ਵਪਾਰੀ ਤੋਂ 80 ਲੱਖ ਦੀ ਫਿਰੌਤੀ ਮੰਗਣ ਵਾਲੇ..ਚੜ੍ਹੇ POLICE ਦੇ ਅੜਿੱਕੇ …..

Advertisement
Spread information

ਫਿਰੌਤੀ ਦੀ ਸਾਜ਼ਿਸ ਵਿੱਚ ਹੋਰ ਕੌਣ ਐ ਸ਼ਾਮਿਲ- 2 ਜਣਿਆਂ ਦੀ ਗਿਰਫਤਾਰੀ ਤੋਂ ਬਾਅਦ ਜੁਰਮ ਵਿੱਚ ਕੀਤਾ 120 ਬੀ ਜੁਰਮ ਦਾ ਵਾਧਾ

ਫਿਰੌਤੀ ਵਜੋਂ 80 ਲੱਖ ਵਿੱਚ ਹੋਇਆ ਸੌਦਾ ਤੈਅ…

ਹਰਿੰਦਰ ਨਿੱਕਾ, ਬਰਨਾਲਾ 27 ਜੂਨ 2024
       ਬਰਨਾਲਾ ਸ਼ਹਿਰ ‘ਚ ਬੂਟਾਂ ਦੇ ਇੱਕ ਵੱਡੇ ਕਾਰੋਬਾਰੀ ਤੋਂ ਅੰਤਰਰਾਸ਼ਟਰੀ ਪੱਧਰ ਦੇ ਇੱਕ ਗੈਂਗਸਟਰ ਦੇ ਨਾਂ ਤੇ 80 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ, ਦੋ ਜਣਿਆਂ ਨੂੰ ਪੁਲਿਸ ਨੇ ਪਰਚਾ ਦਰਜ ਹੋਣ ਤੋਂ 6 ਦਿਨ ਬਾਅਦ, ਉਦੋਂ ਕਾਬੂ ਕਰ ਲਿਆ, ਜਦੋਂ ਉਹ ਦੋਵੇਂ ਜਣੇ ਇੱਕ ਕਾਰ ਵਿੱਚ ਸਵਾਰ ਹੋ ਕੇ, ਫਿਰੌਤੀ ਦੀ ਰਾਸ਼ੀ ਲੈਣ, ਬਰਨਾਲਾ ਨੇੜੇ ਪਹੁੰਚੇ। ਪੁਲਿਸ ਨੇ ਪਹਿਲਾਂ ਤੋਂ ਘੜੀ ਰਣਨੀਤੀ ਤਹਿਤ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਅਤੇ ਉਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ, ਹੋਰ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਵੀ ਹਾਸਿਲ ਕਰ ਲਿਆ ਹੈ। ਪੁਲਿਸ, ਦੋਸ਼ੀਆਂ ਦੀ ਗਿਰਫਤਾਰੀ ਦਾ ਔਪਚਾਰਿਕ ਤੌਰ ਤੇ ਖੁਲਾਸਾ, ਅੱਜ ਕਿਸੇ ਵੇਲੇ ਵੀ ਮੀਡੀਆ ਅੱਗੇ ਕਰ ਸਕਦੀ ਹੈ।
     ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਹੰਡਿਆਇਆ ਬਾਜ਼ਾਰ ‘ਚ ਗੁਰੂਦੁਆਰਾ ਸਿੰਘ ਸਭਾ ਦੇ ਨੇੜੇ ਬੂਟਾਂ ਦਾ ਕੰਮ ਕਰਦੇ, ਇੱਕ ਵੱਡੇ ਵਪਾਰੀ ਨੂੰ ਕੁੱਝ ਦਿਨ ਪਹਿਲਾਂ ਫੋਨ ਕਰਕੇ, ਇੱਕ ਅੰਤਰਰਾਸ਼ਟਰੀ ਪੱਧਰ ਦੇ ਗੈਂਗਸਟਰ ਵਲੋਂ ਧਮਕੀਆਂ ਦੇ ਕੇ ਫਿਰੌਤੀ ਮੰਗੀ ਗਈ ਸੀ। ਗੈਂਗਸਟਰ ਦਾ ਨਾਂ ਵਰਤ ਰਹੇ ਵਿਅਕਤੀਆਂ ਵੱਲੋਂ ਸਹਿਮੇ ਹੋਏ ਵਪਾਰੀ ਨਾਲ ਫਿਰੌਤੀ ਵਜੋਂ 80 ਲੱਖ ਰੁਪਏ ਵਿਚ ਸੌਦਾ ਤੈਅ ਕਰ ਲਿਆ। ਵਪਾਰੀ ਨੇ ਇਸ ਘਟਨਾ ਸਬੰਧੀ  ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਆਪਣੀ ਜਾਨ-ਮਾਲ ਦੀ ਰਾਖੀ ਦੀ ਮੰਗ ਕੀਤੀ ਗਈ ਸੀ। ਵਪਾਰੀ ਦੀ ਸ਼ਕਾਇਤ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਖੇ 21 ਜੂਨ ਨੂੰ ਅਧੀਨ ਜੁਰਮ 384/387/506 ਆਈਪੀਸੀ ਤਹਿਤ ਕੇਸ ਦਰਜ ਕਰਕੇ, ਮਾਮਲੇ ਦੀ ਪੜਤਾਲ ਅਤੇ ਦੋਸ਼ੀਆਂ ਨੂੰ ਟਰੈਪ ਲਾ ਗੇ ਫੜ੍ਹਨ ਲਈ ਯਤਨ ਸ਼ੁਰੂ ਕਰ ਦਿੱਤੇ। ਲੰਘੀ ਕੱਲ ਜਦੋਂ ਫਿਰੌਤੀ ਲੈਣ ਵਾਲੇ, ਨਿਸ਼ਚਿਤ ਸਮੇਂ ਅਤੇ ਥਾਂ ਉੱਤੇ ਫਿਰੌਤੀ ਦੀ ਰਾਸ਼ੀ ਲੈਣ ਲਈ ਪਹੁੰਚੇ ਤਾਂ, ਪਹਿਲਾਂ ਤੋਂ ਹੀ ਘਾਤ ਲਾ ਕੇ ਖੜ੍ਹੀ ਪੁਲਿਸ ਪਾਰਟੀ ਨੇ ਦੋਸ਼ੀਆਂ ਨੂੰ ਫਿਰੌਤੀ ਦੀ ਰਾਸ਼ੀ ਅਤੇ ਕਾਰ ਸਣੇ, ਦਬੋਚ ਲਿਆ। ਦੋਸ਼ੀਆਂ ਦੀ ਪਹਿਚਾਣ ਵਿਸ਼ਾਲਦੀਪ ਕੁਮਾਰ ਤੇ ਪਰਮਜੀਤ ਸਿੰਘ ਵਾਸੀ ਰਾਏਕੋਟ ਦੇ ਤੌਰ ਤੇ ਹੋਈ ਹੈ। ਪਤਾ ਇਹ ਵੀ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਦੋਵਾਂ ਦੋਸ਼ੀਆਂ ਵਿਚੋਂ ਵਿਸ਼ਾਲਦੀਪ ਕੁਮਾਰ ਰਾਏਕੋਟ ਵਿੱਚ ਮਨੀ ਐਕਚੇਂਜਰ ਦਾ ਕੰਮ ਕਰਦਾ ਹੈ, ਜਦੋਂਕਿ ਪਰਮਜੀਤ ਸਿੰਘ ਉਸ ਦਾ ਨੌਕਰ ਹੈ। । ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਇਲਾਕਾ ਮਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ, ਉਨ੍ਹਾਂ ਦਾ ਪੁਲਿਸ ਰਿਮਾਂਡ ਵੀ ਹਾਸਿਲ ਕਰ ਲਿਆ। ਪੁਲਿਸ ਨੂੰ ਦੌਰਾਨ ਏ ਪੁੱਛਗਿੱਛ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀਆਂ ਦੀ ਸਾਜਿਸ਼ ਵਿੱਚ ਹੋਰ ਵਿਅਕਤੀ ਵੀ ਸ਼ਾਮਿਲ ਹੈ। ਹਿਸ ਲਈ ਪੁਲਿਸ ਨੇ ਪਹਿਲਾਂ ਦਰਜ ਕੇਸ ਵਿੱਚ 120 B ਆਈਪੀਸੀ ਦਾ ਵਾਧਾ ਜੁਰਮ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਤਫਸ਼ੀਲ ਨਾਲ, ਇਸ ਪੂਰੇ ਮਾਮਲੇ ਦਾ ਖੁਲਾਸਾ ਜਲਦ ਹੀ ਕਰੇਗੀ। 
ਕੀ ਕਹਿੰਦੀ ਹੈ FIR ਨੰਬਰ 305…

    ਐਫ.ਆਈ.ਆਰ. ਨੰਬਰ 305 ਦੇ ਮੁਦਈ ਕਮਲ ਜਿੰਦਲ ਪੁੱਤਰ ਸੁਰਿੰਦਰ ਕੁਮਾਰ ਜਿੰਦਲ ਪੁੱਤਰ ਬੀਰਬਲ ਦਾਸ ਵਾਸੀ ਬੀ-1/182, ਗੁਰਦੁਆਰਾ ਵਾਲੀ ਗਲੀ, ਬਰਨਾਲਾ ਨੇ ਲਿਖਾਇਆ ਸੀ ਕਿ ਉਸ ਦੀ ਬੀਰਬਲ ਦਾਸ, ਅਸੋਕ ਕੁਮਾਰ ਦੇ ਨਾਮ ਪਰ, ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਚੱਪਲਾ ਦੀ ਦੁਕਾਨ ਹੈ। ਮਿਤੀ 14/06/2024 ਨੂੰ ਵਕਤ ਕਰੀਬ 05:28 ਸੁਭਾ ਉਸ ਨੂੰ ਮੋਬਾਇਲ ਨੰਬਰ +1(437,774-2920 ਤੋਂ ਮੇਰੇ ਵਟਸਐਪ ਨੰਬਰ ਪਰ ਧਮਕੀ ਭਰੇ ਮੈਸਜ ਆਏ। ਉਸ ਤੋਂ ਬਾਅਦ ਉਸੇ ਮੋਬਾਇਲ ਨੰਬਰ ਤੋਂ ਫਿਰ ਵਕਤ ਕਰੀਬ 06:04 ਏ.ਐਮ. ਪਰ ਕਾਲ ਆਈ ਤਾਂ ਇੱਕ ਵਿਅਕਤੀ ਬੋਲ ਰਿਹਾ ਸੀ, ਜਿਸ ਨੇ ਉਸ ਪਾਸੋਂ 80 ਲੱਖ ਰੁਪਏ ਦੀ ਮੰਗ ਕੀਤੀ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਫਿਰ ਉਸ ਤੋਂ ਬਾਅਦ ਮਿਤੀ 17/06/2024 ਨੂੰ ਵਕਤ ਕਰੀਬ 08:20 ਏ.ਐਮ. ਪਰ ਮੈਨੂੰ ਇਸੇ ਨੰਬਰ ਤੋਂ ਵਟਸਐਪ ਕਾਲ ਆਈ, ਜਿਸ ਪਰ ਕੋਈ ਨਾਮਲੂਮ ਵਿਅਕਤੀ ਬੋਲ ਰਿਹਾ ਸੀ । ਜੋ ਮੈਨੂੰ ਕਹਿਣ ਲੱਗਾ ਕਿ 80 ਲੱਖ ਰੁਪਏ ਤਿਆਰ ਰੱਖ ਨਹੀ ਤੇਰੀ ਅਤੇ ਤੇਰੇ ਪਰਿਵਾਰ ਦੀ ਜਾਨ ਖਤਰੇ ਵਿਚ ਪੈ ਜਾਵੇਗੀ। ਜੇਕਰ ਤੂੰ ਇਸ ਸਬੰਧੀ ਕਿਸੇ ਕੋਲ ਗੱਲ ਕੀਤੀ ਤਾਂ ਅਸੀਂ ਤੈਨੂੰ ਜਾਨੋ ਮਾਰ ਦਿਆਂਗੇ। ਇੰਨੀ ਗੱਲ ਕਹਿ ਕੇ ਉਸਨੇ ਫੋਨ ਕੱਟ ਦਿੱਤਾ, ਫਿਰ ਮਿਤੀ 18/06/2024 ਨੂੰ ਮੈਸਿਜ ਆਇਆ ਕਿ ਤੈਨੂੰ ਅਕਾਉਟ ਭੇਜ ਦੇ ਆਂ ਪੈਸੇ ਅਕਾਉਟ ਚ ਆਉਣੇ ਚਾਹੀਦੇ ਆ ਨਹੀ ਤੇਰੀ ਮੌਤ ਦਾ ਇੰਤਜਾਮ ਵੀ ਹੋਇਆ ਪਿਆ। 

       ਮੁਦਈ ਮੁਤਾਬਿਕ ਫਿਰ ਮਿਤੀ 20/06/2024 ਨੂੰ ਉਸ ਨੂੰ ਵਕਤ ਕਰੀਬ 05:25 ਏ.ਐਮ. ਪਰ ਕਾਲ ਆਈ ਤਾਂ ਇੱਕ ਵਿਅਕਤੀ ਮੈਨੂੰ ਗਾਲੀ ਗਲੋਚ ਕਰਨ ਲੱਗ ਗਿਆ ਅਤੇ ਧਮਕੀ ਦਿੱਤੀ ਕਿ 80 ਲੱਖ ਰੁਪਏ ਦਾ ਇੰਤਜਾਮ ਕਰਕੇ ਰੱਖ ਨਹੀ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨੇ ਮਾਰ ਦਿਆਂਗਾ। ਮੋਬਾਇਲ ਨੰਬਰ +1(437,774-2920 ਤੋਂ ਮੈਨੂੰ ਮੇਰੇ ਵੱਟਸਐਪ ਮੋਬਾਇਲ ਨੰਬਰ ਪਰ ਲਗਾਤਾਰ ਧਮਕੀਆਂ ਭਰੀਆ ਕਾਲਾ ਆ ਰਹੀਆ ਹਨ। ਜਿਸ ਸਬੰਧੀ  ਰਿਕਾਰਡਿੰਗ ਵੀ ਕੀਤੀ ਹੈ। ਮੁਦਈ ਨੇ ਕਿਹਾ ਕਿ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆ ਮਿਲਣ ਕਰਕੇ ਉਹ ਬਹੁਤ ਜਿਆਦਾ ਡਰ ਅਤੇ ਸਹਿਮ ਗਿਆ ਸੀ, ਜਿਸ ਕਰਕੇ , ਉਹ ਨੇ ਇਸ ਗੱਲ ਬਾਰੇ ਕਿਸੇ ਨੂੰ ਕੁੱਝ ਨਹੀਂ ਦੱਸਿਆ। ਫਿਰ ਉਹ ਆਪਣੇ ਤਾਏ ਦੇ ਲੜਕੇ ਦੀਪਕ ਜਿੰਦਲ ਪੁੱਤਰ ਅਸ਼ੋਕ ਜਿੰਦਲ ਵਾਸੀ ਬੰਦ ਗਲੀ, ਨੂੰ ਨਾਲ ਲੈ ਕੇ ਥਾਣੇ ਪਹੁੰਚਿਆ । ਧਮਕੀਆ ਦੇਣ ਵਾਲੇ ਵਿਅਕਤੀ/ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ। ਬਿਆਨ ਦੀ ਤਸਦੀਕ SD/- ਬਲਜੀਤ ਸਿੰਘ INSP ਮੁੱਖ ਅਫਸਰ, ਸਿਟੀ ਬਰਨਾਲਾ ਨੇ ਕੀਤੀ, ਅਤੇ  21/06/2024.ਨੂੰ ਅਧੀਨ ਜੁਰਮ 384, 387, 506 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਗਿਆ। 

Advertisement
Advertisement
Advertisement
Advertisement
Advertisement
Advertisement
error: Content is protected !!