ਅਰਵਿੰਦ ਖੰਨਾ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦਿਆਂਗੇ-ਧੀਰਜ਼ ਦੱਧਾਹੂਰ
ਰਘਵੀਰ ਹੈਪੀ, ਬਰਨਾਲਾ 9 ਮਈ 2024
ਲੋਕ ਸਭਾ ਹਲਕਾ ਸੰਗਰੂਰ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਲੀਡਰ ਅਰਵਿੰਦ ਖੰਨਾ ਨੂੰ ਟਿਕਟ ਮਿਲਣ ਦਾ ਬਰਨਾਲਾ ਇਲਾਕੇ ਦੇ ਆਗੂਆਂ ਤੇ ਵਰਕਰਾਂ ਨੂੰ ਚਾਅ ਚੜ੍ਹਿਆ ਹੋਇਆ ਹੈ। ਖੰਨਾ ਨੂੰ ਟਿਕਟ ਮਿਲਣ ਦੀ ਖੁਸ਼ੀ ਦਾ ਇਜ਼ਹਾਰ ਬਰਨਾਲਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਧੀਰਜ ਦੱਧਾਹੂਰ ਦੀ ਅਗਵਾਈ ਵਿੱਚ ਅੱਜ ਉਨ੍ਹਾਂ ਦੇ ਦਫਤਰ ਵਿਖੇ ਲੱਡੂ ਵੰਡ ਕੇ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਧੀਰਜ ਦੱਧਾਹੂਰ ਨੇ ਕਿਹਾ ਕਿ ਅਰਵਿੰਦ ਖੰਨਾ ਨੂੰ ਟਿਕਟ ਮਿਲਣ ਨਾਲ, ਭਾਜਪਾ ਵਰਕਰਾਂ ਦੀਆਂ ਉਮੀਦਾਂ ਤੇ ਪਾਰਟੀ ਹਾਈਕਮਾਂਡ ਨੇ ਆਪਣੀ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਖੰਨਾ ਸਿਰਫ ਰਾਜਨੀਤਕ ਆਗੂ ਹੀ ਨਹੀਂ,ਉਨਾਂ ਦੀ ਪਹਿਚਾਣ ਲੋਕ ਸਭਾ ਹਲਕੇ ਵਿੱਚ ਚੰਗੇ ਸਮਾਜ ਸੇਵੀ ਅਤੇ ਦਿਆਨਤਦਾਰ ਲੀਡਰ ਵਜੋਂ ਦੀ ਬਣੀ ਹੋਈ ਹੈ। ਦੱਧਾਹੂਰ ਨੇ ਕਿਹਾ ਕਿ ਬਰਨਾਲਾ ਜਿਲ੍ਹੇ ਦੀ ਸਮੂਹ ਲੀਡਰਸ਼ਿਪ ਖੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਵੱਲੋਂ 10 ਵਰ੍ਹਿਆਂ ਵਿੱਚ ਦੇਸ਼ ਦਾ ਮਾਣ ਤਾਂ ਵਧਾਇਆ ਹੀ ਹੈ,ਲੋਕਾਂ ਨੂੰ ਵੱਡੀਆਂ ਰਾਹਤਾਂ ਦੇ ਗੱਫੇ ਵੀ ਦਿੱਤੇ ਹਨ। ਜਿਸ ਕਾਰਣ, ਆਮ ਲੋਕ, ਇੱਕ ਵਾਰ ਫਿਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਧੂਰੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਅਤੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਮੀਤ ਹੰਡਿਆਇਆ ਨੇ ਕਿਹਾ ਕਿ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਤੋਂ ਬਾਅਦ, ਹਿੰਦੂ ਸਮਾਜ਼ ਵਿੱਚ ਵੱਡੀ ਖੁਸ਼ੀ ਦੀ ਲਹਿਰ ਬਣੀ ਹੋਈ ਹੈ,ਜਿਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਰ ਰੋਜ ਅਯੁੱਧਿਆ ਜੀ ਵਿਖੇ ਰਾਮ ਲੱਲਾ ਦੇ ਦਰਸ਼ਨਾਂ ਲਈ, ਹੁੰਮ ਹੁੰਮਾ ਕੇ ਪਹੁੰਚ ਰਹੇ ਹਨ। ਮੰਦਿਰ ਨਿਰਮਾਣ ਨਾਲ, ਹਰ ਸਨਾਤਨੀ ਹਿੰਦੂ ਦਾ ਮਾਣ ਵਧਿਆ ਹੈ। ਇਸੇ ਲਹ ਹਰ ਹਿੰਦੂ ਦੀ ਜੁਬਾਨ ਤੇ ਇੱਕੋ ਹੀ ਨਾਅਰਾ ਹੈ ਕਿ, ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ। ਇਸ ਮੌਕੇ ਭਾਜਪਾ ਦੇ ਜਿਲਾ ਮੀਤ ਪ੍ਰਧਾਨ ਹਰਿੰਦਰ ਸਿੰਘ ਸਿੱਧੂ, ਕਿਸਾਨ ਮੋਰਚਾ ਪੰਜਾਬ ਦੀ ਸੈਕਟਰੀ ਹਰਵਿੰਦਰ ਕੌਰ ਪੰਮੀ , ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਯੁਵਾ ਮੋਰਚਾ ਦੇ ਪ੍ਰਧਾਨ ਰਮਨ ਜਵੰਧਾ,ਆਈ.ਟੀ. ਸੈਲ ਭਾਜਪਾ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ,ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਵਾਈਸ ਚੇਅਰਮੈਨ ਪ੍ਰਵੀਨ ਕੁਮਾਰ ਬਾਂਸਲ, ਭਾਜਪਾ ਦੇ ਸੀਨੀਅਰ ਆਗੂ ਸੋਹਣ ਲਾਲ ਮਿੱਤਲ, ਸਤੀਸ਼ ਕੁਮਾਰ ਸ਼ਰਮਾ, ਰਾਕੇਸ਼ ਕੇਸ਼ੀ ਹੰਡਿਆਇਆ ਅਤੇ ਯੁਵਾ ਮੋਰਚਾ ਦੇ ਸੀਨੀਅਰ ਆਗੂ ਸੰਦੀਪ ਜੇਠੀ ਤੋਂ ਇਲਾਵਾ ਹੋਰ ਵੀ ਦਰਜਾ ਬ ਦਰਜਾ ਆਗੂ ਤੇ ਵਰਕਰ ਹਾਜਿਰ ਸਨ। ਜਿੰਨ੍ਹਾਂ ਨੇ ਅਰਵਿੰਦ ਖੰਨਾ ਨੂੰ ਟਿਕਟ ਦਿੱਤੇ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ, ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਵੀ ਦਿੱਤੀ।