ਅਦੀਸ਼ ਗੋਇਲ, ਬਰਨਾਲਾ 18 ਮਈ 2024
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਧੀਨ ਤੇ ਸਹਾਇਕ ਰਿਟਰਨਿੰਗ ਅਫ਼ਸਰ -ਕਮ-ਐੱਸ.ਡੀ.ਐੱਮ ਮਹਿਲ ਕਲਾਂ ਸ.ਸਤਵੰਤ ਸਿੰਘ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ । ਗਤੀਵਿਧੀਆਂ ਦਾ ਮੰਤਵ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਅਕਾਲ ਅਕੈਡਮੀ ਮਹਿਲ ਕਲਾਂ ਅਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਡਰਾਇਵਰਾਂ ਨੂੰ ਜਾਗਰੂਕਤਾ ਮੁਹਿੰਮ ਨਾਲ ਜੋੜਨਾ ਤੇ ਉਹਨਾਂ ਰਾਹੀਂ ਹੋਰ ਲੋਕਾਂ ਨੂੰ ਜਾਗਰੂਕ ਕਰਕੇ ਵੋਟ ਪਾਉਣ ਦੀ ਅਪੀਲ ਕਰਨਾ । ਇਸ ਮੌਕੇ ਸਵੀਪ ਟੀਮ ਮਹਿਲ ਕਲਾਂ 104 ਵੱਲੋਂ ਅਪੀਲ ਕੀਤੀ ਗਈ ਕਿ ਵੋਟ ਜੇਕਰ ਸਾਡਾ ਅਧਿਕਾਰ ਹੈ ਤਾਂ ਵੋਟ ਪਾਉਣਾ ਸਾਨੂੰ ਆਪਣਾ ਕਰਤੱਵ ਸਮਝਣਾ ਚਾਹੀਦਾ ਹੈ। ਇਸਦੀ ਮਹੱਤਤਾ ਨੂੰ ਸਮਝਦੇ ਹੋਏ ਆਪ ਵੋਟ ਕਰਨਾ ਤੇ ਹੋਰਾਂ ਨੂੰ ਵੀ ਵੋਟ ਪਾਉਣ ਲਈ ਕਹਿਣਾ। ਸਵੀਪ ਟੀਮ ਨੇ ਵੋਟਾਂ ਵਾਲੇ ਦਿਨ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਲੈਕਸ਼ਨ ਕਮਿਸ਼ਨ ਦੁਆਰਾ ਦਿੱਤੀਆ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਇਲੈਕਸ਼ਨ ਡੇ ਨੂੰ ਛੁੱਟੀ ਵਾਲਾ ਦਿਨ ਨਾ ਸਮਝ ਕੇ ਵੋਟ ਪਾਉਣ ਦੀ ਡਿਊਟੀ ਦਾ ਦਿਨ ਸਮਝਨਾ ਚਾਹੀਦਾ ਹੈ। ਵੋਟਰਾਂ ਨੂੰ ਬਿਨ੍ਹਾਂ ਕਿਸੇ ਲਾਲਚ ਅਤੇ ਡਰ ਤੋਂ ਆਪਣੀ ਵੋਟ ਦਾ ਇਸਤਮਾਲ ਕਰਨ ਲਈ ਅਪੀਲ ਵੀ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ.ਹਿਮਾਂਸ਼ੂ ਦੱਤ ਤੇ ਪ੍ਰਿੰਸੀਪਲ ਬਲਵਿੰਦਰ ਕੌਰ ਚੀਮਾ ਤੇ ਸਕੂਲ ਦਾ ਹਰ ਇੱਕ ਕਰਮਚਾਰੀ, ਭਰਵੇਂ ਇਕੱਠ ਵਿੱਚ ਕੰਡਕਟਰ ਡਰਾਇਵਰ ਹਾਜ਼ਰ ਰਹੇ।