ਬਰੀਜ਼ਾ ਕਾਰ ਖੋਹਣ ਦੇ ਮਾਮਲੇ ’ਚ ਫੜ੍ਹੀ ਗਈ ਇੱਕ ਔਰਤ

Advertisement
Advertisement
Spread information

ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 26 ਮਾਰਚ 2024

        ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਥਾਣਾ ਗਿੱਦੜਬਾਹਾ ਦੇ ਮੁੱਖ ਥਾਣਾ ਅਫਸਰ  ਇਸਪੈਕਟਰ ਪਰਮਜੀਤ ਕੁਮਾਰ , ਸੀ.ਆਈ.ਏ ਸਟਾਫ ਮੁਕਤਸਰ ਇਸਪੈਕਟਰ ਗੁਰਵਿੰਦਰ ਸਿੰਘ, ਸੀ.ਆਈ.ਏ ਮਲੋਟ ਦੇ ਇੰਚਾਰਜ ਐਸ.ਆਈ ਕੁਲਬੀਰ ਚੰਦ ਅਤੇ ਸਪੈਸ਼ਲ ਸਟਾਫ ਗਿੱਦੜਬਾਹਾ ਨੇ ਸਾਂਝੀ ਕਾਰਵਾਈ ਦੌਰਾਨ ਗਿੱੜਦਬਾਹਾ ਤੋਂ ਬਰੀਜ਼ਾ ਗੱਡੀ ਖੋਹਣ ਦੇ ਮਾਮਲੇ ’ਚ  ਇੱਕ ਔਰਤ ਨੂੰ ਗ੍ਰਿਫਤਾਰ ਕਰਕੇ ਖੋਹੀ ਹੋਈ ਕਾਰ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਲੁੱਟ ਦੇ ਇਸ ਮਾਮਲੇ ’ਚ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁੂਰੂ ਕਰ ਦਿੱਤੀ ਹੈ। ਐਸਪੀ ਹੈਡਕੁਆਟਰ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਲੰਘੀ  23 ਮਾਰਚ ਨੂੰ  ਗੁਰਪ੍ਰੀਤ ਸਿੰਘ ਪੁੱਤਰ ਟੇਕ ਸਿੰਘ ਵਾਸੀ ਬਹਾਦਰਗੜ੍ਹ ਜੰਡੀਆ, ਜਿਲ੍ਹਾ ਬਠਿੰਡਾ ਨੇ ਗਿੱਦੜਬਾਹਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਆਪਣੀ ਬਰੀਜਾ ਕਾਰ ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਵੱਲ ਜਾ ਰਿਹਾ ਸੀ।                                                             
      ਉਹ ਗੁਰੂ ਗੋਬਿੰਦ ਸਿੰਘ ਕਾਲਜ ਗਿੱਦੜਬਾਹਾ ਨਜਦੀਕ ਪਿਸ਼ਾਬ ਕਰਨ ਲਈ ਸੜਕ ਦੀ ਸਾਇਡ ਤੇ ਰੋਕ ਕੇ ਗੱਡੀ ਵਿੱਚੋਂ ਉਤਰ ਰਿਹਾ ਸੀ ਤਾਂ ਉਸ ਵਕਤ ਦੋ ਮੋਨੇ ਨੌਜਵਾਨ ਲੜਕਿਆਂ ਚੋਂ ਇੱਕ ਨੇ  ਉਸ ਨੂੰ ਬਾਹਰ ਖਿੱਚ ਲਿਆ ਅਤੇ ਉਸ ਦੀ ਕੁੱਟਮਾਰ ਕਰਨ ਲੱਗ ਪਿਆ। ਇਸੇ ਦੌਰਾਨ ਦੂਸਰੇ ਵਿਅਕਤੀ ਨੇ ਚਾਬੀ ਲੱਗੀ ਹੋਣ ਕਾਰਨ ਕਾਰ ਸਟਾਰਟ ਕਰ ਲਈ ਅਤੇ ਉੱਸ ਨੂੰ ਥੱਲੇ ਸੁੱਟ ਕੇ ਕਾਰ ਭਜਾ ਕੇ ਲੈ ਗਏੇ । ਉਨ੍ਹਾਂ ਦੱਸਿਆ ਕਿ ਮੁਦਈ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਕਾਰ ਵਿੱਚ ਉਸ ਦਾ ਦੋ ਸਿੰਮਾਂ ਵਾਲਾ  ਮੋਬਾਇਲ, ਪਰਸ ਜਿਸ ਵਿੱਚ ਕਾਰ ਦੀ ਰਜਿਸ਼ਟਰੇਸ਼ਨ , ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੰਸ ਤੇ ਕਰੀਬ 600/-ਰੁਪੈ ਸਨ। ਇਸ ਤੋ ਇਲਾਵਾ ਬੈਂਕ ਖਾਤਿਆ ਦੀਆਂ ਦੋ ਚੈਕ ਬੁੱਕਾਂ ਵੀ ਸਨ  ਜੋ ਕਾਰ ਦੇ ਵਿੱਚ ਹੀ ਚਲੀਆਂ ਗਈਆਂ ਹਨ।                                                          ਐਸਪੀ ਨੇ ਦੱਸਿਆ ਕਿ ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਗਿੱਦੜਬਾਹਾ ’ਚ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਸਮਾਘ ਹਾਲ ਸਿੱਖ ਮਹੱਲਾ ਵਾਰਡ ਨੰਬਰ 7 ਗਿੱਦੜਬਾਹਾ ਨੇ ਆਪਣੇ ਦੋਸਤ ਨਾਲ ਮਿਲ ਕੇ ਬਰੀਜਾ ਕਾਰ ਖੋਹੀ ਹੈ। ਪੁਲਿਸ ਨੇ ਸੰਜੇ ਕੁਮਾਰ ਅਤੇ ਸੰਜੇ ਕੁਮਾਰ ਦੀ ਮਾਤਾ ਰਾਜ ਰਾਣੀ ਪਤਨੀ ਮੋਹਨ ਲਾਲ ਵਾਸੀ ਸਾਮਘ ਹਾਲ ਸਿੱਖ ਮੁਹੱਲਾ ਵਾਰਡ ਨੰਬਰ 7 ਗਿੱਦੜਬਾਹਾ ਨੂੰ ਮੁਕੱਦਮੇ ਵਿੱਚ ਨਾਮਜਦ ਕੀਤਾ ਸੀ । ਉਨ੍ਹਾਂ ਦੱਸਿਆ ਕਿ ਹੁਣ ਪੁਲਿਸ ਨੇ ਰਾਜ ਰਾਣੀ ਨੂੰ ਗ੍ਰਿਫਤਾਰ ਕੀਤਾ ਹੈ । ਜਿਸ ਦੀ ਨਿਸ਼ਾਨਦੇਹੀ ਤੇ ਬਰੀਜਾ ਕਾਰ,  ਰਾਜ ਰਾਣੀ ਦੀ ਲੜਕੀ ਦੇ ਘਰੋਂ ਪਿੰਡ ਲੁੰਡੇ ਵਾਲਾ ਤੋਂ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ  ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ । ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
Advertisement
error: Content is protected !!