ਹਰਿੰਦਰ ਨਿੱਕਾ, ਪਟਿਆਲਾ 9 ਮਈ 2024
ਕਰੀਬ ਇੱਕ ਮਹੀਨਾ ਪਹਿਲਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕੰਨਟੀਨ ਵਿੱਚ ਕੰਮ ਕਰਦੀ, ਇੱਕ ਲੜਕੀ ਭੇਦਭਰੀ ਹਾਲਤ ‘ਚ ਲਾਪਤਾ ਹੋ ਗਈ । ਜਿਸ ਦਾ ਹਾਲੇ ਤੱਕ ਪਰਿਵਾਰ ਨੂੰ ਕੋਈ ਥਹੁ ਪਤਾ ਨਹੀਂ ਲੱਗਿਆ। ਪੁਲਿਸ ਨੇ ਦੇਰ ਨਾਲ ਹੀ ਸਹੀਂ, ਅਣਪਛਾਤੇ ਦੋਸ਼ੀ ਦੇ ਖਿਲਾਫ ਅਗਵਾ ਦਾ ਕੇਸ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਦਰਜ ਕਰ ਲਿਆ ਗਿਆ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਲਾਪਤਾ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਦੀ ਲੜਕੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੰਨਟੀਨ ਵਿੱਚ ਕੰਮ ਕਰਦੀ ਸੀ, ਜੋ ਰੋਜ਼ਾਨਾ ਦੀ ਤਰ੍ਹਾਂ 6 ਅਪ੍ਰੈਲ 2024 ਨੂੰ ਆਪਣੇ ਕੰਮ ਪਰ ਗਈ ਸੀ। ਪਰ ਮੁੜ ਕੇ ਘਰ ਵਾਪਿਸ ਨਹੀ ਆਈ ਅਤੇ ਕਾਫੀ ਭਾਲ ਕਰਨ ਪਰ ਵੀ ਉਸ ਦੀ ਕੋਈ ਉੱਘ-ਸੁੱਘ ਨਹੀ ਮਿਲ ਸਕੀ । ਹੁਣ ਮੁਦਈ ਨੂੰ ਸ਼ੱਕ ਹੈ ਕਿ ਕੋਈ ਨਾ-ਮਾਲੂਮ ਵਿਅਕਤੀ / ਵਿਅਕਤੀਆਂ ਨੇ ਉਸ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਹੈ। ਪੁਲਿਸ ਨੇ ਲੰਘੀ ਕੱਲ੍ਹ ਅਣਪਛਾਤੇ ਦੋਸ਼ੀ/ਦੋਸ਼ੀਆਂ ਖਿਲਾਫ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਅਧੀਨ ਜੁਰਮ 363/366 IPC ਤਹਿਤ ਐਫ.ਆਈ.ਆਰ. ਦਰਜ ਕਰਕੇ, ਮਾਮਲੇ ਦੀ ਤਫਤੀਸ਼ ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਓਹ ਘਰ ਵੜਿਆ ਤੇ ਕੀਤੀਆਂ ਅਸ਼ਲੀਲ ਹਰਕਤਾਂ…
ਥਾਣਾ ਕੋਤਵਾਲੀ ਨਾਭਾ ਵਿਖੇ ਦਰਜ ਐਫ.ਆਈ.ਆਰ. ਨੰਬਰ 66 ਦੇ ਮੁਦਈ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਓੁਹ ਅਤੇ ਉਸ ਦਾ ਪਤੀ ਕੰਮ ਪਰ ਚਲੇ ਗਏ, ਜਦੋ ਓਹ ਕੰਮ ਤੋਂ ਘਰ ਵਾਪਿਸ ਆਈ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ ਨੀਰਜ ਪੁੱਤਰ ਪਰਮਾ ਨੰਦ ਵਾਸੀ ਕੰਡਾ ਬਸਤੀ ਬੋੜਾ ਗੇਟ ਨਾਭਾ, ਨੇ ਲੰਘੀ ਕੱਲ੍ਹ ਪੰਜ ਮਈ ਨੂੰ ਸਾਡੀ ਗੈਰਹਾਜ਼ਿਰੀ ਵਿੱਚ ਘਰ ਆ ਕੇ ਉਸ ਨਾਲ ਅਸ਼ਲੀਲ ਹਰਕਤਾ ਕੀਤੀਆਂ ਅਤੇ ਇਸ ਬਾਰੇ ਕਿਸੇ ਨੂੰ ਦੱਸਣ ਪਰ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ। ਪੁਲਿਸ ਨੇ ਮੁਦਈ ਦੇ ਬਿਆਨ ਦੇ ਅਧਾਰ ਪਰ ਨਾਮਜਦ ਉਕਤ ਦੋਸ਼ੀ ਦੇ ਖਿਲਾਫ ਅਧੀਨ ਜੁਰਮ 354-A,506 IPC & Sec 8 POCSO Act ਤਹਿਤ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।