ਰਘਵੀਰ ਹੈਪੀ, ਬਰਨਾਲਾ 21 ਜੂਨ 2024
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ਼ ਵਿੱਢੀ ਗਈ ਵਿਸ਼ੇਸ ਮੁਹਿੰਮ ਤਹਿਤ ਪੰਜਾਬ ਭਰ ਵਿੱਚ ਸਪੈਸ਼ਲ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸੇ ਕੜੀ ਤਹਿਤ “ਅੱਜ” ਬਰਨਾਲਾ ਪੁਲਿਸ ਵੱਲੋਂ ਹਰਚਰਨ ਸਿੰਘ ਭੁੱਲਰ, ਆਈ.ਪੀ.ਐੱਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਦੀ ਸੁਪਰਵੀਜ਼ਨ ਅਤੇ ਸੰਦੀਪ ਕੁਮਾਰ ਮਲਿਕ, ਆਈ.ਪੀ.ਐੱਸ. ਬਰਨਾਲਾ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਬਰਨਾਲਾ ਅੰਦਰ ਵੱਖ-ਵੱਖ ਥਾਵਾਂ ‘ਤੇ ਪੁਲਿਸ ਦੇ 230 ਕਰਮਚਾਰੀਆਂ ਵੱਲੋਂ ਸਪੈਸ਼ਲ ਘੇਰਾਬੰਦੀ ਕਰਕੇ ਸ਼ੱਕੀ ਥਾਵਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਗਜ਼ਟਿਡ ਅਧਿਕਾਰੀਆਂ ਦੀ ਸੁਪਰਵੀਜ਼ਨ ਹੇਠ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਇਨ੍ਹਾਂ ਟੀਮਾਂ ਵਿੱਚ ਕਰੀਬ 230 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਜ਼ਿਲ੍ਹੇ ਅੰਦਰ 18 ਟੀਮਾਂ ਬਣਾਕੇ ਵੱਖ-ਵੱਖ ਰਸਤਿਆਂ ਉੱਪਰ 14 ਨਾਕੇ ਲਗਾਏ ਗਏ ਅਤੇ ਕਰੀਬ 181 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਹੈ। ਇਸ ਮੁਹਿੰਮ ਨੂੰ ਬੈਕ ਸਾਇਡ ਰਾਮਬਾਗ ਰੋਡ, ਬਰਨਾਲਾ, ਕਿਲ੍ਹਾ ਪੱਤੀ, ਹੰਡਿਆਇਆ, ਮਾਤਾ ਦਾਤੀ ਰੋਡ, ਤਪਾ, ਸ਼ਹਿਣਾ, ਭਦੌੜ, ਪਿੰਡ ਪੰਡੋਰੀ ਅਤੇ ਵਜੀਦਕੇ ਖੁਰਦ ਆਦਿ ਵਿਖੇ ਸ਼ੱਕੀ ਥਾਵਾਂ ਤੇ ਕੇਂਦਰਿਤ ਕਰਕੇ, ਚੈਕਿੰਗ ਕਰਵਾਈ ਗਈ। ਇਸ ਸਪੈਸ਼ਲ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ ਨਿਮਨਲਿਖਤ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਹੋਈ ਹੈ:-
ਕੁੱਲ ਦਰਜ ਮੁਕੱਦਮੇਂ = 6
ਗ੍ਰਿਫ਼ਤਾਰ ਵਿਅਕਤੀ = 5
ਨਸ਼ੀਲੀਆਂ ਗੋਲੀਆਂ = 110
ਸ਼ਰਾਬ = 70 ਬੋਤਲਾਂ ਠੇਕਾ ਸਰਾਬ ਦੇਸੀ
ਲਾਹਣ = 100 ਲੀਟਰ
ਜ਼ਬਤ ਕੀਤੇ ਵਹੀਕਲ = 5
ਚਲਾਣ ਕੀਤੇ ਵਹੀਕਲ = 12
ਪਾਬੰਧ ਅ/ਧ 110 ਸੀ.ਆਰ.ਪੀ.ਸੀ. = 1
ਇਸ ਉਪਰੰਤ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਇਸ ਵਿਸ਼ੇਸ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਅੰਦਰ ਪਿਛਲੇ ਇੱਕ ਹਫ਼ਤੇ ਦੌਰਾਨ ਤਕਰੀਬਨ 50 ਦੇ ਕਰੀਬ ਨਸ਼ਾ ਜਾਗਰੂਕਤਾ ਕੈਂਪ ਅਤੇ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਸ਼੍ਰੀ ਸਨਦੀਪ ਸਿੰਘ ਮੰਡ, ਪੀ.ਪੀ.ਐੱਸ. ਕਪਤਾਨ ਪੁਲਿਸ (ਡੀ) ਬਰਨਾਲਾ, ਸ਼੍ਰੀ ਜਗਦੀਸ਼ ਕੁਮਾਰ ਬਿਸ਼ਨੋਈ, ਪੀ.ਪੀ.ਐੱਸ. ਕਪਤਾਨ ਪੁਲਿਸ (ਸ) ਬਰਨਾਲਾ ਅਤੇ ਹੋਰ ਗਜ਼ਟਿਡ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਵੱਲੋਂ ਡਰੱਗ ਹੈਲਪ ਲਾਇਨ ਵੱਟਸਐੱਪ ਨੰਬਰ 75080-80280 ਵੀ ਜਾਰੀ ਕੀਤਾ ਗਿਆ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਸਬੰਧੀ ਕੋਈ ਵੀ ਜਾਣਕਾਰੀ ਇਸ ਨੰਬਰ ਤੇ ਭੇਜ ਸਕਦੇ ਹਨ। ਜਾਣਕਾਰੀ ਦੇਣ ਵਾਲਿਆਂ ਦੀ ਪਹਿਚਾਣ ਬਿੱਲਕੁੱਲ ਗੁਪਤ ਰੱਖੀ ਜਾਵੇਗੀ।