ਮਹਿੰਦਰਾ Collage ਪਟਿਆਲਾ ਦੇ ਪ੍ਰੋਫੈਸਰ ਨੇ ਟੱਪੀਆਂ ਸ਼ਰਮ ਹਯਾ ਦੀਆਂ ਹੱਦਾਂ..!
ਹਰਿੰਦਰ ਨਿੱਕਾ, ਪਟਿਆਲਾ 28 ਮਈ 2024
ਮਹਿੰਦਰਾ ਕਾਲਜ ਪਟਿਆਲਾ ਦਾ ਇੱਕ ਪ੍ਰੋਫੈਸਰ, ਐਮ.ਏ. ਦੀ ਪੜਾਈ ਕਰਦੀ ਇੱਕ ਵਿਦਿਆਰਥਣ ਦੇ ਪੇਪਰ ਦੀ ਰੀ-ਚੈਕਿੰਗ ਵਿੱਚ ਫਾਇਦਾ ਦੇਣ ਦੇ ਬਹਾਨੇ, ਉਸ ਦੀ ਆਬਰੂ ਲੁੱਟਣ ਲਈ ਹੀ ਕਾਹਲਾ ਪੈ ਗਿਆ। ਆਖਿਰ ਪੁਲਿਸ ਨੇ ਨਾਮਜ਼ਦ ਦੋਸ਼ੀ ਪ੍ਰੋਫੈਸਰ ਅਤੇ ਉਸ ਦੇ ਅਣਪਛਾਤੇ ਸਾਥੀ ਖਿਲਾਫ (Sexual Harassment) ਆਦਿ ਜੁਰਮਾਂ ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿਖੇ ਐਫ.ਆਈ.ਆਰ. ਦਰਜ ਕਰਕੇ,ਦੋਸ਼ੀ ਦੀ ਤਲਾਸ਼ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤ ਵਿਦਿਆਰਥਣ ਨੇ ਦੱਸਿਆ ਕਿ ਉਹ ਐਮ.ਏ ਭਾਗ ਪਹਿਲਾ ਵਿੱਚ ਪੜ੍ਹਦੀ ਹੈ ਅਤੇ ਬੀ.ਏ ਦੀ ਪੜਾਈ ਵੀ ਸਾਲ 2023 ਵਿੱਚ ਮਹਿੰਦਰਾ ਕਾਲਜ ਤੋਂ ਹੀ ਕੀਤੀ ਸੀ। ਜਿਸ ਕਾਰਨ ਉਹ ਦੋਸ਼ੀ ਪ੍ਰੋਫੈਸਰ ਸਵਰਨ ਸਿੰਘ ਵਾਸੀ ਕੁਆਟਰ ਨੰਬਰ 1 ਕਮਿਉਨਟੀ ਹੈਲਥ ਸੈਂਟਰ ਮਾਡਲ ਟਾਊਨ ਪਟਿਆਲਾ ਨੂੰ ਪਹਿਲਾਂ ਤੋਂ ਜਾਣਦੀ ਸੀ। ਪੀੜਤਾ ਦੀ ਬੀ.ਏ ਭਾਗ ਤੀਜਾ ਇੰਗਲਿਸ਼ ਵਿੱਚੋਂ ਰੀਪੀਅਰ ਆਈ ਸੀ, ਉਸ ਨੇ ਇੰਗਲਿਸ਼ ਦੇ ਪੇਪਰ ਦੀ ਰੀ-ਚੈਕਿੰਗ ਕਰਾਉਣ ਲਈ ਦੁਬਾਰਾ ਫੀਸ ਭਰੀ ਸੀ। ,ਉਸ ਦਾ ਬੀ.ਏ.ਪਾਰਟ 3 ਦਾ ਡੀ.ਐਮ.ਸੀ ਵੀ ਨਹੀ ਮਿਲਿਆ ਅਤੇ ਰਿਜਲਟ ਵੀ ਵੇਟਿੰਗ ਲਿਸਟ ਵਿੱਚ ਸੀ। ਇਸ ਸਬੰਧੀ ਮੁਦਈ ਨੇ ਪ੍ਰੋਫੈਸਰ ਸਵਰਨ ਸਿੰਘ ਨਾਲ ਗੱਲਬਾਤ ਕੀਤੀ ਅਤੇ ਦੋਸ਼ੀ ਨੇ ਉਸ ਨੂੰ ਕਿਹਾ ਕਿ ਅਗਰ ਤੂੰ ਮੇਰੇ ਨਾਲ ਸਰੀਰਕ ਸਬੰਧ ਬਣਾਏਗੀ ਤਾਂ ਮੈਂ ਤੇਰਾ ਸਾਰਾ ਕੰਮ ਕਰਵਾ ਦੇਵਾਂਗਾ । ਪ੍ਰੋਫੈਸਰ ਦੀ ਅਜਿਹੀ ਘਿਣਾਉਣੀ ਹਰਕਤ ਬਾਰੇ ਆਪਣੇ ਘਰਵਾਲਿਆ ਨੂੰ ਦੱਸ ਦਿੱਤੀ ਤੇ ਇਸ ਤੋਂ ਬਾਅਦ ਨਾਮਜਦ ਦੋਸ਼ੀ ਨੇ ਉਸ ਦੇ ਘਰ ਪਹੁੰਚ ਕੇ ਮੁਆਫੀ ਮੰਗ ਲਈ। ਫਿਰ 13 ਮਈ 2024 ਨੂੰ ਹੋਰ ਪ੍ਰੋਫੈਸਰਾਂ ਨੇ ਵਿਦਿਆਰਥਣ ‘ਤੇ ਬਿਆਨ ਬਦਲਣ ਲਈ ਦਬਾਅ ਪਾ ਕੇ ਆਪਸੀ ਰਾਜੀਨਾਮਾ ਕਰਵਾ ਦਿੱਤਾ ਗਿਆ।
ਗੱਲ ਇੱਥੇ ਵੀ ਖਤਮ ਨਹੀਂ ਹੋਈ 22 ਮਈ 2024 ਨੂੰ ਸਮਾਂ ਬਾਅਦ ਦੁਪਿਹਰ ਕਰੀਬ 12.30 ਪਰ ਜਦੋਂ ਵਿਦਿਆਰਥਣ ਮਹਿੰਦਰਾ ਕਾਲਜ ਤੋਂ ਆਪਣੇ ਘਰ ਜਾ ਰਹੀ ਸੀ ਤਾਂ ਉਹ ਟਰੈਕਟਰ ਮਾਰਕਿਟ ਪਾਸ ਪੁੱਜੀ ਤਾਂ ਇੱਕ ਨਾ-ਮਾਲੂਮ ਲੜਕੇ ਨੇ ਮੁਦਈ ਦੇ ਪੱਥਰ ਮਾਰਿਆ ਜੋ ਪੱਥਰ ਉਸ ਦੀ ਐਨਕ ਦੀ ਡੰਡੀ ਪਰ ਲੱਗਿਆ ਤੇ ਉਹ ਹੇਠਾਂ ਡਿੱਗ ਗਈ ਅਤੇ ਉਹ ਅਣਪਛਾਤਾ ਵਿਅਕਤੀ ਮੌਕਾ ਤੋਂ ਭੱਜ ਗਿਆ । ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਦੇ ਬਿਆਨ/ਸ਼ਕਾਇਤ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਪ੍ਰੋਫੈਸਰ ਸਵਰਨ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀ ਲੜਕੇ ਖਿਲਾਫ ਅਧੀਨ ਜੁਰਮ 354-A /323 / 120-B IPC ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਤੇ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।