ਹਰਿੰਦਰ ਨਿੱਕਾ , ਬਰਨਾਲਾ 19 ਜਨਵਰੀ 2024
ਹੁਣ ਪੁਲਿਸ ਨੂੰ ਇਹ ਪਤਾ ਲੱਗ ਗਿਆ ਕਿ ਮੋਗਾ ਜਿਲ੍ਹੇ ਦੇ ਪਿੰਡ ਰਾਊਕੇ ਦੇ ਰਹਿਣ ਵਾਲੇ ਤਿੰਨ ਤਸਕਰ ਧਨੌਲਾ ਦੇ ਕਿਹੜੇ-ਕਿਹੜੇ ਇਲਾਕੇ ਵਿੱਚ ਚਿੱਟਾ ਹੈਰੋਇਨ ਵੇਚਦੇ ਫਿਰਦੇ ਹਨ। ਪੁਲਿਸ ਨੇ ਨਾਮਜਦ ਕੀਤੇ ਤਿੰਨੋਂ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਕੇ,ਉਨ੍ਹਾਂ ਨੂੰ ਫੜ੍ਹਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਸੰਭਾਵਨਾ ਇਹ ਵੀ ਹੈ ਕਿ ਖਬਰ ਲਿਖੇ ਜਾਣ ਤੱਕ ਦੋਸ਼ੀ ਪੁਲਿਸ ਦੀ ਪਕੜ ਵਿੱਚ ਆ ਵੀ ਗਏ ਹੋਣ। ਧਨੌਲਾ ਥਾਣੇ ਦੇ ਐਸ.ਐਚ.ਓ. ਲਖਵਿੰਦਰ ਸਿੰਘ ਨੂੰ ਲੰਘੀ ਕੱਲ੍ਹ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਗੁਰਜੋਬਨ ਸਿੰਘ ਉਰਫ ਜੋਬਨ, ਜੋਜਨਵਿੰਦਰ ਸਿੰਘ ਉਰਫ ਜੋਜਨ ਅਤੇ ਕਰਨਜੋਤ ਸਿੰਘ, ਮਿਲਕੇ ਬਾਹਰਲੀ ਸਟੇਟ ਵਿੱਚੋਂ ਸਸਤੇ ਭਾਅ ਤੇ ਨਸ਼ੀਲਾ ਚਿੱਟਾ ਹੈਰੋਇਨ ਲਿਆ ਕੇ ਆਪਣੇ ਮੋਟਰਸਾਇਕਲ ਬਿਨਾਂ ਨੰਬਰੀ ਪਰ ਸਵਾਰ ਹੋ ਕੇ ਜਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਅਤੇ ਨੇੜਲੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ। ਉਹ ਲੰਘੀ ਕੱਲ੍ਹ ਵੀ ਆਪਣੇ ਮੋਟਰਸਾਇਕਲ ਬਿਨਾਂ ਨੰਬਰੀ ਪਰ ਸਵਾਰ ਹੋਕੇ ਨਸ਼ੀਲਾ ਚਿੱਟਾ ਹੈਰੋਇਨ ਵੇਚਣ ਦੀ ਤਾਕ ਵਿੱਚ ਪਸ਼ੂ ਮੰਡੀ ਧਨੌਲਾ ਵਿਖੇ ਫਿਰਦੇ ਹਨ। ਇਤਲਾਹ ਭਰੋਸੇਯੋਗ ਹੋਣ ਕਾਰਣ, ਪੁਲਿਸ ਨੇ ਥਾਣਾ ਧਨੌਲਾ ਵਿਖੇ ਤਿੰਨੋਂ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ 21,25/61/85 ਐਨਡੀ & ਪੀਐਸ ਐਕਟ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।