ਆਪ ਨੂੰ ਨਾਭਾ,ਘਨੌਰ,ਰਾਜਪੁਰਾ,ਡੇਰਾ ਬੱਸੀ ਤੇ ਪਟਿਆਲਾ ਸ਼ਹਿਰੀ ਹਲਕਿਆਂ ਨੇ ਦਿੱਤਾ ਝਟਕਾ
ਪਟਿਆਲਾ ਸ਼ਹਿਰੀ, ਡੇਰਾ ਬੱਸੀ ਤੇ ਰਾਜਪੁਰਾ ਹਲਕਿਆਂ ਦੇ ਵੋਟਰਾਂ ਨੇ ਜਤਾਇਆ ਸ਼ਾਹੀ ਪਰਿਵਾਰ ਤੇ ਭਰੋੋਸਾ,
ਹਰਿੰਦਰ ਨਿੱਕਾ, ਪਟਿਆਲਾ 4 ਜੂਨ 2024
ਸੂਬੇ ਦੀ ਕੈਬਨਿਟ ਦਾ ਵਜੀਰ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਡਾਕਟਰ ਬਲਵੀਰ, ਲੋਕ ਸਭਾ ਹਲਕੇ ਦੇ ਕੁੱਲ 9 ਹਲਕਿਆਂ ‘ਚੋਂ 4 ਹਲਕੇ ਜਿੱਤਣ ਦੇ ਬਾਵਜੂਦ ਵੀ ਸਿਰਫ 2 ਹਲਕੇ ਜਿੱਤਣ ਵਾਲੇ ਸਾਬਕਾ ਐਮ.ਪੀ. ਡਾਕਟਰ ਧਰਮਵੀਰ ਗਾਂਂਧੀ ਤੋਂ ਹੀ ਮਾਤ ਖਾ ਗਿਆ। ਡਾ. ਧਰਮਵੀਰ ਗਾਂਧੀ ਨੇ ਡਾਕਟਰ ਬਲਵੀਰ ਨੂੰ 14 ਹਜ਼ਾਰ 831 ਵੋਟਾਂ ਨਾਲ ਹਰਾਇਆ। ਕਾਂਗਰਸ ਅਤੇ ਆਪ ਵੱਲੋਂ ਖੜ੍ਹੇ ਦੋਵੇਂ ਹੀ ਡਾਕਟਰਾਂ (ਡਾ. ਗਾਂਧੀ ਤੇ ਡਾ. ਬਲਵੀਰ ) ਨੂੰ ਭਾਜਪਾ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਚਿੱਤ ਕਰਕੇ ਰੱਖ ਦਿੱਤਾ। ਹੈਰਾਨੀਜਨਕ ਤੱਥ ਇਹ ਵੀ ਰਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੁਰੀ ਤਰਾਂ ਹਰਾਉਣ ਵਾਲੇ ਪਟਿਆਲਾ ਸ਼ਹਿਰੀ ਹਲਕੇ ਦੇ ਵੋਟਰਾਂ ਨੇ ਦੋ ਸਾਲ ਬਾਅਦ ਹੀ ਇੱਕ ਵਾਰ ਫਿਰ ਸ਼ਾਹੀ ਪਰਿਵਾਰ ਦੇ ਮੈਂਬਰ ‘ਤੇ ਭਰੋਸਾ ਪ੍ਰਗਟਾਇਆ। ਨਵੇ ਚੁਣੇ ਐਮ.ਪੀ. ਡਾ. ਧਰਮਵੀਰ ਗਾਂਧੀ ਨੂੰ ਨਾਭਾ ਅਤੇ ਘਨੌਰ ਹਲਕੇ ਤੋਂ ਹੀ ਜਿੱਤ ਮਿਲੀ, ਜਦੋਂਕਿ ਡਾ. ਬਲਵੀਰ ਨੂੰ ਪਟਿਆਲਾ ਦਿਹਾਤੀ, ਸਨੋਰ,ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ਤੋਂ ਲੀਡ ਪ੍ਰਾਪਤ ਹੋਈ। ਓਧਰ ਮਹਾਰਾਣੀ ਪਰਨੀਤ ਕੌਰ ਨੂੰ ਪਟਿਆਲਾ ਸ਼ਹਿਰੀ, ਰਾਜਪੁਰਾ ਅਤੇ ਡੇਰਾ ਬੱਸੀ ਹਲਕਿਆਂ ਤੋਂ ਵੱਡੀ ਲੀਡ ਪ੍ਰਾਪਤ ਹੋਈ ਹੈ।ਵਿਧਾਨ ਸਭਾ ਹਲਕਾ ਨਾਭਾ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ 36230
ਆਪ ਦੇ ਡਾ. ਬਲਬੀਰ ਸਿੰਘ 32577
ਭਾਜਪਾ ਦੀ ਪਰਨੀਤ ਕੌਰ ਨੂੰ 22198
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 18345 ਵੋਟਾਂ ਮਿਲੀਆਂ।
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 34985,
ਆਪ ਦੇ ਡਾ. ਬਲਬੀਰ ਸਿੰਘ 37446,
ਭਾਜਪਾ ਦੀ ਪਰਨੀਤ ਕੌਰ ਨੂੰ 30320 ,
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 15182
ਵਿਧਾਨ ਸਭਾ ਹਲਕਾ ਰਾਜਪੁਰਾ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 32032,
ਆਪ ਦੇ ਡਾ. ਬਲਬੀਰ ਸਿੰਘ ਨੂੰ 22336,
ਭਾਜਪਾ ਦੀ ਪਰਨੀਤ ਕੌਰ ਨੂੰ 37340 ਵੋਟਾਂ ਮਿਲੀਆਂ,
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 14057 ਵੋਟਾਂ ਮਿਲੀਆਂ।
ਵਿਧਾਨ ਸਭਾ ਹਲਕਾ ਡੇਰਾ ਬੱਸੀ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 46621,
ਆਪ ਦੇ ਡਾ. ਬਲਬੀਰ ਸਿੰਘ 36390,
ਭਾਜਪਾ ਦੀ ਪਰਨੀਤ ਕੌਰ ਨੂੰ 65742 ਵੋਟਾਂ ਮਿਲੀਆਂ,
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 33748 ਵੋਟਾਂ ਮਿਲੀਆਂ।
ਵਿਧਾਨ ਸਭਾ ਹਲਕਾ ਘਨੌਰ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 37633 ,
ਆਪ ਦੇ ਡਾ. ਬਲਬੀਰ ਸਿੰਘ 28543,
ਭਾਜਪਾ ਦੀ ਪਰਨੀਤ ਕੌਰ ਨੂੰ 14764 ,
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 16328 ਵੋਟਾਂ ਮਿਲੀਆਂ।
ਵਿਧਾਨ ਸਭਾ ਹਲਕਾ ਸਨੌਰ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 37846,
ਆਪ ਦੇ ਡਾ. ਬਲਬੀਰ ਸਿੰਘ 43048,
ਭਾਜਪਾ ਦੀ ਪਰਨੀਤ ਕੌਰ ਨੂੰ 25670 ,
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 19497 ਵੋਟਾਂ ਮਿਲੀਆਂ।
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 23035,
ਆਪ ਦੇ ਡਾ. ਬਲਬੀਰ ਸਿੰਘ 21105,
ਭਾਜਪਾ ਦੀ ਪਰਨੀਤ ਕੌਰ ਨੂੰ 41548 ,
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 4634 ਵੋਟਾਂ ਮਿਲੀਆਂ।
ਵਿਧਾਨ ਸਭਾ ਹਲਕਾ ਸਮਾਣਾ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 28937,
ਆਪ ਦੇ ਡਾ. ਬਲਬੀਰ ਸਿੰਘ 36141,
ਭਾਜਪਾ ਦੀ ਪਰਨੀਤ ਕੌਰ ਨੂੰ 26387 ,
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 17871 ਵੋਟਾਂ ਮਿਲੀਆਂ।
ਵਿਧਾਨ ਸਭਾ ਹਲਕਾ ਸ਼ੁਤਰਾਣਾ
ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 27353,
ਆਪ ਦੇ ਡਾ. ਬਲਬੀਰ ਸਿੰਘ 32499,
ਭਾਜਪਾ ਦੀ ਪਰਨੀਤ ਕੌਰ ਨੂੰ 24501 ,
ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 14118 ਵੋਟਾਂ ਮਿਲੀਆਂ।