ਹਰਿੰਦਰ ਨਿੱਕਾ, ਪਟਿਆਲਾ 22 ਜੂਨ 2024
ਕੇਂਦਰੀ ਜੇਲ੍ਹ ਪਟਿਆਲਾ ‘ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਇੱਕ ਹਵਾਲਾਤੀ ਅਚਨਚੇਤ ਚੈਕਿੰਗ ਕਰਨ ਪਹੁੰਚੇ ਜੇਲ੍ਹ ਵਾਰਡਰ ਨਾਲ ਬਦਤਮੀਜੀ ਤੇ ਉੱਤਰ ਆਇਆ। ਵਿਰੋਧ ਕੀਤਾ ਤਾਂ ਹਵਾਲਾਤੀ ਨੇ ਜੇਲ੍ਹ ਕਰਮਚਾਰੀ ਦਾ ਗੱਲ ਘੋਟਣ ਦਪ ਕੋਸ਼ਿਸ਼ ਵੀ ਕੀਤੀ। ਗੱਲ ਇੱਥੇ ਹੀ ਬੱਸ ਨਹੀਂ, ਰਹੀ, ਜਦੋਂ ਵਧੀਕ ਜੇਲ੍ਹ ਸੁਪਰਡੈਂਟ ਨੇ ਹਵਾਲਾਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ,ਫਿਰ ਹਵਾਲਾਤੀ ਉਸ ਨਾਲ ਵੀ ਹੱਥੋਪਾਈ ਕਰਨ ਲੱਗ ਗਿਆ। ਆਖਿਰ ਮਾਮਲਾ ਜਿਆਦਾ ਵਧਿਆ ਤਾਂ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਕਾਇਤ ਪਰ, ਨਾਮਜ਼ਦ ਦੋਸ਼ੀ ਹਵਾਲਾਤੀ ਦੇ ਖਿਲਾਫ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਉਣ ਦੇ ਜ਼ੁਰਮ ਵਿੱਚ ਥਾਣਾ ਤ੍ਰਿਪੜੀ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੀ ਲਿਖਤੀ ਸ਼ਕਾਇਤ ਵਿੱਚ ਕਰਨੈਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਨੇ ਦੱਸਿਆ ਕਿ ਜਦੋਂ ਜੇਲ੍ਹ ਹਾਤਾ ਨੰਬਰ 10 ਦੀ ਚੱਕੀ ਨੰਬਰ 2 ਦੀ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਹਵਾਲਾਤੀ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਰਾਮਦਾਸ ਕਲੋਨੀ ਵਾਰਡ ਨੰਬਰ 12 ਥਾਣਾ ਪੱਟੀ ,ਜਿਲ੍ਹਾ ਤਰਨਤਾਰਨ ਨੇ ਜੇਲ੍ਹ ਵਾਰਡਰ ਨਾਜਰ ਸਿੰਘ ਨਾਲ ਬਦਤਮੀਜੀ ਕੀਤੀ ਅਤੇ ਕਰਮਚਾਰੀ ਦੇ ਗਲ ਨੂੰ ਹੱਥ ਪਾ ਕੇ, ਉਸ ਦਾ ਗਲ ਘੁੱਟਣ ਦੀ ਵੀ ਕੋਸਿ਼ਸ਼ ਕੀਤੀ। ਇਸੇ ਦੌਰਾਨ ਜਦੋਂ ਮੋਕਾ ਪਰ ਮੌਜੂਦ ਵਧੀਕ ਸੁਪਰਡੈਂਟ ਨੇ ਦੋਸ਼ੀ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਦੋਸ਼ੀ ਵਧੀਕ ਸੁਪਰਡੈਂਟ ਨਾਲਾ ਵੀ ਹੱਥੋਪਾਈ ਕਰਨ ਲੱਗ ਪਿਆ। ਹਵਾਲਾਤੀ ਮਲਕੀਤ ਸਿੰਘ ਨੇ ਪ੍ਰਸ਼ਾਸ਼ਨ ਖਿਲਾਫ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹੋਏ ਆਪਣਾ ਸਿਰ ਜੰਗਲੇ ਨਾਲ ਮਾਰ ਕੇ ਪ੍ਰਸ਼ਾਸ਼ਨ ਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜੇਲ੍ਹ ਤੇ ਸਹਾਇਕ ਸੁਪਰਡੈਂਟ ਦੀ ਸ਼ਕਾਇਤ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਹਵਾਲਾਤੀ ਮਲਕੀਤ ਸਿੰਘ ਦੇ ਖਿਲਾਫ ਥਾਣਾ ਤ੍ਰਿਪੜੀ ਵਿਖੇ U/S 186 / 353 IPC ਦੇ ਤਹਿਤ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।