ਰਘਵੀਰ ਹੈਪੀ, ਬਰਨਾਲਾ 27 ਜੂਨ 2024
ਸ਼ਹਿਰ ਦੇ ਵੱਡੇ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦੇ ਕੇ 80 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਿਆਂ ਦਾ ਕੁਨੈਕਸ਼ਨ ਕੈਨੇਡਾ ਨਾਲ ਵੀ ਜੁੜਿਆ ਹੋਇਆ ਹੈ। ਕੈਨੇਡਾ ਰਹਿੰਦੇ ਦੋਵੇਂ ਦੋਸ਼ੀਆਂ ਨੂੰ ਵੀ, ਇਸ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ। ਇਸ ਦਾ ਖੁਲਾਸਾ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਡੀਐਸਪੀ ਬੈਂਸ ਨੇ ਦੱਸਿਆ ਕਿ ਸ੍ਰੀ ਸੰਦੀਪ ਕੁਮਾਰ ਮਲਿਕ IPS ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਵੱਲੋ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਸਨਦੀਪ ਸਿੰਘ ਮੰਡ PPS, ਕਪਤਾਨ ਪੁਲਿਸ (Inv.), ਸ੍ਰੀ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ ਸਬ ਡਵੀਜਨ ਬਰਨਾਲਾ ਦੀ ਨਿਗਰਾਨੀ ਹੇਠ INSP ਬਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ ਅਤੇ ਇੰਸ਼ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਅਗਵਾਈ ਹੇਠ ਜੋ ਮਿਤੀ 14-06-2024 ਨੂੰ ਸ਼੍ਰੀ ਕਮਲ ਜਿੰਦਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਰਨਾਲਾ ਦੇ ਵੱਟਸਐਪ ਨੰਬਰ 98728-49074 ਪਰ ਵੱਟਸਐਪ ਨੰਬਰ +14377742920 ਤੋਂ ਪੈਸੇ ਦੀ ਫਿਰੌਤੀ ਦੀ ਮੰਗ ਕਰਨ ਸਬੰਧੀ ਧਮਕੀ ਭਰੇ ਮੇਸੈਜ ਆਉਣ ਤੇ ਮੁਕੱਦਮਾ ਨੰਬਰ 305 ਮਿਤੀ 21-6-2024 ਅ/ਧ 384, 387, 506, 120-ਬੀ ਆਈ. ਪੀ. ਸੀ. ਥਾਣਾ ਸਿਟੀ ਬਰਨਾਲਾ ਬਰਖਿਲਾਫ਼ ਨਾ ਮਾਲੂਮ ਵਿਅਕਤੀਆਂ ਦੇ ਦਰਜ ਕੀਤਾ ਗਿਆ ਸੀ।
ਉਨਾਂ ਕੇਸ ਨੂੰ ਟ੍ਰੇਸ ਕਰਨ ਦੀ ਤਫਸ਼ੀਲ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਦੀ ਤਫ਼ਤੀਸ਼ ਵਿਗਿਆਨਿਕ ਅਤੇ ਤਕਨੀਕੀ ਢੰਗਾਂ ਨਾਲ ਕਰਦੇ ਹੋਏ ਦੋਸ਼ੀ ਵਿਸ਼ਾਲਦੀਪ ਸਰਮਾ ਪੁੱਤਰ ਜਤਿੰਦਰ ਕੁਮਾਰ ਵਾਸੀ ਰਾਏਕੋਟ ਅਤੇ ਪਰਮਜੀਤ ਸਿੰਘ ਉਰਫ ਹੈਪੀ ਪੁੱਤਰ ਅਮਰ ਸਿੰਘ ਵਾਸੀ ਗੋਬਿੰਦਵਾਲ ਜਿਲਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵਾਂ ਦੋਸ਼ੀਆਂ ਪਾਸੋ ਇੱਕ ਕਾਰ ਕਰੇਟਾ ਸਮੇਤ ਇੱਕ ਬੈਗ ਜਿਸ ਵਿੱਚ 500/500 ਰੂਪੈ ਦੀਆ ਗੱਥੀਆ ਡੁਪਲੀਕੇਟ ਅਤੇ ਇੱਕ ਮੋਬਾਇਲ ਫੋਨ ਬ੍ਰਾਮਦ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਦੋਸ਼ੀਆਂ ਨੇ ਦੌਰਾਨ ਏ ਤਫਤੀਸ਼ ਇੰਕਸ਼ਾਫ ਕੀਤਾ ਹੈ ਕਿ ਫਿਰੌਤੀ ਦੀ ਸਾਜ਼ਿਸ਼ ਵਿੱਚ ਗੁਰਦੀਪ ਸਿੰਘ ਸ਼ੇਰਗਿੱਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮਨਗਰ ਛੰਨਾਂ, ਜ਼ਿਲ੍ਹਾ ਸੰਗਰੂਰ ਹਾਲ ਆਬਾਦ ਕੈਨੇਡਾ ਅਤੇ ਮਨਜਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦੀਦਾਰਗੜ੍ਹ, ਜ਼ਿਲ੍ਹਾ ਸੰਗਰੂਰ ਹਾਲ ਆਬਾਦ ਕੈਨੇਡਾ ਸ਼ਾਮਿਲ ਹਨ। ਪੁਲਿਸ ਨੇ ਦੋਵਾਂ ਉਕਤ ਦੋਸ਼ੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਕੇ,ਅਗਲੀ ਕਾਨੂੰਨੀ ਪ੍ਰਕਿਰਿਆ ਆਰੰਭ ਦਿੱਤੀ ਹੈ।