ਆਪਣੇ ਵਿਰੋਧੀਆਂ ਤੋਂ ਡੇਢ ਲੱਖ ਵੋਟਾਂ ਨਾਲ ਅੱਗੇ ਨਿੱਕਲੇ ਮੀਤ ਹੇਅਰ ,ਵਧਾਈਆਂ ਦੇਣ ਦਾ ਸਿਲਿਸਲਾ ਸ਼ੁਰੂ
ਹਰਿੰਦਰ ਨਿੱਕਾ , ਬਰਨਾਲਾ 4 ਜੂਨ 2024
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਬਾਅਦ ਦੁਪਹਿਰ 12 .50 ਵਜੇ ਤੱਕ ਇੱਕ ਲੱਖ ਵੋਟਾਂ ਤੋਂ ਵੱਧ ਨਾਲ ਪਛਾੜ ਕੇ,ਵੱਡੀ ਲੀਡ ਕਾਇਮ ਕਰ ਲਈ ਹੈ। ਭਾਂਵੇ ਇਹ ਰੁਝਾਨ ਹੀ ਹਨ, ਪਰੰਤੂ ਰਾਜਸੀ ਪੰਡਿਤਾਂ ਅਨੁਸਾਰ ਇੱਨੀਂ ਵੱਡੀ ਲੀਡ ਨੂੰ ਤੋੜਨਾ ਹੁਣ ਵਿਰੋਧੀਆਂ ਦੇ ਬੱਸ ਦੀ ਗੱਲ ਨਹੀਂ ਰਿਹਾ। ਮੀਤ ਹੇਅਰ ਦਾ ਮੁੱਖ ਮੁਕਾਬਲਾ ਸਿਮਰਨਜੀਤ ਸਿੰਘ ਮਾਨ ਨਾਲ ਹੈ। ਪਰੰਤੂ ਉਨ੍ਹਾਂ ਦੀਆਂ ਵੋਟਾਂ ਦਾ ਫਰਕ 1 ਲੱਖ 54 ਹਜ਼ਾਰ 488 ਦਾ ਹੈ।
-ECI ਦੀ ਸਾਈਟ ਅਨੁਸਾਰ ਹੁਣ ਤੱਕ : –
-ਮੀਤ ਹੇਅਰ ਨੂੰ 3 ਲੱਖ 17 ਹਜ਼ਾਰ 836 ਵੋਟਾਂ,
-ਸਿਮਰਨਜੀਤ ਸਿੰਘ ਮਾਨ ਨੂੰ 1 ਲੱਖ 63 ਹਜ਼ਾਰ 348,
ਸੁਖਪਾਲ ਖਹਿਰਾ ਨੂੰ 1 ਲੱਖ 57ਹਜ਼ਾਰ 557 ਵੋਟਾਂ
ਦੂਜੇ ਨੰਬਰ ਲਈ ਚੱਲ ਰਿਹੈ ਮਾਨ ਤੇ ਖਹਿਰਾ ‘ਚ ਮੁਕਾਬਲਾ
ਹੁਣ ਜਿੱਤ ਤੋਂ ਕਾਫੀ ਦੂਰ, ਰਹਿ ਚੁੱਕੇ ਮੌਜੂਦਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦਾ ਮੁਕਾਬਲਾ, ਮੀਤ ਹੇਅਰ ਦੀ ਬਜਾਏ, ਆਪਸ ਵਿੱਚ ਦੂਜੇ ਨੰਬਰ ਲਈ ਹੀ ਚੱਲ ਰਿਹਾ ਹੈ। ਪਰੰਤੂ ਦੋਵਾਂ ਵਿਰੋਧੀ ਉਮੀਦਵਾਰਾਂ ਦੀਆਂ ਕੁੱਲ ਵੋਟਾਂ ਵੀ ਜੋੜ ਕੇ ਵੀ, ਉਹ ਵੋਵਾਂ ਦੀਆਂ ਵੋਟਾਂ ਦਾ ਫਰਕ ਕਰੀਬ ਮੀਤ ਹੇਅਰ ਤੋਂ ਅੱਧਾ ਹੀ ਹੈ,। ਹੁਣ ਮੁੱਖ ਫਿਲਹਾਲ ਕੁੱਲ ਜੋੜ ਕੇ ਅੱਧੀਆਂ ਵੋਟਾਂ ਹੀ ਪ੍ਰਾਪਤ ਕੀਤੀਆਂ ਹਨ।