2 ਸਾਲਾਂ ‘ਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

Advertisement
Spread information

ਮੀਤ ਹੇਅਰ ਚੋਣ ਮੀਟਿੰਗਾਂ ‘ਚ ਸਾਹਮਣੇ ਰੱਖ ਰਹੇ ਨੇ ਆਪਣੀ ਸਰਕਾਰ ਤੇ ਆਪਣੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ

ਭਦੌੜ ਹਲਕੇ ਦੇ ਪਿੰਡਾਂ ਦੀਆਂ ਰੈਲੀਆਂ ਵਿੱਚ ਵੱਡੇ ਇਕੱਠ ਜੁੜੇ

ਟੂਡੇ ਨਿਊਜ ਨੈਟਵਰਕ, ਧੌਲਾ/ ਤਪਾ / ਬਰਨਾਲਾ 18 ਮਈ 2024
       ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਚੋਣ ਮੀਟਿੰਗਾਂ ਵਿੱਚ ਮੀਤ ਹੇਅਰ ਚੋਣ ਮੀਟਿੰਗਾਂ ਵਿੱਚ ਪਿਛਲੇ ਦੋ ਸਾਲਾਂ ਵਿੱਚ ਆਪ ਸਰਕਾਰ ਅਤੇ ਕੈਬਨਿਟ ਮੰਤਰੀ ਦੇ ਕਾਰਜਕਾਲ ਵਿੱਚ ਆਪਣੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਸਾਹਮਣੇ ਰੱਖ ਰਹੇ ਹਨ। ਮੀਤ ਹੇਅਰ ਇਹੋ ਕਹਿ ਰਹੇ ਹਨ ਕਿ ਦੋ ਸਾਲਾਂ ਵਿੱਚ ਮਾਨ ਸਰਕਾਰ ਅਤੇ ਉਸ ਕੀਤੇ ਕੰਮ ਦੇਖ ਲਓ, ਫੇਰ ਵੋਟ ਪਾਉਣ ਦਾ ਜਿੱਧਰ ਮਰਜ਼ੀ ਫੈਸਲਾ ਕਰ ਲਓ।ਮੀਤ ਹੇਅਰ ਨੇ ਅੱਜ ਭਦੌੜ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਪਿੰਡ ਵਾਸੀਆਂ ਦੇ ਵੱਡੇ ਇਕੱਠ ਜੁੜੇ। ਮੀਤ ਹੇਅਰ ਨੇ ਅੱਜ ਦੇ ਦੌਰੇ ਦੀ ਸ਼ੁਰੂਆਤ ਪਿੰਡ ਧੌਲਾ, ਰੂੜੇਕੇ ਕਲਾਂ, ਧੂਰਕੋਟ, ਪੱਖੋ ਕਲਾਂ, ਤਾਜੋਕੇ, ਢਿੱਲਵਾਂ, ਸੁਖਪੁਰਾ, ਘੁੰਨਸ ਤੋਂ ਕੀਤੀ।
      ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਹਿਜ਼ ਦੋ ਸਾਲਾਂ ਵਿੱਚ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਕਿਸਾਨਾਂ ਨੂੰ ਨਿਰੰਤਰ ਤੇ ਨਿਰਵਿਘਨ ਬਿਜਲੀ, ਫਸਲਾਂ ਦਾ ਮੰਡੀਕਰਨ ਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ, ਤੀਰਥ ਬੱਸ ਯਾਤਰਾ, ਟੋਲ ਪਲਾਜ਼ੇ ਬੰਦ ਕਰਨੇ, 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ, ਸੜਕ ਸੁਰੱਖਿਆ ਫੋਰਸ ਬਣਾਉਣੀ, ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਵੱਡੇ ਕੰਮ ਕੀਤੇ ਹਨ।
       ਮੀਤ ਹੇਅਰ ਨੇ ਕਿਹਾ ਕਿ ਬਤੌਰ ਕੈਬਨਿਟ ਮੰਤਰੀ ਉਸ ਨੇ ਵਿੱਚ ਖੇਡ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ, ਖੇਡ ਨਰਸਰੀਆਂ ਦੀ ਸਥਾਪਨਾ, ਟੇਲਾਂ ਤੱਕ ਪਾਣੀ ਪਹੁੰਚਾਇਆ, ਨਵੀ ਨਹਿਰ ਦੀ ਯੋਜਨਾ ਅਤੇ ਬੰਦ ਪਏ ਖਾਲੀ ਸ਼ੁਰੂ ਕਰਵਾਉਣਾ, ਪੰਜਾਬੀ ਭਾਸ਼ਾ ਨੂੰ ਮਹੱਤਤਾ ਦਿੰਦਿਆਂ ਬੋਰਡਾਂ ਉਪਰ ਪੰਜਾਬੀ ਭਾਸ਼ਾ ਲਿਖਣਾ ਆਦਿ ਪ੍ਰਮੁੱਖ ਕੰਮ ਕੀਤੇ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਅਤੇ ਐਸ.ਵਾਈ.ਐਲ. ਦੇ ਹੱਕ ਵਿੱਚ ਦਲੀਲਾਂ ਸਹਿਤ ਡਟ ਕੇ ਪਹਿਰਾ ਦਿੱਤਾ।ਬਰਨਾਲਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਥਾਪਰ ਮਾਡਲ ਉਪਰ ਛੱਪੜਾਂ ਦਾ ਨਵੀਨੀਕਰਨ ਕੀਤਾ ਅਤੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਸੱਭਿਆਚਾਰ ਪੈਦਾ ਕੀਤਾ। ਭਦੌੜ ਤੋਂ ਐਮ ਐਲ ਏ ਲਾਭ ਸਿੰਘ ਉੱਗੋਕੇ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਰਲੀਮੈਂਟ ਵਿੱਚ ਭੇਜਣ ਲਈ ਮੀਤ ਹੇਅਰ ਤੋਂ ਵੱਧ ਕੋਈ ਯੋਗ ਉਮੀਦਵਾਰ ਨਹੀਂ। ਸਭ ਤੋਂ ਵੱਡੀ ਗੱਲ ਕਿ ਮੀਤ ਹੇਅਰ ਇਸ ਹਲਕੇ ਦਾ ਰਹਿਣ ਵਾਲਾ ਹੈ।                                                               
Advertisement
Advertisement
Advertisement
Advertisement
Advertisement
error: Content is protected !!