47 ਸਾਲਾਂ ਤੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲਾਇਆ ਜਾ ਰਿਹੈ ਭਗਤਾਂ ਲਈ ਲੰਗਰ
ਰਘਵੀਰ ਹੈਪੀ, ਬਰਨਾਲਾ 22 ਜੂਨ 2024
ਸ਼੍ਰੀ ਨੈਣਾ ਦੇਵੀ ਲੰਗਰ ਟਰੱਸਟ (ਰਜਿ .0239) ਬਰਨਾਲਾ ਅਤੇ ਨੈਣਾ ਦੇਵੀ ਲੰਗਰ ਕਮੇਟੀ ਬਰਨਾਲਾ ਦੀ ਤਰਫੋਂ ਸ੍ਰੀ ਨੈਣਾ ਦੇਵੀ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਲਈ ਹਰ ਸਾਲ ਚਾਰ ਵਾਰ ਲਗਾਏ ਜਾ ਰਹੇ ਲੰਗਰ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਗਈਆਂ ਹਨ।
ਇਸ ਸਬੰਧੀ ਸ਼੍ਰੀ ਨੈਣਾ ਦੇਵੀ ਲੰਗਰ ਟਰੱਸਟ ਰਜਿਸਟਰਡ ਬਰਨਾਲਾ ਤੇ ਨੈਣਾ ਦੇਵੀ ਲੰਗਰ ਕਮੇਟੀ ਬਰਨਾਲਾ ਦੇ ਪ੍ਰੋਜੈਕਟ ਚੇਅਰਮੈਨ ਸਤਪਾਲ ਸੱਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 47 ਵਰ੍ਹਿਆਂ ਤੋਂ ਸ੍ਰੀ ਨੈਣਾ ਦੇਵੀ ਮੰਦਿਰ ਤੇ ਮੱਥਾ ਟੇਕਣ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਜਾ ਰਿਹਾ ਹੈ। ਲੰਗਰ ਲਈ ਦਾਨੀ ਸੱਜਣਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ, ਦਾਨੀ ਸੱਜਣ ਹਰ ਸਾਲ ਦੀ ਤਰਾਂ ਇਸ ਵਾਰ ਵੀ, ਆਪਣੀ ਸ਼ਰਧਾ ਮੁਤਾਬਿਕ ਲੰਗਰ ਲਈ ਦਾਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ 25 ਜੁਲਾਈ ਤੋਂ 2 ਅਗਸਤ ਤੱਕ ਲੰਗਰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਲੰਗਰ ਕੌਲਾਂ ਵਾਲੇ ਟੋਭੇ ਤੇ ਸਥਿਤ ਬਰਨਾਲਾ ਧਰਮਸ਼ਾਲਾ ਵਿਖੇ ਲਾਇਆ ਜਾਂਦਾ ਹੈ, ਜਿਸ ਵਿੱਚ ਟਰੱਸਟ ਅਤੇ ਲੰਗਰ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਤਨ-ਮਨ ਅਤੇ ਧਨ ਨਾਲ ਸੇਵਾ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਚੇਅਰਮੈਨ ਸਤਪਾਲ ਸੱਤਾ ਨੇ ਦੱਸਿਆ ਕਿ 24 ਘੰਟੇ ਜ਼ਾਰੀ ਰਹਿਣ ਵਾਲੇ ਇਸ ਲੰਗਰ ਵਿੱਚ ਗਰਮ ਚਾਹ,ਦਵਾਈਆਂ, ਠੰਡਾ ਪਾਣੀ ਅਤੇ ਯਾਤਰੀਆਂ ਦੇ ਰਹਿਣ ਲਈ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੰਗਰ ਦੀ ਰਵਾਨਗੀ ਕਾਨਪੁਰ ਵਾਚ ਕੰਪਨੀ, ਅਲਾਲ ਸਿਟੀ ਮਾਰਕੀਟ, ਬਰਨਾਲਾ ਤੋਂ ਹੋਵੇਗੀ।