ਟੰਡਨ ਇੰਟਰਨੈਸ਼ਨਲ ਸਕੂਲ ‘ਚ 2024 – 25 ਲਈ ਸ਼ਕੋਲਰਸ਼ਿਪ ਟੈਸਟ ਭਲ੍ਹਕੇ ਐਤਵਾਰ ਨੂੰ -ਪ੍ਰਿਸੀਪਲ ਵੀ. ਕੇ. ਸ਼ਰਮਾ
ਰਘਵੀਰ ਹੈਪੀ, ਬਰਨਾਲਾ 16 ਮਾਰਚ 2024
ਜਿਲ੍ਹੇ ਦੀ ਪ੍ਰਸਿੱਧ ਅਤੇ ਨਾਮੀ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਨੇ 2024-25 ਲਈ ਸ਼ਕੋਲਰਸ਼ਿਪ ਟੈਸਟ ਲੈਣ ਦਾ ਐਲਾਨ ਕੀਤਾ ਹੈ । ਇਸ ਫੈਸਲੇ ਨਾਲ, ਟੰਡਨ ਸਕੂਲ ਬਰਨਾਲਾ, ਜਿਲ੍ਹੇ ਦਾ ਪਹਿਲਾ ਸਕੂਲ ਬਣ ਗਿਆ ਹੈ ਜੋ ਬੱਚਿਆਂ ਨੂੰ ਯੋਗਤਾ ਅਧਾਰ ਤੇ ਪਹਿਲੇ ਸਾਲ ਤੋਂ ਹੀ ਸ਼ਕੋਲਰਸ਼ਿਪ ਦੇ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿਸੀਪਲ ਵੀ. ਕੇ. ਸ਼ਰਮਾ ਅਤੇ ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਵਿਚ ਬਹੁਤ ਸਾਰੇ ਬੱਚੇ ਸ਼ਕੋਲਰਸ਼ਿਪ ਟੈਸਟ ਪਾਸ ਕਰਕੇ ਪੜਾਈ ਕਰ ਰਹੇ ਹਨ । ਉਨਾਂ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਅੱਜ ਪ੍ਰਾਈਵੇਟ ਸਕੂਲਾਂ ਵਿੱਚੋਂ ਪਹਿਲਾ ਇਕਲੌਤਾ ਸਕੂਲ ਬਣ ਗਿਆ ਹੈ। ਜਿਸ ਨੇ ਪਹਿਲੇ ਅਕਦਮਿਕ ਸੈਸ਼ਨ 2022-23 ਅਤੇ 2023-24 ਵਿਚ ਬੱਚਿਆਂ ਨੂੰ ਸ਼ਕੋਲਰਸ਼ਿਪ ਦਿੱਤੀ ਹੈ। ਆਪਣੇ ਤੀਸਰੇ ਅਕਦਮਿਕ ਸੈਸ਼ਨ 2024-25 ਲਈ ਸ਼ਕੋਲਰਸ਼ਿਪ ਟੈਸਟ ਲੈਣ ਜਾ ਰਿਹਾ ਹੈ । ਜਿਸ ਵਿਚ ਆਨ – ਲਾਈਨ 200 ਵਿਦਿਆਰਥੀ ਰਜਿਸਟਰ ਹੋ ਚੁਕੇ ਹਨ। ਇਸ ਰਜਿਸਟਰ ਪ੍ਰਕਿਰਿਆ ਸ਼ਨੀਵਾਰ ਸ਼ਾਮ ਤੱਕ ਚਲੇਗੀ। ਇਸ ਟੈਸਟ ਦਾ ਮਕਸਦ ਬੱਚਿਆਂ ਨੂੰ ਇਕ ਚੰਗਾ ਭੱਵਿਖ ਦੇਣ ਲਈ ਅਤੇ ਬੱਚਿਆਂ ਨੂੰ ਚੰਗੀ ਪੜਾਈ ਉਪਲੱਭਧ ਕਰਵਾਉਣਾ ਹੈ ।
ਸਕੂਲ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਨੇ ਦੂਸਰੇ ਸਾਲ ਵਿੱਚ ਆਈ. ਸੀ. ਐਸ. ਸੀ.ਦੀ ਮਾਨਤਾ ਪ੍ਰਾਪਤ ਕਰਕੇ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਟੰਡਨ ਸਕੂਲ ਇਲਾਕੇ ਵਿਚ ਅਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਟੰਡਨ ਸਕੂਲ ਬੱਚਿਆਂ ਦੇ ਭਵਿੱਖ ਲਈ ਸਮੇਂ -ਸਮੇਂ ਉੱਪਰ ਚੰਗੇ ਉਪਰਾਲੇ ਕਰ ਰਿਹਾ ਹੈ। ਚਾਹੇ ਵੱਖ- ਵੱਖ ਖੇਡਾਂ ਹੋਣ ਜਾਂ ਫਿਰ ਆਧੁਨਿਕ ਟੈਕਨੋਲੋਜੀ ਨਾਲ ਬੱਚਿਆਂ ਨੂੰ ਪੜਾਉਣਾ । ਸਿੰਗਲਾ ਨੇ ਕਿਹਾ ਕਿ ਸ਼ਕੋਲਰਸ਼ਿਪ ਦਾ ਮੁੱਖ ਉਦੇਸ਼ ਬੱਚਿਆਂ ਦੇ ਅੰਦਰ ਛੁਪੀ ਅਪਣੀ ਕਾਬਲੀਅਤ ਨੂੰ ਪਹਿਚਾਣਨਾ, ਕਿਓਂਕਿ ਇਹ ਜਰੂਰੀ ਹੈ ਕਿ ਬੱਚੇ ਇਸ ਪ੍ਰਕਾਰ ਦੇ ਟੈਸਟ ਵਿਚ ਭਾਗ ਲੈਣ ਅਤੇ ਆਉਣ ਵਾਲੇ ਭਵਿੱਖ ਵਿੱਚ ਕਾਮਯਾਬ ਹੋਣ ।