‘ਤੇ ਓਹ ਅਣਵਿਆਹੀ, ਇੰਝ ਮਾਂ ਬਣ ਗਈ….!

Advertisement
Advertisement
Spread information

ਹਰਿੰਦਰ ਨਿੱਕਾ, ਪਟਿਆਲਾ 27 ਮਾਰਚ 2024

     ਪ੍ਰਸਿੱਧ ਇਨਕਲਾਬੀ ਕਵੀ ਮਰਹੂਮ ਸੰਤ ਰਾਮ ਉਦਾਸੀ ਦੀ ਕਵਿਤਾ ‘ਚ ਚਿਤਵਿਆ ਓਹ ਕੌੜਾ ਸੱਚ, ” ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, “ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ ” , ਪਟਿਆਲਾ ਜਿਲ੍ਹੇ ਦੇ ਥਾਣਾ ਸਨੌਰ ਖੇਤਰ ਵਿੱਚ ਇੱਕ ਵਾਰ ਫਿਰ, ਸਮੇਂ ਦੀ ਸਰਦਲ ਤੇ ਹਕੀਕਤ ਬਣ ਕੇ ਉਭਰਿਆ ਹੈ । ਥਾਣਾ ਖੇਤਰ ਅਧੀਨ ਪੈਂਦੇ ਇਲਾਕੇ ਦੀ ਰਹਿਣ ਵਾਲੀ ਨਾਬਾਲਿਗ ਲੜਕੀ, ਲੰਘੀ ਕੱਲ੍ਹ ਅਣਵਿਆਹੀ ਮਾਂ ਬਣ ਗਈ । (She became a mother, unmarried)  ਨਵਜੰਮੇ ਬੱਚੇ ਦਾ ਬਾਪ ਕੌਣ ਹੈ, ਇਹ ਹਾਲੇ ਤੱਕ ਬੁਝਾਰਤ ਹੀ ਬਣਿਆ ਹੋਇਆ ਹੈ। ਪੁਲਿਸ ਨੇ ਹਸਪਤਾਲ ਵਿਖੇ ਦਾਖਿਲ ਅਣਵਿਆਹੀ ਮਾਂ ਦੇ ਬਿਆਨ ਪਰ, ਅਣਪਛਾਤੇ ਵਿਅਕਤੀ ਖਿਲਾਫ ਜਬਰ ਜਿਨਾਹ, ਜਾਨੋ ਮਾਰ ਦੇਣ ਦੀਆਂ ਧਮਕੀਆਂ ਦੇਣ ਆਦਿ ਸੰਗੀਨ ਜੁਰਮ ਅਧੀਨ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।

   ਇੱਕ ਹਸਪਤਾਲ ‘ਚ ਜ਼ੇਰ-ਏ-ਇਲਾਜ਼ ਮੁਦਈ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਕਰੀਬ 9/10 ਮਹੀਨੇ ਪਹਿਲਾਂ ਸਮਾਂ ਸ਼ਾਮ 5/6 ਵਜੇ , ਉਹ ਘਰ ਦਾ ਸਮਾਨ ਲੈਣ ਲਈ ਆਪਣੇ ਘਰ ਤੋਂ ਭੁੰਨਰਹੇੜੀ ਨੂੰ ਪੈਦਲ ਜਾ ਰਹੀ ਸੀ। ਜਦੋਂ ਉਹ ਸੁਰਕੜਾ ਫਾਰਮ ਪਾਸ ਪੁੱਜੀ ਤਾਂ ਇੱਕ ਨਾ-ਮਾਲੂਮ ਵਿਅਕਤੀ, ਜੋ ਕਿ ਉਸ ਦਾ ਪਿੱਛਾ ਕਰਦਾ ਆ ਰਿਹਾ ਸੀ, ਮੁਦਈ ਨੂੰ ਰੋਕ ਕੇ ਛੇੜਖਾਨੀ ਕਰਨ ਲੱਗ ਪਿਆ ਅਤੇ ਧੱਕੇ ਨਾਲ ਉਸ ਨੂੰ ਬੀੜ ਵਿੱਚ ਲਿਜਾ ਕੇ ਬਲਾਤਕਾਰ ਕੀਤਾ। ਦੋਸ਼ੀ ਨੇ,ਕਿਸੇ ਨੂੰ ਇਸ ਘਟਨਾ ਬਾਰੇ  ਦੱਸਣ ਪਰ ਜਾਨ ਤੋਂ ਮਾਰਨ ਦੀਆ ਧਮਕੀਆ ਵੀ ਦਿੱਤੀਆ । ਜਿਸ ਕਾਰਣ, ਉਸ ਨੇ ਡਰਦੀ ਮਾਰੀ ਨੇ ਇਸ ਸਬੰਧੀ ਕਿਸੇ ਨੂੰ ਨਹੀ ਦੱਸਿਆ । ਫਿਰ ਲੰਘੀ ਕੱਲ੍ਹ 26/3/2024 ਨੂੰ ਮੁਦਈ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, । ਜਿੱਥੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਹਸਪਤਾਲ ‘ਚੋਂ ਸੂਚਨਾ ਮਿਲਣ ਉਪਰੰਤ ਪੀੜਤਾ ਦੇ ਦਰਜ ਕੀਤੇ ਬਿਆਨ ਦੇ ਅਧਾਰ ‘ਤੇ ਅਣਪਛਾਤੇ ਦੋਸ਼ੀ ਖਿਲਾਫ ਥਾਣਾ ਸਨੋਰ ਵਿਖੇ ਅਧੀਨ ਜ਼ੁਰਮ 376 / 506 IPC ਅਤੇ Sec 6 POCSO Act ਤਹਿਤ ਕੇਸ ਦਰਜ ਕਰਕੇ, ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। 

Advertisement
Advertisement
error: Content is protected !!