1 ਲੱਖ ਤੋਂ ਵੱਧ ਵੋਟਾਂ ਦੀ ਮੀਤ ਹੇਅਰ ਦੀ ਲੀਡ, ਦੂਜੇ ਨੰਬਰ ਤੇ ਮਾਨ , ਖਹਿਰਾ ਨੂੰ ਤੀਜੇ ਨੰਬਰ ਤੇ ਧੱਕਿਆ..
ਹਰਿੰਦਰ ਨਿੱਕਾ, ਬਰਨਾਲਾ 4 ਜੂਨ 2024
ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਵਿਰੋਧੀਆਂ ਤੋਂ 10 .15 ਵਜੇ ਤੱਕ 31 ਹਜਾਰ ਤੋਂ ਵਧੇਰੇ ਦੀ ਲੀਡ ਬਣਾ ਲਈ ਹੈ। ਮੀਤ ਹੇਅਰ ਦਾ ਮੁੱਖ ਮੁਕਾਬਲਾ ਅਕਾਲੀ ਦਲ ਅਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨਾਲ ਹੈ , ਜਦੋਂਕਿ ਸੁਖਪਾਲ ਸਿੰਘ ਖਹਿਰਾ ਤੀਜੇ ਨੰਬਰ ਤੇ ਰਹਿ ਗਏ ਹਨ। ECI ਦੀ ਸਾਈਟ ਅਨੁਸਾਰ ਮੀਤ ਹੇਅਰ ਨੇ ਸਿਮਰਨਜੀਤ ਸਿੰਘ ਮਾਨ ਤੋਂ 1 ਲੱਖ 12805 ਵੋਟਾਂ ਦੀ ਲੀਡ ਬਣਾ ਲਈ ਹੈ। ਯਾਨੀ ਸਿਰਮਨਜੀਤ ਸਿੰਘ ਮਾਨ ਅਤੇ ਸੁਖਪਾਲ ਖਹਿਰਾ , ਫਿਲਹਾਲ ਕੁੱਲ ਜੋੜ ਕੇ ਅੱਧੀਆਂ ਵੋਟਾਂ ਹੀ ਪ੍ਰਾਪਤ ਕੀਤੀਆਂ ਹਨ। ਰੁਝਾਨਾਂ ਵਿੱਚ ਇੰਡੀਆ ਗੱਠਜੋੜ ਦੇ ਹਿੱਸੇ 10 ਸੀਟਾਂ ਹਨ, ਜਿੰਨ੍ਹਾਂ ਵਿੱਚੋਂ 7 ਸੀਟਾਂ ਤੇ ਕਾਂਗਰਸ, 3 ਤੇ ਆਪ ਅਤੇ1 ਉੱਤੇ ਅਕਾਲੀ ਦਲ ਅਤੇ 2 ਅਜ਼ਾਦ ਉਮੀਦਵਾਰ ਅੱਗੇ ਹਨ। ਹੁਣ ਤੱਕ ਇੰਡੀਆ ਗੱਠਜੋੜ ਨੇ 543 ਸੀਟਾਂ ਦੇ ਰੁਝਾਨਾਂ ਵਿੱਚ 270 ਅਤੇ ਐਨਡੀਏ ਗੱਠਜੋੜ ਨੂੰ ਫਿਲਹਾਲ 250 ਸੀਟਾਂ ਤੇ ਹੀ ਸਬਰ ਕਰਨਾ ਪੈ ਰਿਹਾ ਹੈ। ਜਦੋਂਕਿ ਹੋਰਾਂ ਦੇ ਹਿੱਸੇ 23 ਸੀਟਾਂ ਆ ਰਹੀਆਂ ਹਨ।