ਬਾਰ ਕੌਂਸਲ ਦੇ ਸਕੱਤਰ ਨੇ ਬਾਰ ਐਸੋਸੀਏਸ਼ਨ ਨੂੰ ਸੌਂਪਿਆ ਚੈੱਕ..

Advertisement
Spread information
ਰਘਵੀਰ ਹੈਪੀ, ਬਰਨਾਲਾ 3 ਜੂਨ 2024 
        ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਬਾਰ ਕੌਂਸਲ ਦੇ ਸਕੱਤਰ ਅਤੇ ਐਡੀਸ਼ਨਲ ਐਡਵੋਕੇਟ ਜਨਰਲ ਹਰਗੋਬਿੰਦਰ ਸਿੰਘ ਗਿੱਲ (ਬੱਗਾ) ਐਡਵੋਕੇਟ ਨੇ ਉਚੇਚੇ ਤੌਰ ਤੇ ਆਪਣੀ ਪਿਤਰੀ ਬਾਰ ਐਸੋਸੀਏਸ਼ਨ ਬਰਨਾਲਾ ਵਿਖੇ ਪਹੁੰਚ ਕੇ, ਬਾਰ ਦੀ ਮੰਗ ਨੂੰ ਪੂਰਾ ਕਰਦਿਆਂ ਇੱਕ ਲੱਖ ਰੁਪਏ ਦਾ ਚੈਕ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਸੌਂਪਿਆ। ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਂਝੀ ਕਰਦਿਆਂ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਰ ਸਿੰਘ ਗਿੱਲ (ਬੱਗਾ) ਐਡਵੋਕੇਟ, ਐਡੀਸ਼ਨਲ ਐਡਵੋਕੇਟ ਜਨਰਲ, ਪੰਜਾਬ ਐਂਡ ਸਕੱਤਰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਵੱਲੋਂ ਬਰਨਾਲਾ ਬਾਰ ਐਸੋਸੀਏਸ਼ਨ ਦੀ ਮੰਗ ਅਨੁਸਾਰ ਦੋ ਐਲ.ਈ.ਡੀਜ਼, ਦੋ ਮਾਈਕਰੋ ਵੇਵ ਓਵਨ, ਇੱਕ ਮਾਈਕ ਸਿਸਟਮ ਦੇ ਲਈ ਇੱਕ ਲੱਖ ਰੁਪਏ ਦਾ ਚੈਕ ਬਾਰ ਐਸੋਸੀਏਸ਼ਨ ਬਰਨਾਲਾ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨਾਂ ਬਰਨਾਲਾ ਬਾਰ ਐਸੋਸੀਏਸ਼ਨ ਦੇ ਵਿੱਚ ਪ੍ਰੋਗਰਾਮ ਕਰਕੇ ਬਰਨਾਲਾ ਬਾਰ ਦੀਆਂ ਲੇਡੀਜ਼ ਵਕੀਲਾਂ ਨੂੰ ਲੀਗਲ ਸੈਮੀਨਾਰ ਵਿੱਚ ਭਾਗ ਲੈਣ ਲਈ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਬਾਰ ਕੌਂਸਲ ਦੇ ਸਕੱਤਰ ਨੇ ਕਿਹਾ ਕਿ  ਬਰਨਾਲਾ ਬਾਰ ਮੇਰੀ ਪਿਤਾ ਪੁਰਖੀ ਬਾਰ ਹੈ। ਬਰਨਾਲਾ ਬਾਰ ਦੀ ਲਾਇਬ੍ਰੇਰੀ ਦੇ ਲਈ ਕਿਸੇ ਤਰ੍ਹਾਂ ਦੇ ਵੀ ਫੰਡ ਜਾਂ ਕਿਤਾਬਾਂ ਜਾਂ ਕੰਮਪਿਊਟਰ ਦੀ ਲੋੜ ਹੋਵੇਗੀ ਤਾਂ ਉਹ ਬਾਰ ਕੌਂਸਲ ਪਾਸੋਂ ਤੁਰੰਤ ਫੰਡ ਮੁਹੱਈਆ ਕਰਵਾਉਣਗੇ । ਹਰਗੋਬਿੰਦਰ ਸਿੰਘ ਗਿੱਲ (ਬੱਗਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਪੂਰੇ ਪੰਜਾਬ ਅਤੇ ਹਰਿਆਣਾ ਵਿੱਚ ਸੀਨੀਅਰ ਵਕੀਲਾਂ ਦਾ ਸਨਮਾਨ ਬਾਰ ਕੌਂਸਲ ਰਾਹੀਂ ਕੀਤਾ ਜਾ ਰਿਹਾ ਹੈ ਅਤੇ ਲੀਗਲ ਸੈਮੀਨਾਰ ਕਰਵਾ ਕੇ ਹਰ ਬਾਰ ਦੀ ਜ਼ਰੂਰਤ ਅਨੁਸਾਰ ਰਕਮ ਦੇ ਕੇ ਸਹਿਯੋਗ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਪ੍ਰੋਗਰਾਮ ਬਰਨਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਸਿੰਘ ਢੀਂਡਸਾ, ਸਕੱਤਰ ਸ਼੍ਰੀ ਸੁਮੰਤ ਗੋਇਲ, ਮੀਤ ਪ੍ਰਧਾਨ ਸ਼੍ਰੀ ਚਮਕੌਰ ਸਿੰਘ ਭੱਠਲ ਅਤੇ ਜੁਆਇੰਟ ਸਕੱਤਰ ਸ਼੍ਰੀ ਕੁਨਾਲ ਗਰਗ ਦੀ ਮਿਹਨਤ ਦੇ ਨਾਲ ਉਲੀਕੀਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਮੈਂਬਰ ਰਾਹੁਲ ਗੁਪਤਾ, ਸਤਨਾਮ ਸਿੰਘ ਰਾਹੀ, ਰੁਪਿੰਦਰ ਸੰਧੂ, ਮਨਜੀਤ ਕੌਰ, ਹਾਕਮ ਸਿੰਘ ਭੁੱਲਰ, ਰਾਜ ਕੁਮਾਰ ਬਾਂਸਲ, ਧੀਰਜ ਕੁਮਾਰ, ਸ਼ਮਿੰਦਰ ਸਿੰਘ ਧਾਲੀਵਾਲ, ਚੰਦਰ ਬਾਂਸਲ, ਦੀਪਕ ਕੁਮਾਰ, ਪੰਕਜ ਕੁਮਾਰ, ਸ਼ਿਵਦਰਸ਼ਨ ਬਾਂਸਲ, ਗੁਰਪ੍ਰੀਤ ਸਿੰਘ ਕਾਲੀਆ, ਰਾਜੀਵ ਗੋਇਲ, ਅਨੁਜ ਮੋਹਨ ਗੁਪਤਾ, ਪੁਨੀਤ ਪੱਬੀ, ਮੋਹਿਤ ਜਿੰਦਲ, ਆਸ਼ੂਤੋਸ਼ ਗਰਗ, ਅਮਿਤ ਗੋਇਲ ਆਦਿ ਐਡਵੋਕੇਟਸ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!