ਅਸ਼ੋਕ ਵਰਮਾ , ਬਠਿੰਡਾ 9 ਮਾਰਚ 2024
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸੀ.ਆਈ.ਏ. ਸਟਾਫ ਨੇ ਇੰਚਾਰਜ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਨਸ਼ਾ ਸਪਲਾਈ ਕਰਨ ਦਾ ਧੰਦਾ ਕਰਨ ਵਾਲੇ ਇੱਕ ਤਸਕਰ ਨੂੰ ਗ੍ਰਿਫਤਾਰ ਕਰਕੇ 54 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਛਾਟਾ ਹਾਥੀ ਵੀ ਕਬਜੇ ’ਚ ਲਿਆ ਹੈ ਜਿਸ ਵਿੱਚ ਇਹ ਭੁੱਕੀ ਲਿਆਂਦੀ ਜਾ ਰਹੀ ਸੀ। ਮੁਲਜਮ ਦੀ ਪਛਾਣ ਰਾਜੂ ਪੁੱਤਰ ਬਲਵੀਰ ਸਿੰਘ ਪੁੱਤਰ ਉਦਮੀ ਰਾਮ ਵਾਸੀ ਪਿੰਡ ਭਗਵਾਨਪੁਰਾ ਦੇ ਤੌਰ ਤੇ ਕੀਤੀ ਗਈ ਹੈ। ਪੁਲਿਸ ਹੁਣ ਮੁਲਜਮ ਤੋਂ ਪੁੱਛਗਿਛ ਕਰਕੇ ਹੋਰ ਵੀ ਭੇਦ ਖੋਹਲਣ ’ਚ ਜੁਟ ਗਈ ਹੈ।
ਮੁਕਤਸਰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 8 ਮਾਰਚ ਨੂੰ ਇੰਸਪੈਕਟਰ ਗੁਰਵਿੰਦਰ ਸਿੰਘ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸਬੰਧ ਵਿੱਚ ਪਿੰਡ ਰੁਪਾਣਾ, ਧਿਗਾਣਾ ਅਤੇ ਪਿੰਡ ਸੋਥਾ ਤੋ ਜੀ.ਟੀ. ਰੋਡ ਮਲੋਟ-ਮੁਕਤਸਰ ’ਤੇ ਮੌਜੂਦ ਸਨ ਤਾਂ ਇੱਕ ਛੋਟੇ ਹਾਥੀ ਨੂੰ ਸ਼ੱਕ ਦੀ ਬਿਨਾਹ ਪਰ ਚੈਕਿੰਗ ਲਈ ਰੋਕਿਆ ਜਿਸ ਦੀ ਤਲਾਸ਼ੀ ਲੈਣ ਤੇ ਪਲਾਸਟਿਕ ਦੀਆਂ ਦੋ ਬੋਰੀਆਂ ਵਿੱਚੋ 54 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਏ। ਇਸ ਸਬੰਧ ਵਿੱਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ। ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।