26 -27 ਜਨਵਰੀ ਨੂੰ ਹੋ ਰਿਹਾ ਦਰਬਾਰ ਪੀਰ ਬਾਬਾ ਲੱਖ ਦਾਤਾ ਕਟਾਰੀਆ ਦਾ ਜੋੜ ਮੇਲਾ …!

Advertisement
Spread information
ਰਣਵੀਰ ਬੇਰਾਜ (ਚੱਕ ਰਾਮੂੰ)
      ਦਰਬਾਰ ਸੁਲਤਾਨ ਪੀਰ ਲੱਖ ਦਾਤਾ ਜੀ ਕਟਾਰੀਆ ਵਿਖੇ 38 ਵਾਂ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਈ ਲਖਵੀਰ ਸ਼ਾਹ ਜੀ ਕਾਦਰੀ ਦੀ ਰਹਿਨੁਮਾਈ ਹੇਠ 26, 27 ਜਨਵਰੀ 2024 ਨੂੰ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਪੋਸਟਰ ਰਿਲੀਜ਼ ਕਰਦਿਆਂ ਸਾਈ ਲਖਵੀਰ ਸ਼ਾਹ ਜੀ ਨੇ ਦੱਸਿਆ ਕਿ ਇਸ ਦੋ ਦਿਨਾ ਮੇਲੇ ਦੌਰਾਨ ਪਹਿਲੇ ਦਿਨ ਚਾਦਰ ਦੀ ਰਸਮ ਹੋਵੇਗੀ। ਦੋਵੇਂ ਦਿਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਕੌਰ ਸਿਸਟਰਜ਼ ਚੱਕ ਰਾਮੂੰ, ਮਾਸਟਰ ਸਲੀਮ, ਦੁਰਗਾ ਰੰਗੀਲਾ, ਮਨੀ ਲਾਡਲਾ, ਸੰਗਰਾਮ ਹੰਜਰਾ, ਗੌਤਮ ਜਲੰਧਰੀ, ਵਨੀਤ ਖਾਨ, ਸੱਤੀ ਖੋਖੇਵਾਲੀਆ, ਸੁਖਦੇਵ ਮਸਤੀ, ਜੀ ਸਿੱਧੂ, ਬੰਟੀ ਕਵਾਲ, ਰਮੇਸ਼ ਰੰਗੀਲਾ, ਨਜਮੀ ਬ੍ਰਦਰਜ, ਪਰਵੇਜ ਆਲਮ, ਸਲਾਮਤ ਅਲੀ, ਸ਼ਕੀਲ ਸਾਬਰੀ, ਕੁਲਦੀਪ ਰੁਹਾਨੀ, ਮਾਣਕ ਅਲੀ ਆਦਿ ਕਵਾਲ ਅਤੇ ਨਕਾਲ ਪਾਰਟੀਆ ਹਾਜ਼ਰੀਆ ਭਰਨਗੀਆ, 27 ਜਨਵਰੀ ਰਾਤ ਨੂੰ ਧਰਮਵੀਰ ਪ੍ਰਦੇਸੀ ਪਾਰਟੀ ਵਲੋਂ ਨਾਟਕ ਡਰਾਮਾ ਪੇਸ਼ ਕੀਤਾ ਜਾਵੇਗਾ, ਇਸ ਮੌਕੇ ਬਾਬਾ ਬਿੱਲੇ ਸ਼ਾਹ ਸਪਰੌੜ, ਰਾਣਾ ਬਾਬਾ, ਰਾਮ ਲਾਲ ਬਬਲੀ, ਰੋਸ਼ਨ ਲਾਲ, ਕਸ਼ਮੀਰ ਚੰਦ, ਬਲਵੀਰ ਸਿੰਘ, ਮਾਸਟਰ ਪਾਲ, ਨਿੱਮਾ, ਪਰਮਿੰਦਰ ਸਿੰਘ, ਰਾਜੇਸ਼, ਦਵਿੰਦਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਰਾਮ ਸਰੂਪ, ਗੁਰਪ੍ਰੀਤ ਗੋਪੀ, ਰਣਵੀਰ ਬੇਰਾਜ ਆਦਿ ਹਾਜਰ ਸਨ
Advertisement
Advertisement
Advertisement
Advertisement
Advertisement
error: Content is protected !!