BARNALA- ਡਾਕੇ ਦੀ ਯੋਜਨਾ ਬਣਾਉਂਦੇ ਗਿਰੋਹ ‘ਤੇ ਪੈਗੀ ਪੁਲਿਸ ਦੀ ਰੇਡ…..!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 16 ਫਰਵਰੀ 2024

     ਥਾਣਾ ਟੱਲੇਵਾਲ ਦੇ ਇਲਾਕੇ ‘ਚ ਇੱਕ ਖੇਤ ਦੀ ਮੋਟਰ ਤੇ ਬਹਿ ਕੇ ਡਾਕੇ ਦੀ ਯੋਜਨਾ ਬਣਾਉਂਦੇ ਲੁਟੇਰਾ ਗਿਰੋਹ ਤੇ ਪੁਲਿਸ ਦੀ ਰੇਡ ਪੈ ਗਈ। ਪੁਲਿਸ ਨੇ ਗਿਰਸਹ ਤੇ ਸਰਗਨੇ ਨੂੰ ਗਿਰਫਤਾਰ ਕਰ ਲਿਆ,ਜਦੋਂਕਿ 8 ਹੋਰ ਦੋਸ਼ੀ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਨਾਮਜਦ ਦੋਸ਼ੀਆਂ ਦੀ ਤਲਾਸ਼ ਅਤੇ ਗਿਰਫਤਾਰ ਕੀਤੇ ਦੋਸ਼ੀ ਤੋਂ ਸਖਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Advertisement

  ਥਾਣਾ ਟੱਲੇਵਾਲ, ਵਿਖੇ ਇਹ ਮੁਕੱਦਮਾਂ ASI ਲਾਭ ਸਿੰਘ ਦੀ ਸ਼ਕਾਇਤ ਪਰ ਦਰਜ ਕੀਤਾ ਗਿਆ ਹੈ। ASI ਲਾਭ ਸਿੰਘ ਅਨੁਸਾਰ ਉਹ ਪੁਲਿਸ ਪਾਰਟੀ ਸਣੇ ਬਾ-ਸਿਲਸਿਲਾ ਗਸ਼ਤ ਵਾ ਚੈਕਿੰਗ ਸੱਕੀ ਪੁਰਸਾਂ ਅਤੇ ਸੱਕੀ ਵਹੀਕਲਾਂ ਦੇ ਸਬੰਧ ਵਿੱਚ ਪੁਲ ਨਹਿਰ ਬੀਹਲਾ ਵਿਖੇ ਮੌਜੂਦ ਸੀ ਤਾਂ ਵਕਤ ਕਰੀਬ 4:50 ਸ਼ਾਮ ਦਾ ਹੋਵੇਗਾ ਕਿ ਉਸ ਕੋਲ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਗਦੇਵ ਸਿੰਘ ਉਰਫ ਜੱਗੀ ਪੁੱਤਰ ਪਿਆਰਾ ਸਿੰਘ ਵਾਸੀ ਬੀਹਲਾ, ਪ੍ਰਮਜੀਤ ਸਿੰਘ ਉਰਫ ਪੰਮਾ, ਕਰਮਜੀਤ ਸਿੰਘ ਉਰਫ ਕੰਮਾ ਦੋਵੇਂ ਪੁੱਤਰ ਬਲਦੇਵ ਸਿੰਘ ਵਾਸੀ ਬੀਹਲਾ ਖੁਰਦ, ਬਿੱਲਾ ਪੁੱਤਰ ਬਿੱਟੂ, ਬਲਜਿੰਦਰ ਸਿੰਘ ਉਰਫ ਵਿਨੈ ਪੁੱਤਰ ਕੁਲਵੰਤ ਸਿੰਘ ਵਾਸੀ ਬੀਹਲਾ, ਲਾਡੀ ਪੁੱਤਰ ਬੂਟਾ ਖਾਨ ਵਾਸੀ ਗਹਿਲਾ ਹਾਲ ਅਬਾਦ ਪਿੰਡ ਬੀਹਲਾ, ਗੁਰਦੀਪ ਸਿੰਘ ਪੁੱਤਰ ਭਿੰਦਾ ਸਿੰਘ ਵਾਸੀ ਬੀਹਲਾ ਖੁਰਦ, ਨਿਰਮਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਬੀਹਲਾ ਖੁਰਦ ਸਮੇਤ ਕੁੱਝ ਨਾ ਮਲੂਮ ਵਿਅਕਤੀਆਂ ਨੇ ਮਿਲਕੇ ਇੱਕ ਗਿਰੋਹ ਬਣਾਇਆ ਹੋਇਆ ਹੈੇ।

   ਇਹ ਗਿਰੋਹ ਲੁੱਟਾਂ- ਖੋਹਾਂ ਅਤੇ ਚੋਰੀਆਂ ਕਰਨ ਦੇ ਆਦੀ ਹਨ ਅਤੇ ਹੋਰ ਵੱਡੀਆਂ ਵਾਰਦਾਤਾ ਨੂੰ ਅੰਜਾਮ ਦੇਣ ਲਈ ਮੋਟਰ ਸਾਇਕਲਾਂ ਪਰ ਕਰਮਜੀਤ ਸਿੰਘ ਉਰਫ ਕੰਮਾ ਦੀ ਰੋੜੀ ਵਾਲੇ ਖੇਤ ਦੀ ਮੋਟਰ ਤੇ ਬੈਠੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਡਾਕਾ ਮਾਰਨ ਜਾਂ ਹੋਰ ਕੋਈ ਵੱਡੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਮੁਖਬਰ ਅਨੁਸਾਰ ਜੇਕਰ ਕਰਮਜੀਤ ਸਿੰਘ ਉਰਫ ਕੰਮਾ ਦੀ ਰੋੜੀ ਵਾਲੇ ਖੇਤ ਵਾਲੀ ਮੋਟਰ ਪਰ ਹੁਣੇ ਹੀ ਰੋਡ ਕੀਤੀ ਜਾਵੇ ਤਾਂ ਇਹ ਸਾਰੇ ਜਾਣੇ ਲੁੱਟ ਖੋਹ ਅਤੇ ਚੋਰੀ ਕੀਤੇ ਸਮਾਨ ਸਮੇਤ ਕਾਬੂ ਆ ਸਕਦੇ ਹਨ।

    ਇਤਲਾਹ ਪੱਕੀ ਅਤੇ ਭਰੋਸੇਯੋਗ ਹੋਣ ਕਾਰਣ, ਪੁਲਿਸ ਨੇ ਉਕਤ ਸਾਰੇ ਨਾਮਜ਼ਦ ਅਤੇ ਕੁੱਝ ਹੋਰ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 399/402 ਆਈਪੀਸੀ ਅਤੇ 25/54/59 ਅਸਲਾ ਐਕਟ ਤਹਿਤ ਥਾਣਾ ਟੱਲੇਵਾਲ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਕੇ ਦੋਸੀ ਕਰਮਜੀਤ ਸਿੰਘ ਉਰਫ ਕੰਮਾ ਦੇ ਰੋੜੀ ਵਾਲੇ ਖੇਤ ਵਾਲੀ ਮੋਟਰ ਪਰ ਰੇਡ ਕਰਕੇ ਦੋਸ਼ੀ ਜਗਦੇਵ ਸਿੰਘ ਉਰਫ ਜੱਗੀ ਵਾਸੀ ਬਹਿਲਾ ਨੂੰ ਗਿਰਫਤਾਰ ਕਰ ਲਿਆ ਗਿਆ। ਉਸ ਦੇ ਕਬਜੇ ਵਿੱਚੋਂ ਪੁਲਿਸ ਪਾਰਟੀ ਨੇ 2 ਕਾਰਤੂਸ ਜਿੰਦਾ 12 ਬੋਰ ਬਰਾਮਦ ਕਰਕੇ,ਹੋਰਨਾਂ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

Advertisement
Advertisement
Advertisement
Advertisement
Advertisement
error: Content is protected !!