ਰਘਵੀਰ ਹੈਪੀ, ਬਰਨਾਲਾ 19 ਅਗਸਤ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਖੇ ਵਿਦਿਆਰਥੀਆਂ ਨੇ ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਜੀ, ਸਕੂਲ ਦੇ ਪ੍ਰਿਸੀਪਲ ਵੀ ਕੇ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਦੇ ਰੱਖੜੀ ਬੰਨ੍ਹਕੇ ਰੱਖੜੀ ਦਾ ਤਿਉਹਾਰ ਮਨਾਇਆ। ਬੱਚਿਆਂ ਨੇ ਇਹ ਰੱਖੜੀਆਂ ਆਪਣੇ ਹਥੀ ਬਨਾਈ ਹੋਈ ਸੀ। ਇਸ ਤੋਂ ਬਾਅਦ ਬੱਚਿਆਂ ਨੇ ਦਰਖ਼ਤ -ਪੌਦਿਆਂ ਦੇ ਵੀ ਰੱਖੜੀ ਬੰਨ੍ਹਕੇ ਸਭ ਨੂੰ ਸੰਦੇਸ਼ ਦਿੱਤਾ ਕਿ ਦਰੱਖਤ ਨੂੰ ਆਪਣਾ ਬਣਾਕੇ ਹੀ ਅਸ਼ੀ ਉਸ ਦੀ ਅਤੇ ਦਰੱਖਤ ਸਾਡੀ ਰੱਖਿਆ ਵਾਤਾਵਰਣ ਨੂੰ ਸੁੱਧ ਕਰਕੇ ਕਰਨਗੇ।
ਟੰਡਨ ਇੰਟਰਨੈਸ਼ਨਲ ਸਕੂਲ ਦੇ ਪ੍ਰਿਸੀਪਲ ਵੀ ਕੇ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਸਾਰੇ ਸਟਾਫ ਨੂੰ ਰੱਖੜੀ ਦੇ ਪਿਆਰ ਭਰੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੂਰੇ ਭਾਰਤ ਅਤੇ ਵਿਦੇਸ਼ ਵਿੱਚ ਵੀ ਸਾਰੇ ਭਾਰਤ ਵਾਸੀ ਰੱਖੜੀ ਦਾ ਪਿਆਰ ਭਰਿਆ ਤਿਉਹਾਰ ਪਰੰਪਰਾਗਤ ਤਰੀਕੇ ਨਾਲ ਅਤੇ ਬਹੁਤ ਹੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਵੀਰ ਦੀ ਵੀਣੀ ਤੇ ਰੱਖੜੀ ਬੰਨ੍ਹਦੀਆਂ ਹਨ। ਰੱਖੜੀ ਦਾ ਮੋਟੇ ਤੌਰ ਤੇ ਅਰਥ ਹੈ ਰਾਖੀ ਕਰਨਾ। ਇਸ ਲਈ ਇਸ ਤਿਉਹਾਰ ਸਮੇਂ ਭੈਣਾਂ ਆਪਣੀ ਰਾਖੀ ਲਈ ਆਪਣੇ ਵੀਰਾਂ ਦੇ ਰੱਖੜੀ ਬੰਨ੍ਹਦੀਆਂ ਹਨ। ਆਪਣੇ ਵੀਰਾਂ ਦੀ ਲੰਮੀ ਉਮਰ ਦੀਆਂ ਸੁੱਖਾਂ ਸੁੱਖਦੀਆਂ ਹਨ।
ਸਕੂਲ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਇਹ ਤਿਉਹਾਰ ਨਾ ਸਿਰਫ਼ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਸਗੋਂ ਸਾਰੇ ਲੋਕਾਂ ਵਿੱਚ ਪਿਆਰ, ਦਇਆ ਅਤੇ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰਦਾ ਹੈ। ਰੱਖੜੀ ਦਾ ਇਹ ਧਾਗਾ ਭੈਣ-ਭਰਾ ਦੇ ਅਟੁੱਟ ਅਤੇ ਅਮਰ ਪਿਆਰ ਦਾ ਪ੍ਰਤੀਕ ਹੈ ਜੋ ਜੀਵਨ ਭਰ ਰਹਿੰਦਾ ਹੈ। ਭੈਣ ਤੇ ਭਰਾ ਦਾ ਪਿਆਰ ਅਸੀਮਤ ਹੁੰਦਾ ਹੈ। ਇਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਤਿਕਠਨ ਵੀ ਹੈ। ਭੈਣ ਭਰਾ ਦੇ ਰਿਸ਼ਤੇ ਨੂੰ ਦੁਨੀਆ ਦੇ ਹਰੇਕ ਕੋਨੇ ਵਿਚ ਬੜੀ ਮਹੱਤਤਾ ਦਿੱੱਤੀ ਜਾਂਦੀ ਹੈ। ਜਦੋਂ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ ਵਿਚ ਝਾਤੀ ਮਾਰੀਏ ਤਾਂ ਇਸ ਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈ। ਭੈਣ ਭਰਾ ਦੇ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਤਿਉਹਾਰ ਦਾ ਰਾਖੀ ਦਾ ਨਾਂ ਦਿੱਤਾ ਗਿਆ ਹੈ। ਸਿੰਗਲਾ ਜੀ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਤਰੀਫ ਕੀਤੀ ਅਤੇ ਕਿਹਾ ਕਿ ਸਾਨੂੰ ਵਾਤਾਵਰਨ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨਾ ਪਵੇਗਾ ਤਾਂ ਹੀ ਅਸ਼ੀ ਵਾਤਾਵਰਨ ਦੀ ਰੱਖਿਆ ਕਰ ਸਕਦੇ ਹਾਂ। ਅੰਤ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਦੇ ਸਾਰੇ ਸਟਾਫ ਨੂੰ ਰੱਖੜੀ ਦੇ ਪਿਆਰ ਭਰੇ ਤਿਉਹਾਰ ਦੀ ਵਧਾਈ ਦਿੱਤੀ।