ਰਘਵੀਰ ਹੈਪੀ, ਬਰਨਾਲਾ 5 ਸਤੰਬਰ 2024
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਅਧਿਆਪਕ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਹ ਦਿਵਸ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ, ਭਦੌੜ, ਗੁਰਬਖਸ਼ਪੁਰਾ ਤੇ ਬਰਨਾਲਾ ਦੇ ਅਧਿਆਪਕਾਂ ਨੇ ਇੱਕਠੇ ਹੋ ਕੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਮਨਾਇਆ। ਅਧਿਆਪਕ ਦਿਵਸ ਨੂੰ ਮੁੱਖ ਰੱਖਦੇ ਹੋਏ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਜੀ ਨੇ ਸ਼ਿਰਕਿਤ ਕੀਤੀ।
ਇਸ ਮੌਕੇ ਉਨ੍ਹਾਂ ਵੱਲੋਂ ਸਕੂਲ ਵਿੱਚ ਨਵੀਆਂ ਬਣੀਆਂ ਕੰਪਿਊਟਰ ਲੈਬ , ਕਮਿਸਟਰੀ ਲੈਬ ਅਤੇ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ। ਸੰਬੋਧਨ ਕਰਦੇ ਹੋਏ ਉਨ੍ਹਾਂ ਵੱਲੋਂ ਸਕੂਲ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਤਾਜਾ ਕੀਤਾ ਗਿਆ। ਇਸ ਸਮੇਂ ਉਨ੍ਹਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਸਕੂਲ ਵਿੱਚ ਬੂਟਾ ਲਗਾਇਆ ਤਾਂ ਕਿ ਭਵਿੱਖ ’ਚ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਨ ਤੋਂ ਵਾਂਝੀਆਂ ਨਾ ਰਹਿਣ। ਸਮਾਗਮ ਦੀ ਸ਼ੁਰੂਆਤ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ, ਸਕੂਲ ਮੈਨੇਜਮੈਂਟ ਕਮੇਟੀ ਦੇ ਟਰੱਸਟੀ ਮੈਂਬਰ ਬਾਬਾ ਹਾਕਮ ਸਿੰਘ ਜੀ, ਬਾਬਾ ਕੇਵਲ ਕ੍ਰਿਸ਼ਨ ਜੀ, ਐਮ ਡੀ ਸ ਰਣਪ੍ਰੀਤ ਸਿੰਘ ਰਾਏ ਅਤੇ ਸਕੂਲ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਜੀ ਵੱਲੋਂ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ।
ਵੱਖ ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਦੁਆਰਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ । ਸਮੂਹ ਮੈਨੇਜਮੈਂਟ ਵੱਲੋਂ ਅਧਿਆਪਕਾਂ ਦੀ ਸ਼ਖਤ ਮਿਹਨਤ, ਦ੍ਰਿੜਤਾ ਤੇ ਇਮਾਨਦਾਰੀ ਦੀ ਸਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਲ ਹੀ ਸਮੂਹ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਅੰਤ ਵਿਚ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਜੀ ਨੇ ਸਾਰੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ।
ਇਸ ਮੌਕੇ ਸਕੂਲ ਦੇ ਐੱਮ ਡੀ ਸ. ਰਣਪ੍ਰੀਤ ਸਿੰਘ ਰਾਏ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਸਕੂਲ ਦੇ ਸਟਾਫ ਤੇ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਸਦਕਾ ਅਤੇ ਪ੍ਰਿੰਸੀਪਲ ਦੀ ਯੋਗ ਅਗਵਾਈ ਸਦਕਾ ਅੱਜ ਬੀ ਜੀ ਐੱਸ ਸਕੂਲ ਸੂਬੇ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਉਣ ਦੇ ਸਮਰੱਥ ਹੋਇਆ ਹੈ। ਅੰਤ ਵਿੱਚ ਸਕੂਲ ਪ੍ਰਿੰਸੀਪਲ ਵੱਲੋਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਇਹ ਪ੍ਰੋਗਰਾਮ ਸਕੂਲ ਦੇ ਇਤਿਹਾਸ ਵਿੱਚ ਇੱਕ ਵੱਖਰੀ ਯਾਦ ਬਣ ਗਿਆ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਹਾਕਮ ਸਿੰਘ ਜੀ, ਬਾਬਾ ਕੇਵਲ ਕ੍ਰਿਸ਼ਨ ਜੀ, ਮਹੰਤ ਭੁਪਿੰਦਰ ਸਿੰਘ ਕੋਟਭਾਈ, ਮਹੰਤ ਅਮਨਦੀਪ ਸਿੰਘ ਉਘੋਕੇ, ਮਹੰਤ ਚਮਕੌਰ ਸਿੰਘ ਲੋਹਗੜ ਮਹੰਤ ਜਗਤਾਰ ਸਿੰਘ ਜੀ ,ਐਮ ਡੀ ਸ. ਰਣਪ੍ਰੀਤ ਸਿੰਘ ਰਾਏ, ਪਰਮ ਗਿੱਲ, ਮੈਡਮ ਬੇਅੰਤਪਾਲ ਕੌਰ, ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ,ਪ੍ਰਿੰਸੀਪਲ ਨਿਰਦੋਸ਼ ਰਹਲਾਨ, ਪ੍ਰਿੰਸੀਪਲ ਡਾ ਹਿਮਾਸ਼ੂ ਦੱਤ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਵਾਇਸ ਪ੍ਰਿੰਸੀਪਲ ਮੈਡਮ ਸੁਮਨ, ਹਸਨਪ੍ਰੀਤ ਭਾਰਦਵਾਜ, ਹਰਿੰਦਰ ਸਿੰਘ ਛੀਨੀਵਾਲ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਇਸ਼ਵਿੰਦਰ ਸਿੰਘ ਜੰਡੂ, ਰੁਪਿੰਦਰ ਸਿੰਘ ਬੰਟੀ ਐੱਮ. ਸੀ. ਜੋਂਟੀ ਮਾਨ ਐੱਮ. ਸੀ. , ਲਵਪ੍ਰੀਤ ਸਿੰਘ ਦੀਵਾਨਾ, ਲਾਡੀ ਜਲੂਰ, ਅਰਵਿੰਦ, ਪਰਮਿੰਦਰ ਸਿੰਘ ਭੰਗੂ, ਮਲਕੀਤ ਸਿੰਘ ਐੱਮ ਸੀ ਅਤੇ ਸਮੂਹ ਅਧਿਆਪਕ ਸਟਾਫ ਹਾਜਰ ਸੀ।