ਰਘਵੀਰ ਹੈਪੀ, ਬਰਨਾਲਾ 9 ਮਈ 2024
ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਸੀਨੀਅਰ ਵਕੀਲ, ਐਡਵੋਕੇਟ ਰਾਕੇਸ਼ ਸਿੰਗਲਾ ਹੁਣ ਜ਼ਿਲਾ ਕੰਜਿਊਮਰ ਕੋਰਟ ਫਰੀਦਕੋਟ ਦੇ ਜੱਜ ਨਿਯੁਕਤ ਕੀਤੇ ਗਏ ਹਨ। ਉਨਾਂ ਬੌਤਰ District Judge / President District Commission, Faridkot. ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਉਨ੍ਹਾਂ ਦੀ ਨਿਯਕਤੀ ਦੀ ਖਬਰ ਮਿਲਦਿਆਂ ਹੀ ਸ਼ਹਿਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ, ਉਨ੍ਹਾਂ ਦੇ ਮਿਲਣ ਵਾਲਿਆਂ ਨੇ ਵਧਾਈਆਂ ਦੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਵਰਨਣਯੋਗ ਹੈ ਕਿ ਧੂਰੀ ਸ਼ਹਿਰ ਦੇ ਜੱਦੀ ਵਸਨੀਕ ਅਤੇ ਲੰਬੇ ਅਰਸੇ ਤੋਂ ਬਰਨਾਲਾ ਦੀ ਪ੍ਰਸਿੱਧ ਆਸਥਾ ਕਲੋਨੀ ਵਿੱਚ ਰਹਿ ਰਹੇ ਐਡਵੋਕੇਟ ਰਾਕੇਸ਼ ਸਿੰਗਲਾ ਇੱਕ ਸਧਾਰਣ ਪਰਿਵਾਰ ਵਿੱਚ ਪੈਦਾ ਹੋਏ , ਉਨਾਂ ਬਰਨਾਲਾ ਅਦਾਲਤ ਵਿੱਚ ਬੜੀ ਹੀ ਸ਼ਿਦਤ ਨਾਲ ਪ੍ਰੈਕਟਿਸ ਸ਼ੁਰੂ ਕੀਤੀ। ਉਹ ਆਪਣੀ ਮਿਹਨਤ ਅਤੇ ਮਿਲਾਪੜੇ ਸੁਭਾਅ ਦੀ ਬਦੌਲਤ ਛੇਤੀ ਹੀ ਉੱਘੇ ਵਕੀਲ ਵਜੋਂ ਸਥਾਪਤ ਹੋ ਗਏ। ਚੰਗੇ ਵਿਚਾਰਾਂ ਅਤੇ ਲਗਨ ਨਾਲ ਕੰਮ ਕਰਨ ਦੀ ਗੁੜਤੀ ਦਾ ,ਉਨਾਂ ਨੂੰ ਆਪਣੇ ਪਿਤਾ ਸ੍ਰੀ ਦੇਵੀ ਦਿਆਲ ਅਤੇ ਪਰਿਵਾਰ ਦੇ ਹੋਰਨਾਂ ਤੋਂ ਬਚਪਨ ਵਿੱਚ ਹੀ ਮਿਲੀ। ਆਪਣੇ ਪਰਿਵਾਰ ਤੋਂਂ ਮਿਲੇ ਚੰਗੇ ਸੰਸਕਾਰਾਂ ਅਤੇ ਸਖਤ ਮਿਹਨਤ ਦੇ ਸਦਕਾ ਹੀ,ਉਨਾਂ ਨੂੰ ਉਚ ਅਹੁਦੇ ਤੇ ਪਹੁੰਚਣ ਦਾ ਮੌਕਾ ਮਿਲਿਆ ਹੈ। ਨਵਨਿਯੁਕਤ District Judge / President District Commission, Faridkot ਰਾਕੇਸ਼ ਸਿੰਗਲਾ ਨੇ ਕਿਹਾ ਕਿ ਕਿ ਮੈਂ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਪੱਖਪਾਤ ਤੋਂ, ਖਪਤਕਾਰਾਂ ਨੂੰ ਇਨਸਾਫ ਦੇਣ ਲਈ ਯਤਨਸ਼ੀਲ ਰਹਾਂਗਾ।