ਸੋਨੀ ਪਨੇਸਰ, ਬਰਨਾਲਾ 19 ਅਗਸਤ 2024
ਕਰੀਬ 8 ਸਾਲ ਪਹਿਲਾਂ ਥਾਣਾ ਟੱਲੇਵਾਲ ਦੀ ਪੁਲਿਸ ਪਾਰਟੀ ਤੇ ਹਮਲਾ ਕਰਨ ਦੇ ਦੋਸ਼ ਵਿੱਚੋਂ ਅਦਾਲਤ ਨੇ ਦੋਸ਼ੀ ਨੂੰ ਬਰੀ ਕਰ ਦਿੱਤਾ। ਇਹ ਫੈਸਲਾ ਮਾਨਯੋਗ ਜਿਲਾ ਤੇ ਸ਼ੈਸ਼ਨ ਜੱਜ ਬੀ. ਬੀ. ਐਸ. ਤੇਜੀ ਨੇ ਦੋਸ਼ੀ ਦੇ ਵਕੀਲਾਂ, ਐਡਵੋਕੇਟ ਕੁਲਵੰਤ ਗੋਇਲ ਅਤੇ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸੁਣਾਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਸਾਲ 2016 ਵਿੱਚ ਥਾਣਾ ਟੱਲੇਵਾਲ ਵਿੱਚ ਮਿਤੀ 12-01-2016 ਨੂੰ ਪੁਲਿਸ ਦੀ ਸ਼ਕਾਇਤ ਤੇ ਮੁਕੱਦਮਾ ਨੰਬਰ 04 ਜੇਰ ਧਾਰਾ 307,412,473,148,149 ਆਈ.ਪੀ.ਸੀ. ਅਤੇ 25/54/59 ਅਸਲਾ ਐਕਟ ਵਿੱਚ ਦਰਜ ਹੋਇਆ ਸੀ। ਸ਼ਕਾਇਤ ਕਰਤਾ ਪੁਲਿਸ ਅਧਿਕਾਰੀਆਂ ਵਲੋਂ ਮੁਕੱਦਮਾ ਦਰਜ ਕਰਨ ਸਮੇਂ ਦੋਸ਼ ਲਾਇਆ ਗਿਆ ਸੀ ਕਿ ਜਦੋ਼ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਸ਼ੱਕ ਦੇ ਅਧਾਰ ਤੇ ਦੋਸ਼ੀਆਂ ਦੀਆਂ ਕਾਰਾਂ ਦੀ ਤਲਾਸ਼ੀ ਲੈਣ ਲਈ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰਿਟੀਜ ਤੇ ਫੀਗੋ ਕਾਰਾਂ ਵਿੱਚ ਬੈਠੇ ਨੌਜਵਾਨਾਂ ਨੇ ਪੁਲਿਸ ਪਾਰਟੀ ਤੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤੇ ਤੇ ਰਿਟੀਜ ਕਾਰ ਦੇ ਸਵਾਰ ਨੌਜਵਾਨ ਫਾਇਰ ਕਰਨ ਉਪਰੰਤ ਆਪਣੀ ਕਾਰ ਨੂੰ ਪਿੰਡ ਮੂੰਮ ਧਨੇਰ ਵੱਲ ਨੂੰ ਭਜਾ ਕੇ ਲੈ ਗਏ। ਜਿੰਨ੍ਹਾਂ ਦਾ ਪੁਲਿਸ ਪਾਰਟੀ ਨੇ ਪਿੱਛਾ ਕਰਕੇੇ ਰਿਟੀਜ ਕਾਰ ਸਮੇਤ ਦੋਸ਼ੀਆਂ ਨੂੰ ਪਿੰਡ ਧਨੇਰ ਦੇ ਬੱਸ ਅੱਡਾ ਕੋਲੋਂ ਫੜ ਲਿਆ ਤੇ ਫੀਗੋ ਕਾਰ ਦੇ ਤਿੰਨੇ ਨੌਜਵਾਨ ਆਪਣੀ ਕਾਰ ਨੂੰ ਪਿੱਛੇ ਨੂੰ ਭਜਾ ਕੇ ਲੈ ਗਏ। ਜੋ ਅਗਲੇ ਦਿਨ ਪੁਲਿਸ ਪਾਰਟੀ ਨੇ ਪੱਖੋਂ ਕੈਚੀਆਂ ਨੇੜੇ ਖੜੀ ਫੀਗੋ ਕਾਰ ਵੀ ਬਰਾਮਦ ਕਰ ਲਈ। ਰਿਟੀਜ ਕਾਰ ਦੇ ਫੜੇ ਦੋਸ਼ੀਆਂ ਦੇ ਅਧਾਰ ਤੇ ਫੀਗੋ ਕਾਰ ਵਾਲੇ ਦੋਸ਼ੀਆਂ ਵਿੱਚ ਰਾਜੂ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਇਸ ਕੇਸ ਵਿੱਚ ਨਾਮਜਦ ਕੀਤਾ ਗਿਆ। ਇਸ ਕੇਸ ਵਿੱਚ ਪੁਲਿਸ ਨੇ ਦੋਸ਼ੀਆ ਪਾਸੋਂ ਤਿੰਨ ਪਿਸਟਲ, ਇਕ ਬੰਦੂਕ ਤੇ ਕੁਝ ਪੈਸੇ ਵੀ ਬਰਾਮਦ ਹੋਣੇ ਪਾਏ ਗਏ।
ਐਡਵੋਕੇਟ ਕੁਲਵੰਤ ਗੋਇਲ ਨੇ ਆਪਣੀ ਦਲੀਲ ਦਿੰਦਿਆਂ ਮਾਨਯੋਗ ਅਦਾਲਤ ਨੂੰ ਦੱਸਿਆਂ ਕਿ ਵਾਰਦਾਤ ਸਮੇਂ ਪੁਲਿਸ ਮੁਤਾਬਿਕ ਫੀਗੋ ਕਾਰ ਸਵਾਰਾਂ ਵੱਲੋਂ ਨਾ ਤਾਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਤੇ ਨਾ ਹੀ ਰਾਜੂ ਸਿੰਘ ਦੀ ਕਿਸੇ ਵੀ ਗਵਾਹ ਵੱਲੋਂ ਸਨਾਖਤ ਕੀਤੀ ਗਈ। ਇਸ ਤੋਂ ਇਲਾਵਾ ਰਾਜੂ ਸਿੰਘ ਦੀ ਤਾਂ ਗ੍ਰਿਫਤਾਰੀ ਵੀ ਲੇਟ ਹੋਈ ਹੈ ਤੇ ਉਸ ਪਾਸੋਂ ਕੁਝ ਵੀ ਬਰਾਮਦ ਵੀ ਨਹੀਂ ਹੋਇਆ ਤੇ ਇਸ ਨੂੰ ਤਾਂ ਸਿਰਫ ਦੋਸ਼ੀਆਂ ਦੇ ਕਹਿਣ ਤੇ ਹੀ ਨਾਮਜਦ ਕੀਤਾ ਗਿਆ ਹੈ। ਇਸ ਤਰ੍ਹਾਂ ਐਡਵੋਕੇਟ ਕੁਲਵੰਤ ਗੋਇਲ ਨੇ ਦੱਸਿਆ ਕਿ ਪੁਲਿਸ ਦੇ ਕਿਸੇ ਵੀ ਗਵਾਹ ਵੱਲੋਂ ਰਾਜੂ ਸਿੰਘ ਦੇ ਖਿਲਫ ਲਾਏ ਦੋਸ਼ ਸਾਬਤ ਨਹੀਂ ਹੁੰਦੇ। ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ ਨੇ ਐਡਵੋਕੇਟ ਰਾਜੂ ਸਿੰਘ ਨੂੰ ਇਰਾਦਾ ਕਤਲ ਦੇ ਕੇਸ ਵਿੱਚੋਂ ਬਾ ਇੱਜਤ ਬਰੀ ਕਰਨ ਦਾ ਹੁਕਮ ਦੇ ਦਿੱਤਾ।