CM ਭਗਵੰਤ ਮਾਨ ਨੇ ਵਿਰੋਧੀਆਂ ਨੂੰ ਲਾਏ ਰਗੜੇ ਤੇ ਮੀਤ ਹੇਅਰ ਲਈ ਮੰਗੀਆਂ ਵੋਟਾਂ…

Advertisement
Spread information

ਲੋਕਾਂ ਦਾ ਜੋਸ਼ ਦੇਖ ਕੇ, ਗਦਗਦ ਹੋਇਆ ਭਗਵੰਤ ਮਾਨ ਬੋਲਿਆ, ਕੇਜ਼ਰੀਵਾਲ ਨੂੰ ਜੇਲ੍ਹ ‘ਚ ਜ਼ਾ ਕੇ ਦੱਸੂੰ ਸੰਗਰੂਰ ਹਲਕੇ ਦੇ ਲੋਕਾਂ ਵੱਲੋਂ ਮਿਲੇ ਪਿਆਰ ਦੀਆਂ ਗੱਲਾਂ

 ਮੀਤ ਹੇਅਰ ਅਜਿਹਾ ਬੋਲਿਆ ਕਿ ਸਟੇਜ ਤੇ ਬੈਠੇ ਮੁੱਖ ਮੰਤਰੀ ਦਾ ਹਾਸਾ ਨਹੀਂ ਰੁਕਿਆ,,,

ਹਰਿੰਦਰ ਨਿੱਕਾ/ ਰਘਵੀਰ ਹੈਪੀ, ਬਰਨਾਲਾ 28 ਅਪ੍ਰੈਲ 2024 

        ਪਹਿਲਾਂ ਤੋਂ ਪਰਖੇ ਹੋਏ ਲੀਡਰਾਂ ਨੂੰ ਹੁਣ ਹੋਰ ਪਰਖਣ ਦੀ ਲੋੜ ਨਹੀਂ। ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੈਰੀਲੈਂਡ ਪੈਲਸ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਮੁੱਖ ਮੰਤਰੀ ਮਾਨ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੈਂ ਅੱਜ ਬਰਨਾਲਾ ਦੀ ਇਨਕਲਾਬੀ ਧਰਤੀ ਤੇ ਆਇਆ ਹਾਂ, ਇਹ ਧਰਤੀ ਸੰਤ ਰਾਮ ਉਦਾਸੀ, ਰਾਮ ਸਰੂਪ ਅਣਖੀ, ਮੇਘ ਰਾਜ ਮਿੱਤਰ, ਓਮ ਪ੍ਰਕਾਸ਼ ਗਾਸੋ, ਬਲਵੰਤ ਗਾਰਗੀ ਆਦਿ ਮਹਾਨ ਸ਼ਖਸ਼ੀਅਤਾ ਦੀ ਧਰਤੀ ਹੈ ।  ਭਗਵੰਤ ਮਾਨ ਨੇ ਆਪਣੇ ਸੰਬੋਧਨ ਦੀ ਪਹਿਲੀ ਸੁਰ ਵਿੱਚ ਆਪਣੀ ਸਰਕਾਰ ਦੇ ਦੋ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਸਰਕਾਰ ਨੇ ਪਹਿਲੇ 2 ਸਾਲ ਵਿੱਚ 43 ਹਜ਼ਾਰ ਬੇਰੋਜਗਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, 14 ਟੋਲ ਪਲਾਜ਼ੇ ਬੰਦ ਕਰਕੇ, ਲੋਕਾਂ ਦੀਆਂ ਜੇਬਾਂ ਚੋਂ ਹੁੰਦੀ ਲੁੱਟ ਨੂੰ ਰੋਕਿਆ, ਕਿਉਂਕਿ ਗੱਡੀਆਂ ਵਿੱਚ ਜਿੰਨ੍ਹੇ ਰੁਪਏ ਦਾ ਤੇਲ ਪੈਂਦਾ ਸੀਠ ਉਨਾਂ ਹੀ ਟੋਲ ਲੱਗਦਾ ਹੁੰਦਾ ਸੀ, ਉਨਾਂ ਲੱਖਾਂ ਰੁਪਏ ਦੀ ਪੈਨਸ਼ਨ ਲੈਣ ਵਾਲੇ ਲੀਡਰਾਂ ਦੀ ਇੱਕ ਤੋਂ ਵਧੇਰੇ ਲਈਆਂ ਜਾਣ ਵਾਲੀਆਂ ਪੈਨਸ਼ਨਾਂ ਬੰਦ ਕੀਤੀਆਂ, ਸੜਕ ਸੁਰੱਖਿਆ ਫੋਰਸ ਕਾਇਮ ਕਰਕੇ, ਸੜਕ ਹਾਦਸਿਆਂ ਵਿੱਚ ਹੁੰਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਉਪਰਾਲਾ ਕੀਤਾ, ਪੁਲਿਸ ਵਾਲਿਆਂ ਨੂੰ ਖਟਾਰਾ ਗੱਡੀਆਂ ਦੀ ਥਾਂ ਨਵੀਆਂ ਨਕੋਰ ਗੱਡੀਆਂ ਦਿੱਤੀਆਂ, ਵਿਧਾਨ ਸਭਾ ਦੇ ਸ਼ੈਸ਼ਨ ਨੂੰ ਲਾਈਵ ਚਲਾਉਣ ਦਾ ਪ੍ਰਬੰਧ ਕੀਤਾ, ਤਾਂਕਿ ਲੋਕ ਵਿਧਾਨ ਸਭਾ ਦੀ ਕਾਰਵਾਈ ਖੁਦ ਵੇਖ ਸਕਣ। ਮਾਨ ਨੇ ਕਿਹਾ ਕਿ ਸਰਕਾਰ ਨੇ ਨਹਿਰੀ ਪਾਣੀ ਦੀ ਵਰਤੋਂ 21 ਪ੍ਰਤੀਸ਼ਤ ਤੋਂ ਵਧਾ ਕੇ 59 ਪ੍ਰਤੀਸ਼ਤ ਤੱਕ ਪਹੁੰਚਾ ਦਿੱਤੀ, ਅੱਗੇ ਨਹਿਰੀ ਪਾਣੀ ਦੇ ਵਰਤੋਂ 70 ਪ੍ਰਤੀਸ਼ਤ ਤੱਕ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਜਿਹੜਾ ਆਉਣ ਵਾਲੇ ਸਮੇਂ ਵਿੱਚ ਪੂਰਾ ਕਰ ਲਿਆ ਜਾਵੇਗਾ, ਨਹਿਰੀ ਪਾਣੀ ਦੀ ਵਰਤੋਂ ਵਧਾਉਣ ਨਾਲ ਧਰਤੀ ਹੇਠਲਾਂ ਪਾਣੀ ਬਚੇਗਾ, ਧਰਤੀ ਹੇਠਲੇ ਪਾਣੀ ਦਾ ਲੈਬਲ ਉੱਚਾ ਹੋਵੇਗਾ, ਦੇਖਦੇ ਜਾਇਓ, ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵਾਂਗ ਨਲਕਿਆਂ ਰਾਹੀਂ ਲੋਕ ਪਾਣੀ ਕੱਢਿਆ ਸਕਿਆ ਕਰਨਗੇ। ਉਨਾਂ ਹਿੱਕ ਥਾਪੜਦਿਆਂ ਕਿਹਾ ਕਿ ਤੁਸੀਂ ਮੇਰੇ ਤੇ ਭਰੋਸਾ ਰੱਖਿਉ, ਮੇਰੇ ਵੱਲੋਂ ਕੀਤਾ ਗਿਆ ਕੋਈ ਵੀ ਵਾਅਦਾ, ਪੰਜ ਸਾਲ ਦੇ ਵਿੱਚ ਵਿੱਚ ਬਕਾਇਆ ਨਹੀਂ ਰਹੇਗਾ।

Advertisement

ਵਿਰੋਧੀਆਂ ਨੂੰ ਜੰਮ ਕੇ ਭੰਡਿਆ,,,

       ਲੋਕਾਂ ਦੇ ਵਿਸ਼ਾਲ ਇਕੱਠ ਨੂੰ ਤੱਕ ਕੇ, ਹੌਂਸਲੇ ਵਿੱਚ ਲਬਰੇਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਚਿਰ ਪੁਰਾਣੇ ਅੰਦਾਜ ਵਿੱਚ ਵਿਰੋਧੀਆਂ ਨੂੰ ਵਾਰੀ ਵਾਰੀ ਕਰਕੇ ਰੱਜ ਕੇ ਭੰਡਿਆ। ਮਾਨ ਨੇ ਸਭ ਤੋਂ ਪਹਿਲਾਂ ਥਾਂ ਥਾਂ ਲੱਗੇ ਟੋਲ ਪਲਾਜਿਆਂ ਲਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜ਼ਵਾ ਤੇ ਨਿਸ਼ਾਨਾ ਸਾਧਿਆ ਕਿ ਇਹ ਟੋਲ ਪਲਾਜ਼ੇ, ਪ੍ਰਤਾਪ ਸਿੰਘ ਬਾਜ਼ਵਾ ਦੀ ਦੇਣ ਹੈ, ਉਦੋਂ ਇਹੋ ਹੀ ਪੰਜਾਬ ਸਰਕਾਰ ਦਾ ਪੀਡਬਲਿਯੂਡੀ ਵਿਭਾਗ ਦਾ ਮੰਤਰੀ ਹੁੰਦਾ ਸੀ।            ਮਾਨ ਨੇ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਟੋਲ ਪਲਾਜ਼ੇ ਤਾਂ ਬੰਦ ਹੀ ਹੋਣੇ ਸਨ, ਜਦੋਂ ਉਨਾਂ ਦੀ ਮਿਆਦ ਹੀ ਖਤਮ ਹੋ ਗਈ ਸੀ, ਮਾਨ ਨੇ ਕਿਹਾ ਕਿ ਮਿਆਦ ਪਹਿਲਾਂ ਵੀ ਖਤਮ ਹੁੰਦੀ ਰਹੀ ਹੈ, ਪਰ ਅਕਾਲੀ ਭਾਜਪਾ ਅਤੇ ਕਾਂਗਰਸੀ ਸਰਕਾਰਾਂ ਇੱਨਾਂ ਦੀ ਮਿਆਦ ਅੱਧੋ ਅੱਧ ਦੇ ਹਿਸਾਬ ਨਾਲ ਵਧਾਉਂਦੀਆਂ ਰਹੀਆਂ ਹਨ। ਤੁਹਾਡੀ ਸਰਕਾਰ ਨੇ, ਟੋਲ ਪਲਾਜ਼ੇ ਵਾਲਿਆਂ ਤੋਂ ਹਿੱਸਾ ਲੈ ਕੇ, ਮਿਆਦ ਨਹੀਂ ਵਧਾਈ, ਸਗੋਂ ਟੋਲ ਪਲਾਜਿਆਂ ਦੀ ਮਿਆਦ ਵਧਾਉਣ ਲਈ ਆਈਆਂ ਪ੍ਰਪੋਜ਼ਲਾਂ ਨੂੰ ਰੱਦ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਟੀਵੀ ਚੈਨਲਾਂ ਤੇ ਐਡ ਦਿੰਦਾ ਹੈ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਵੰਡਦੀ ਹੈ, ਪਰੰਤੂ ਉਹ ਇਹ ਕਿਉਂ ਨਹੀਂ ਦੱਸਦਾ ਕਿ ਇਹ ਰਾਸ਼ਨ(ਕਣਕ/ਚਾਵਲ), ਉਹ ਨਹੀਂ, ਪੰਜਾਬ ਦੇ ਕਿਸਾਨ ਪੈਦਾ ਕਰਕੇ ਦਿੰਦੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬਾਰਡਰਾਂ ਤੇ ਰੋਕਿਆ ਹੋਇਆ ਹੈ, ਮੋਦੀ ਰਾਜ ਵਿੱਚ 750 ਤੋਂ ਜਿਆਦਾ ਕਿਸਾਨ ਸ਼ਹੀਦ ਹੋਏ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ 13 ਜੀਰੋ ਵਾਲਾ ਚੋਣ ਮਾਹੌਲ ਬਣਿਆ ਹੋਇਆ ਹੈ, ਪੰਜਾਬ ਵਿੱਚ ਤਾਂ ਅਕਾਲੀ-ਭਾਜਪਾ ਵਾਲੇ ਕਿਸੇ ਮੁਕਾਬਲੇ ਵਿੱਚ ਹੀ ਨਹੀਂ ਹਨ, ਕਾਂਗਰਸੀਆਂ ਦੇ ਰਾਜ ਨੂੰ ਵੀ ਲੋਕ ਨਕਾਰ ਚੁੱਕੇ ਹਨ। ਹੁਣ ਪਹਿਲਾਂ ਪਰਖੇ ਹੋਇਆ ਨੂੰ ਫਿਰ ਦੁਬਾਰਾ ਪਰਖਣ ਦੀ ਕੋਈ ਲੋੜ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਪੱਧਰੀ ਰਾਜਨੀਤਿਕ ਹਾਲਤ ਬਾਰੇ ਗੱਲ ਕਰਦਿਆਂ ਦਾਅਵਾ ਕੀਤਾ ਕਿ ਦੋ ਗੇੜ ਦੀਆਂ ਹੋਈਆਂ 190 ਤੋਂ ਵੱਧ ਸੀਟਾਂ ਵਿੱਚੋਂ ਇੰਡੀਆ ਗਠਜੋੜ ਨੂੰ 120 ਤੋਂ 125 ਸੀਟਾਂ ਆਉਣਗੀਆਂ ਅਤੇ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਹੀ ਬਣੇਗੀ। ਉਨਾਂ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਕੇਂਦਰ ਵਿੱਚ ਬਣਨ ਵਾਲੀ, ਕੋਈ ਵੀ ਸਰਕਾਰ, ਆਪ ਆਦਮੀ ਪਾਰਟੀ ਦੀ ਮਰਜੀ ਨਾਲ ਹੀ ਬਣੇਗੀ ਅਤੇ ਚੱਲੇਗੀ। ਉਨਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਦੇ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਲਈ ਵੋਟਾਂ ਮੰਗਦਿਆਂ ਕਿਹਾ ਕਿ, ਮੈਂ ਤਾਂ ਮੀਤ ਨੂੰ ਐਮ.ਪੀ. ਕਹਿਕੇ ਹੁਣ ਹੀ ਸੰਬੋਧਨ ਕਰਦਾ ਹਾਂ ,ਕਿਉਂਕਿ 4 ਜੂਨ ਨੂੰ ਨਤੀਜਾ ਆਉਣ ਉਪਰੰਤ ਤਾਂ ਸਾਰੇ ਹੀ ਇਸ ਨੂੰ ਮੈਂਬਰ ਪਾਰਲੀਮੈਂਟ ਮੰਨ ਲੈਣਗੇ। ਇਸ ਰੈਲੀ ਦਾ ਮੰਚ ਸੰਚਾਲਨ ਆਪ ਦੇ ਜਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕੀਤਾ ਅਤੇ ਮੰਚ ਤੋਂ ਵਿਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ,ਮੀਤ ਹੇਅਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਲਾਭ ਸਿੰਘ ਉਗੋਕੇ, ਵਰਿੰਦਰ ਗੋਇਲ,ਨਰਿੰਦਰ ਕੌਰ ਭਰਾਜ਼ ਅਤੇ ਵਿਧਾਇਕ ਜਮੀਲ ਉਰ ਰਹਿਮਾਨ, ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਆਦਿ ਵੀ ਹਾਜ਼ਿਰ ਰਹੇ।

ਮੁੱਖ ਮੰਤਰੀ ਦੀ ਰੈਲੀ ਦੀਆਂ ਕੁੱਝ ਝਲਕੀਆਂ..

ਮੁੱਖ ਮੰਤਰੀ ਦਾ ਨਿੱਕਲਿਆ ਹਾਸਾ,,,

      ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਟੇਜ ਤੋਂ ਕਿਹਾ ਕਿ ਮਾਨ ਸਾਬ੍ਹ, ਸੰਗਰੂਰ ਲੋਕ ਸਭਾ ਹਲਕਾ, ਆਮ ਆਦਮੀ ਪਾਰਟੀ ਦਾ ਗੜ੍ਹ ਰਿਹਾ ਹੈ ਅਤੇ ਰਹੇਗਾ ਵੀ, ਮੈਂ ਲੋਕਾਂ ਤੋਂ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਲੋਕਾਂ ਦੇ ਸਿਰ ਤੇ ਦਾਅਵਾ ਕਰਦਾ ਹਾਂ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਲੀਡ ਪੰਜਾਬ ਦੀਆਂ ਤੇਰਾਂ ਸੀਟਾਂ ਵਿੱਚੋਂ ਸਭ ਤੋਂ ਵੱਧ ਤਾਂ ਹੋਵੇਗੀ ਹੀ। ਉਨਾਂ ਜੋਸ਼ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਮਾਨ ਸਾਬ੍ਹ, ਅਸੀਂ ਹਿਸ ਵਾਰ ਤੁਾਹਡਾ 2 ਲੱਖ ਤੋਂ ਵਧੇਰੇ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਵੀ ਤੋੜ ਦਿਆਂਗੇ। ਇਹ ਸੁਣਕੇ ਮੁੱਖ ਮੰਤਰੀ ਦਾ ਹਾਸਾ ਨਿੱਕਲ ਗਿਆ, ਤੇ ਉਹ ਕਾਫੀ ਦੇਰ, ਮੀਤ ਹੇਅਰ ਵੱਲ ਦੇਖਦੇ ਹੀ ਰਹੇ। 

ਪੰਡਾਲ ਵਿੱਚ ਗੂੰਜੇ ਮੁਰਦਾਬਾਦ ਦੇ ਨਾਅਰੇ

       ਮੁੱਂਖ ਮੰਤਰੀ ਦੇ ਸੰਬੋਧਨ ਸਮੇਂ ਪੰਡਾਲ ਵਿੱਚ ਪਹਿਲਾਂ ਤੋ ਮੌਜੂਦ ਕੁੱਝ ਨੌਜਵਾਨਾਂ ਨੇ ਮੁੱਖ ਮੰਤਰੀ ਦੇ ਖਿਲਾਫ ਨਾਅਰੇਬਾਜੀ ਕੀਤੀ,ਜਿਸ ਤੋਂ ਬਾਅਦ ਭਗਵੰਤ ਮਾਨ ਨੇ ਸਟੇਜ ਤੋਂ ਹੀ ਕਿਹਾ ਕਿ ਕੋਈ ਗੱਲ ਨਹੀਂ, ਇਨ੍ਹਾਂ ਨੂੰ ਬਾਅਦ ਵਿੱਚ ਮੈਨੂੰ ਮਿਲਾ ਦੇਣਾ,ਮੈਂ ਇਨ੍ਹਾਂ ਦੀ ਗੱਲ ਸੁਣਾਂਗਾ,ਸਮੱਸਿਆ ਦਾ ਹੱਲ ਵੀ ਕਰਾਂਗਾ, ਇਹ ਪਹਿਲੀਆਂ ਸਰਕਾਰਾਂ ਤੋਂ ਅੱਕੇ ਹੋਏ ਲੋਕ ਹੀ ਹਨ। ਅਸੀਂ ਇਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੀ, ਦਿਨ ਰਾਤ ਫਿਰਦੇ ਹਾਂ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਪੁਲਿਸ ਕਰਮਚਾਰੀ, ਇੱਨ੍ਹਾਂ ਨੂੰ ਲੈ ਕੇ, ਬਾਹਰ ਚਲੇ ਗਏ,ਪਰੰਤੂ ਬਾਅਦ ਵਿੱਚ ਇਹ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ, ਇੱਨ੍ਹਾਂ ਅਤੇ ਵਿਰੋਧ ਪ੍ਰਦਰਸ਼ਨ ਕਾਰਨ ਵਾਲੀਆਂ ਕਿਸਾਨ ਯੂਨੀਅਨਾਂ ਅਤੇ ਬੇਰੋਜਗਾਰਾਂ ਦੇ ਵਫਦ ਨੂੰ ਬਿਨ੍ਹਾਂ ਮਿਲਿਆ ਹੀ ਖਿਸਕ ਗਏ।

ਪਤਾ ਨਹੀਂ ਕਿਉਂ ਖਹਿਰੇ ਬਾਰੇ, ਕੁਝ ਨਹੀਂ ਬੋਲਿਆ ਭਗਵੰਤ ਮਾਨ..!

      ਬੇਸ਼ੱਕ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਮੁੱਖ ਮੰਤਰੀ ਨਾਲ 36 ਦਾ ਅੰਕੜਾ ਹੀ ਚਲਦਾ ਰਹਿੰਦਾ ਹੈ। ਪਰੰਤੂ ਅੱਜ ਭਗਵੰਤ ਮਾਨ ਨੇ ਖਹਿਰਾ ਦੇ ਸਬੰਧ ਵਿੱਚ ਕੁੱਝ ਬੋਲਣਾ ਤਾਂ ਦੂਰ, ਬਿਲਕੁਲ ਮੂੰਹ ਹੀ ਨਹੀਂ ਖੋਹਲਿਆ। ਮੁੱਖ ਮੰਤਰੀ ਦੇ ਅਜਿਹੇ ਰਵੱਈਏ ਨੇ, ਪੰਡਾਲ ਵਿੱਚ ਬੈਠੇ, ਲੋਕਾਂ ਵਿੱਚ ਨਵੀਂ ਖੁਸਰ- ਫੁਸਰ ਸ਼ੁਰੂ ਕਰ ਦਿੱਤੀ।

 

Advertisement
Advertisement
Advertisement
Advertisement
Advertisement
error: Content is protected !!