ਕੁੱਝ ਅਣਪਛਾਤਿਆਂ ਤੋਂ ਇਲਾਵਾ 14 ਜਣਿਆਂ ਤੇ ਪਰਚਾ ਦਰਜ਼,ਕੋਈ ਗਿਰਫਤਾਰੀ ਨਹੀਂ
ਹਰਿੰਦਰ ਨਿੱਕਾ , ਬਰਨਾਲਾ 27 ਮਈ 2024
ਜਿਲ੍ਹੇ ਦੇ ਪਿੰਡ ਕਾਲੇਕੇ ਵਿੱਚ ਇੱਕ ਪੁਲਿਸ ਥਾਣੇਦਾਰ ਦੇ ਭਤੀਜੇ ਨੂੰ ਬੇਰਹਿਮੀ ਨਾਲ ਕੁੱਟ ਕੁੱਟ ਕੇ,ਤੇ ਬਾਅਦ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂਕਿ ਮ੍ਰਿਤਕ ਦਾ ਦੋਸਤ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਹੜਾ ਹਸਪਤਾਲ ਵਿੱਚ ਜੇਰ ਏ ਇਲਾਜ ਹੈ। ਪੁਲਿਸ ਨੇ ਮ੍ਰਿਤਕ ਦੇ ਚਾਚੇ ਅਤੇ ਥਾਣੇਦਾਰ ਦੇ ਬਿਆਨ ਪਰ, ਚੌਦਾਂ ਪਛਾਤਿਆਂ ਤੇ ਕੁੱਝ ਹੋਰ ਅਣਪਛਾਤਿਆਂ ਖਿਲਾਫ ਹੱਤਿਆ ,ਅਸਲਾ ਐਕਟ ਤੇ ਹੋਰ ਸੰਗੀਨ ਜੁਰਮਾਂ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ, ਦੋਸ਼ੀਆਂ ਦੀ ਤਲਾਸ਼ ਲਈ, ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਤੋਂ ਪਰਮਿਸ਼ਨ ਲੈ ਕੇ ,ਆਪਣੇ ਪਿੰਡ ਕਾਲੇਕੇ ਆਇਆ ਹੋਇਆ ਸੀ, ਉਸਦੇ ਭਤੀਜੇ ਰੁਪਿੰਦਰ ਸ਼ਰਮਾ ਪੁੱਤਰ ਲੇਟ ਰਾਜ ਕੁਮਾਰ ਉਮਰ ਕਰੀਬ 22 ਸਾਲ ਨੇ ਵਕਤ ਕਰੀਬ ਡੇਢ ਵਜੇ ਉਸ ਨੂੰ ਦੱਸਿਆ ਸੀ ਕਿ ਯਾਦਵਿੰਦਰ ਸਿੰਘ ਉਰਫ ਯਾਦਾ ਪੁੱਤਰ ਮੋਦਨ ਸਿੰਘ ਵਾਸੀ ਫਤਹਿਗੜ੍ਹ ਛੰਨਾ, ਮੈਨੂੰ ਫੋਨ ਪਰ ਧਮਕੀਆ ਦੇ ਰਿਹਾ ਹੈ ਕਿ ਮੈਂ ਤੇਰਾ ਕਤਲ ਕਰਵਾਉਣ ਵਾਸਤੇ ਬੰਦੇ ਤਿਆਰ ਕਰ ਲਏ ਹਨ ਜੋ ਤੇਰਾ ਛੇਤੀ ਹੋਈ ਕਤਲ ਕਰ ਦੇਣਗੇ। ਮੁਦਈ ਅਨੁਸਾਰ ਫਿਰ ਉਹ ਆਪਣੀ ਭੈਣ ਰਵਿੰਦਰ ਕੌਰ ਨੂੰ ਨਾਲ ਲੈ ਕੇ ਮੋਟਰਸਾਈਕਲ ਪਰ ਬੱਸ ਸਟੈਂਡ ਕਾਲੇਕੇ ਤੋਂ ਪਿੰਡ ਵੱਲ ਨੂੰ ਆ ਰਿਹਾ ਸੀ। ਜਦੋਂ ਅਸੀਂ PNB ਬੈਂਕ ਨੇੜੇ ਪੁੱਜੇ ਤਾਂ ਚੌਂਕ ਕ ਵਿੱਚ ਮੇਰੇ ਭਤੀਜੇ ਰੁਪਿੰਦਰ ਸ਼ਰਮਾ ਅਤੇ ਉਸ ਦੇ ਦੋਸਤ ਜਸਪਾਲ ਸਿੰਘ ਉਰਫ ਬੱਬ ਪੁੱਤਰ ਨਾਇਬ ਸਿੰਘ ਵਾਸੀ ਕਾਲੇਕੇ ਨੂੰ ਪ੍ਰਗਟ ਸਿੰਘ ਪੁੱਤਰ ਬਲਦੇਵ ਸਿੰਘ ,.ਮੰਨਾ ਰਫੂਜੀ ਪੁੱਤਰ ਅਮ੍ਰਿਤਪਾਲ ਸਿੰਘ , ਬੰਟੀ ਪੁੱਤਰ ਕਸਮੀਰਾ ਸਿੰਘ,.ਕਿੰਦੀ ਪੁੱਤਰ ਪ੍ਰੇਮੂ, . ਸੀਤੀ ਗੁਣੀਏ ਕਾ, ਨਵੀ ਉਰਫ ਠੋਲੂ ਪੁੱਤਰ ਕੇਕਲੀ ,.ਲਾਭ ਰਫੂਜੀ ,.ਕਾਕਾ ਪੁੱਤਰ ਮੰਨਾ ਸਿੰਘ , .ਗਗਨਦੀਪ ਸਿੰਘ ਪੁੱਤਰ ਲੀਲਾ ਸਿੰਘ , .ਦੀਪ ਪੁੱਤਰ ਰਾਲਾ ਸਿੰਘ,.ਨਵਜੋਤ ਸਿੰਘ ਪੁੱਤਰ ਬਲਵੀਰ ਸਿੰਘ ਸਾਰੇ ਵਾਸੀ ਕਾਲੇਕੇ ,ਖਾਨ ਵਾਸੀ ਕੋਟਦੁੱਨਾ, ,ਮਨਪਿੰਦਰ ਸਿੰਘ ਵਾਸੀ ਨੱਥਾ ਸਿੰਘ ਵਾਲਾ, ਯਾਦਵਿੰਦਰ ਸਿੰਘ ਉਰਫ ਯਾਦਾ ਪੁੱਤਰ ਮੋਦਨ ਸਿੰਘ ਵਾਸੀ ਫਤਹਿਗੜ ਛੰਨਾ ਘੇਰੀ ਖੜੇ ਸੀ। ਜਿੰਨਾ ਦੇ ਹੱਥ ਵਿੱਚ ਪਿਸਟਲ, ਕਿਰਪਾਨਾਂ ਹਥਿਆਰ ਸੀ। ਫਿਰ ਪ੍ਰਗਟ ਸਿੰਘ ਉਕਤ ਅਤੇ ਮੰਨਾ ਰਫੂਜੀ ਨੇ ਹੱਥ ਵਿੱਚ ਫੜੇ ਅਸਲੇ ਨਾਲ ਮੇਰੇ ਭਤੀਜੇ ਰੁਪਿੰਦਰ ਸਰਮਾ ਪਰ ਫਾਇਰਿੰਗ ਕੀਤੀ ਅਤੇ ਉਕਤ ਸਾਰੇ ਜਣਿਆਂ ਨੇ ਆਪੋ ਆਪਣੇ ਹਥਿਆਰਾ ਨਾਲ ਮੇਰੇ ਭਤੀਜੇ ਰੁਪਿੰਦਰ ਸ਼ਰਮਾ ਦੀ ਡਿੱਗੇ ਪਏ ਦੀ ਵੀ ਕੁੱਟਮਾਰ ਕੀਤੀ। ਜਦੋਂ ਜਸਪਾਲ ਸਿੰਘ ਮੇਰੇ ਭਤੀਜੇ ਰੁਪਿੰਦਰ ਸਰਮਾ ਨੂੰ ਛੁਡਵਾਉਣ ਦੀ ਕੋਸ਼ਿਸ ਕਰਨ ਲੱਗਾ ਤਾਂ ਮੁੰਨਾ ਰਫੂਜੀ ਨੇ ਆਪਣੇ ਹੱਥ ਵਿੱਚ ਫੜੇ ਪਿਸਟਲ ਨਾਲ ਜਸਪਾਲ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਪਰ ਵੀ ਫਾਇਰ ਕੀਤਾ ਜੋ ਉਸ ਦੇ ਖੱਬੇ ਹੱਥ ਪਰ ਲੱਗਾ। ਫਿਰ ਮੁਦਈ ਤੇ ਉਸ ਦੀ ਭੈਣ ਨੇ ਆਪਣੇ ਭਤੀਜੇ ਰੁਪਿੰਦਰ ਸ਼ਰਮਾ ਅਤੇ ਉਸ ਦੇ ਦੋਸਤ ਜਸਪਾਲ ਸਿੰਘ ਨੂੰ ਬਚਾਉਣ ਦੇ ਲਈ ਮਾਰਤਾ-ਮਾਰਤਾ ਦਾ ਰੋਲਾ ਪਾਇਆ ਤਾਂ ਉਕਤ ਸਾਰੇ ਨਾਮਜਦ ਦੋਸ਼ੀ ਆਪੋ ਆਪਣੇ ਹਥਿਆਰਾਂ ਸਮੇਤ ਮੌਕਾ ਤੋਂ ਆਪੋ ਆਪਣੇ ਵਹੀਕਲਾਂ ਤੇ ਸਵਾਰ ਹੋ ਕੇ ਭੱਜ ਗਏ।
ਫਿਰ ਮੁਦਈ ਨੇ ਐਬੂਲੈਂਸ ਦਾ ਪ੍ਰਬੰਧ ਕਰਕੇ ਆਪਣੇ ਭਤੀਜੇ ਰੁਪਿੰਦਰ ਸ਼ਰਮਾ ਅਤੇ ਉਸ ਦੇ ਦੋਸਤ ਜਸਪਾਲ ਸਿੰਘ ਨੂੰ ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਰੁਪਿੰਦਰ ਸਰਮਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਜਸਪਾਲ ਸਿੰਘ ਨੂੰ ਇਲਾਜ ਲਈ ਦਾਖਲ ਕਰ ਲਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਨਾਮਜਦ ਦੋਸ਼ੀਆਂ ਖਿਲਾਫ ਅਧੀਨ ਜੁਰਮ 302, 307, 32, 341, 148, 149 IPC & 25, 27/54/59 Arms Act ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ, ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ,ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।