1.50 ਲੱਖ ਲੈ ਕੇ ਓਹ,ਤੁਰਦੀ ਬਣੀ…..

Advertisement
Spread information

ਹਰਿੰਦਰ ਨਿੱਕਾ,  ਪਟਿਆਲਾ 20 ਮਈ 2024

     ਜਿਲ੍ਹੇ ਦੇ ਥਾਣਾ ਬਖਸ਼ੀਵਾਲਾ ਖੇਤਰ ਅਧੀਨ ਪੈਂਦੇ ਇਲਾਕੇ ‘ਚੋਂ ਇੱਕ ਲੜਕੀ ਆਪਣੇ ਘਰੋਂ ਬਿਨ੍ਹਾਂ ਦੱਸਿਆਂ, ਘਰਦਿਆਂ ਦਾ ਡੇਢ ਲੱਖ ਰੁਪੱਈਆ ਲੈ ਕੇ ਤੁਰਦੀ ਬਣੀ । ਪੁਲਿਸ ਨੇ ਲਾਪਤਾ ਲੜਕੀ ਦੇ ਪਿਉ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ, ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਲਾਪਤਾ ਲੜਕੀ ਦੇ ਪਿਉ ਨੇ ਦੱਸਿਆ ਕਿ ਉਸ ਦੀ ਲੜਕੀ 12 ਮਈ ਨੂੰ ਸਵੇਰੇ ਕਰੀਬ ਸਾਢੇ 10 ਵਜੇ, ਪਰਿਵਾਰ ਨੂੰ ਬਿਨਾਂ ਦੱਸਿਆ ਹੀ ਘਰੋਂ ਚਲੀ ਗਈ ਅਤੇ ਹਾਲੇ ਤੱਕ ਮੁੜ ਕੇ ਘਰ ਵਾਪਿਸ ਨਹੀਂ ਆਈ। ਕਾਫੀ ਭਾਲ ਕਰਨ ਤੇ ਉਸ ਨੂੰ ਪਤਾ ਲੱਗਿਆ ਕਿ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਦੰਦਰਾਲਾ ਖਰੋੜ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਮੁਦਈ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਮੁਦਈ ਨੇ ਇਹ ਵੀ ਦੱਸਿਆ ਕਿ ਲੜਕੀ ਘਰੋਂ ਜਾਂਦੇ ਸਮੇਂ ਆਪਣੇ ਨਾਲ 1,50,000 ਰੁਪਏ ਵੀ ਲੈ ਗਈ। ਪੁਲਿਸ ਨੇ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਬਲਵਿੰਦਰ ਸਿੰਘ ਦੇ ਖਿਲਾਫ ਅਧੀਨ ਜੁਰਮ 363 /366 -A IPC ਤਹਿਤ ਥਾਣਾ ਬਖਸ਼ੀਵਾਲਾ ਵਿਖੇ ਐਫ.ਆਈ.ਆਰ ਦਰਜ ਕਰਕੇ,ਲਾਪਤਾ ਲੜਕੀ ਦੀ ਤਲਾਸ਼ ਅਤੇ ਨਾਮਜ਼ਦ ਦੋਸ਼ੀ ਦੀ ਗਿਰਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

Advertisement

 

Advertisement
Advertisement
Advertisement
Advertisement
Advertisement
error: Content is protected !!