ ਦਿਖਾ ਕਿ ਕੁਝ ਚੋਣਵੇਂ ਸਟੇਸ਼ਨ ਦਿਖਾਉਣ ਅਤੇ ਬਦਲੀਆਂ ਸਮੇਂ ਹੋਈ ਅਪਾਰਦਰਸ਼ਤਾ ਤੇ ਰੋਸ ਪ੍ਰਗਟ ਕਰਦਿਆਂ ‘ਵਿਰੋਧ ਪੱਤਰ’ ਸੌਂਪਿਆ ਗਿਆ।
ਇਸ ਸਬੰਧੀ ਡੀਟੀਐੱਫ ਆਗੂਆਂ ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ, ਕਮਲਜੀਤ ਬਨਭੌਰਾ, ਕੁਲਵੰਤ ਖਨੌਰੀ, ਰਵਿੰਦਰ ਦਿੜਬਾ, ਰਾਜ ਸੈਣੀ, ਗੁਰਦੀਪ ਚੀਮਾ, ਦਲਜੀਤ ਸਫੀਪੁਰ, ਮਨਜੀਤ ਲਹਿਰਾ, ਰਮਨ ਗੋਇਲ, ਪ੍ਰਦੀਪ ਦਿੜਬਾ, ਅੰਮ੍ਰਿਤ ਸਾਗਰ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਲੈਕਚਰਾਰ ਪ੍ਰਮੋਸ਼ਨ ਵਿੱਚ ਸੈਂਕੜੇ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਆਨਲਾਈਨ ਸ਼ੋਅ ਨਾ ਕਰਕੇ ਅਖੌਤੀ ਐਮੀਨੈਂਸ ਸਕੂਲ ਪ੍ਰੋਜੈਕਟ ਨੂੰ ਪਹਿਲ ਦਿੰਦਿਆਂ ਤਰੱਕੀ ਜਾਫਤਾ ਲੈਕਚਰਾਰਾਂ ਨੂੰ ਜਬਰੀ ਦੂਰ ਦੁਰਾਡੇ ਭੇਜਿਆ ਜਾ ਰਿਹਾ ਹੈ ਅਤੇ ਪ੍ਰੋਮੋਸ਼ਨ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਆਨਲਾਈਨ ਬਦਲੀਆਂ ਦੀ ਨੀਤੀ ਵਿੱਚ ਪਾਰਦਰਸ਼ਤਾ ਦਾ ਭੋਗ ਪਾ ਕੇ ਆਮ ਅਧਿਆਪਕ ਵਰਗ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਬਦਲਦੀਆਂ ਦਾ ਦੂਜਾ ਰਾਊਂਡ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ, ਜਦੋਂਕਿ ਸਿੱਖਿਆ ਸਕੱਤਰ ਪੰਜਾਬ ਨੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਵਫ਼ਦ ਨਾਲ ਵਾਅਦਾ ਕੀਤਾ ਸੀ ਕਿ ਦੂਜਾ ਰਾਊਂਡ ਛੇਤੀ ਸੁਰੂ ਕੀਤਾ ਜਾਵੇਗਾ। ਇਸ ਸਮੇਂ ਸੂਬਾ ਕਮੇਟੀ ਮੈਂਬਰ ਆਦਿ ਆਗੂ ਹਾਜ਼ਰ ਸਨ।