44 ਵੀਂ ਧਾਰਮਿਕ ਯਾਤਰਾ ਲਈ ਰਵਾਨਾ ਹੋਏ ਭੋਲਾ ਸਿੰਘ ਵਿਰਕ…

Advertisement
Spread information

ਭੋਲਾ ਵਿਰਕ ਨੇ ਕਿਸਾਨਾਂ ਦੀ ਚੜ੍ਹਦੀ ਕਲਾ ਤੇ ਜਿੱਤ ਲਈ ਕੀਤੀ ਅਰਦਾਸ
ਰਘਬੀਰ ਹੈਪੀ , ਬਰਨਾਲਾ 18 ਫਰਵਰੀ 2024

    ਹਰ ਸਾਲ ਵਾਂਗ ਸਲਾਨਾ ਧਾਰਮਿਕ ਯਾਤਰਾ ਤਹਿਤ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਇਸ ਵਰ੍ਹੇ ਵੀ 44ਵੀਂ ਸ੍ਰੀ ਹਜੂਰ ਸਾਹਿਬ ਦੀ 10 ਦਿਨਾਂ ਧਾਰਮਿਕ ਯਾਤਰਾ ਲਈ ਆਪਣੇ ਸਾਥੀਆਂ ਸਮੇਤ ਬਰਨਾਲਾ ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਏ। ਇਸ ਯਾਤਰਾ ਦੌਰਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂਕਾਤਾਲ ਆਗਰਾ ਵਿਖੇ ਨਤਮਸਤਕ ਹੋਣ ਉਪਰੰਤ ਉਨ੍ਹਾ ਦੱਸਿਆ ਕਿ ਇਸ ਅਸਥਾਨ ’ਤੇ ਨੌਵੇਂ ਪਾਤਿਸਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਪੁੱਜੇ ਸਨ। ਵਿਰਕ ਨੇ ਦੱਸਿਆ ਕਿ ਧਾਰਮਿਕ ਯਾਤਰਾਵਾਂ ਮਨੁੱਖ ਨੂੰ ਸਹਿਣਸੀਲਤਾ ਪ੍ਰਦਾਨ ਕਰਦੀਆਂ ਹਨ। ਅੱਜ ਕੱਲ੍ਹ ਕੁਲਯੁੱਗ ਯੁੱਗ ’ਚ ਹਰ ਇੱਕ ਵਿਅਕਤੀ ਨੂੰ ਕੁੱਝ ਨਾ ਕੁੱਝ ਸਮਾਂ ਕੱਢਣਾ ਜਰੂਰ ਚਾਹੀਦਾ ਹੈ ਤਾਂ ਜੋ ਜਿੰਦਗੀ ਸੁਖਾਲੀ ਤੇ ਸਵੱਲੀ ਹੋ ਸਕੇ। ਉਨ੍ਹਾਂ ਇਸ ਮੌਕੇ ਕਿਸਾਨਾਂ ਲਈ ਚੜ੍ਹਦੀ ਕਲਾਂ ਤੇ ਜਿੱਤ ਦੀ ਅਰਦਾਸ ਕੀਤੀ। ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਹਰ ਇੱਕ ਵਿਅਕਤੀ ਤੰਦਰੁਸਤ ਰਹੇ ਤੇ ਚੜ੍ਹਦੀ ਕਲਾਂ ’ਚ ਰਹੇ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ਤੋਂ ਬਾਅਦ ਪਟਨਾ ਸਾਹਿਬ ਲਈ ਰਵਾਨਾ ਹੋਣਗੇ ਤੇ ਰਸਤੇ ’ਚ ਇੱਕ ਭਗਤ ਕਬੀਰ ਜੀ ਦੇ ਅਸਥਾਨ ਮਦਹਰ ਦੇ ਵੀ ਦਰਸ਼ਨ ਕਰਕੇ ਨਤਮਸਤਕ ਹੋਣਗੇ।         ਇਸ ਤੋਂ ਇਲਾਵਾ ਸਾਥੀਆਂ ਦੇ ਨਾਲ ਹੋਰ ਅਸਥਾਨਾਂ ਦੇ ਵੀ ਦਰਸਨ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਯਾਤਰਾ ਤੋਂ 25 ਫ਼ਰਵਰੀ ਤੱਕ ਵਾਪਸ ਬਰਨਾਲਾ ਪੁੱਜਣਗੇ। ਉਨ੍ਹਾਂ ਨਾਲ ਹਾਕਮ ਸਿੰਘ ਸਿੱਧੂ ਪੱਖੋ ਕਲਾਂ, ਚਰਨਜੀਤ ਸਿੰਘ ਧਾਲੀਵਾਲ ਛੀਨੀਵਾਲ ਖੁਰਦ, ਸਰਬਜੀਤ ਸਿੰਘ ਸਿੱਧੂ ਠੁੱਲੇਵਾਲ, ਬਲਵਿੰਦਰ ਸਿੰਘ ਬਿੰਦੀ ਬਰਨਾਲਾ, ਗੁਰਜੰਟ ਸਿੰਘ ਧਾਲੀਵਾਲ ਸਰਪੰਚ ਪਿੰਡ ਚੰਨਣਵਾਲ, ਕਰਮਜੀਤ ਸਿੰਘ ਸਿੱਧੂ ਠੁੱਲੀਵਾਲ ਸਮੇਤ ਦਸ ਦਿਨਾਂ ਦੀ ਧਾਰਮਿਕ ਯਾਤਰਾ ਲਈ ਰਵਾਨਾ ਹੋਏ ਸਨ। ਗੌਰ ਹੋਵੇ ਕਿ ਭੋਲਾ ਸਿੰਘ ਵਿਰਕ ਦੀ ਸ਼੍ਰੀ ਹਜੂਰ ਸਾਹਿਬ ਇਹ 44 ਵੀਂ ਧਾਰਮਿਕ ਯਾਤਰਾ ਹੈ। ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਨਿਰੰਤਰ ਨਿਰਵਿਘਨ ਇਸ ਅਸਥਾਨ ’ਤੇ ਨਤਮਸਤਕ ਹੋਣ ਪਹੁੰਚਦੇ ਹਨ।

Advertisement
Advertisement
Advertisement
Advertisement
Advertisement
error: Content is protected !!