ਜੌਟੀ ਕਰਮਗੜ੍ਹ ‘ਤੇ ਓਹਦੀ ਘਰਵਾਲੀ ਸਣੇ 3 ਜਣਿਆਂ ਤੇ ਪਰਚਾ…!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 18 ਜਨਵਰੀ 2024

    ਥਾਣਾ ਠੁੱਲੀਵਾਲ ਦੇ ਪਿੰਡ ਕਰਮਗੜ ਦੇ ਰਹਿਣ ਵਾਲੇ ਗੁਰਦੀਪ ਸਿੰਘ @ ਜੌਟੀ ਨੇ ਆਪਣੇ ਹੀ ਪਿੰਡ ਦੀ ਇੱਕ ਔਰਤ ਨੂੰ ਫੋਨ ਤੇ ਦੇਰ ਰਾਤ ਕਰੀਬ ਸਾਢੇ ਦਸ ਵਜੇ ਇੱਕ ਅਜਿਹਾ ਮੈਸੇਜ ਭੇਜਿਆ,ਜਿਹੜਾ ਔਰਤ ਦੇ ਪਤੀ ਨੇ ਪੜ੍ਹ ਲਿਆ। ਮਾਮਲਾ ਏਨਾ ਵਧ ਗਿਆ ਕਿ ਨੌਬਤ, ਉਲਾਂਭਾ ਦੇਣ ਤੋਂ ਬਾਅਦ ਗੱਲਬਾਤ ਅਤੇ ਕੁੱਟਮਾਰ ਤੋਂ ਹੁੰਦੀ ਹੋਈ ਥਾਣੇ ਤੱਕ ਜਾ ਪਹੁੰਚੀ। ਪੁਲਿਸ ਨੇ ਪੀੜਤ ਔਰਤ ਦੇ ਬਿਆਨ ਦੇ ਅਧਾਰ ਤੇ ਜੌਂਟੀ,ਉਸ ਦੀ ਪਤਨੀ ਅਤੇ ਮਾਂ ਦੇ ਖਿਲਾਫ ਸੰਗੀਨ ਜ਼ੁਰਮ ਤਹਿਤ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

Advertisement

   ਪੁਲਿਸ ਕੋਲ ਦਰਜ ਕਰਵਾਏ ਬਿਆਨ ‘ਚ ਪੀੜਤ ..ਕੌਰ ਨੇ ਦੱਸਿਆ ਕਿ 15 ਜਨਵਰੀ ਦੀ ਦੇਰ ਰਾਤ ਕਰੀਬ ਸਾਢੇ 10 ਵਜੇ ਗੁਰਦੀਪ ਸਿੰਘ ਜੌਟੀ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਕਰਮਗੜ੍ਹ, ਫੋਨ ਪਰ ਅਸ਼ਲੀਲ ਮੈਸਿਜ ਕਰਕੇ ਘਰ ਆ ਗਿਆ ਸੀ। ਉਦੋਂ ਉਸ ਦਾ ਘਰਵਾਲਾ ਘਰ ‘ਚ ਹੀ ਮੌਜੂਦ ਸੀ। ਜਿਸ ਨੇ ਜ਼ੌਟੀ ਦਾ ਮੈਸਿਜ ਪੜ੍ਹ ਲਿਆ ਸੀ ‘ਤੇ ਮੈਸਜ ਪੜ੍ਹ ਕੇ, ਗੁਰਦੀਪ ਸਿੰਘ ਜੌਟੀ ਦੇ ਘਰ ਉਲਾਂਭਾ ਦਿੱਤਾ। ਉਲਾਂਭਾ ਮਿਲਣ ਉਪਰੰਤ ਗੁਰਦੀਪ ਸਿੰਘ ਜੌਟੀ ਨੇ ਸਵੇਰੇ ਬੰਦੇ ਇੱਕਠੇ ਕਰਕੇ ਗੱਲਬਾਤ ਕਰਨ ਬਾਰੇ ਕਿਹਾ । ਫਿਰ ਕੁੱਝ ਬੰਦੇ ਇੱਕਠੇ ਹੋਏ ਉਸ ਤੋਂ ਬਾਅਦ ਗੁਰਦੀਪ ਸਿੰਘ ਜੌਟੀ ਨੇ ਮੁਦਈ ਔਰਤ ਨੂੰ ਆਪਣੇ ਘਰ ਬੁਲਾਇਆ ਅਤੇ ਘਰ ਬੁਲਾਕੇ ਗਾਲੀ ਗਲੋਚ ਕੀਤੀ । ਮੁਦੱਈ ਨਾਲ ਗਏ ਬੰਦਿਆਂ ਨੇ ਜਦੋਂ … ਕੌਰ ਨੂੰ ਕਿਹਾ ਕਿ ਆਪਾਂ ਇੱਥੋਂ ਚੱਲਦੇ ਹਾਂ ਤਾਂ ਅੱਗੋਂ ਗੁਰਦੀਪ ਸਿੰਘ ਜੌਟੀ ਨੇ … ਕੌਰ ਦੀ ਚੁੰਨੀ ਫੜ੍ਹ ਲਈ ਅਤੇ ਬਾਂਹ ਫੜ੍ਹ ਕੇ ਆਪਣੀ ਕਿਰਪਾਨ …ਕੌਰ ਦੇ ਸਿਰ ਵਿੱਚ ਸੱਟ ਮਾਰੀ, ਜਿਸ ਨਾਲ ਉਹ ਥੱਲੇ ਡਿੱਗ ਪਈ। ਡਿੱਗੀ ਪਈ …ਕੌਰ ਦੇ ਗਗਨਦੀਪ ਕੌਰ ਨੇ ਬਾਲ ਖਿੱਚ ਲਏ ਅਤੇ ਬਿੰਦਰ ਕੌਰ ਨੇ ਡਿੱਗੀ ਪਈ ਦੇ ਹੀ ਠੇਡਾ ਮਾਰਿਆ । ਜਖਮੀ ਹਾਲਤ ਵਿੱਚ …ਕੌਰ ਨੂੰ ਉਸ ਦੇ ਪਤੀ ਨੇ ਗੱਡੀ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਬਰਨਾਲਾ ਦਾਖਿਲ ਕਰਵਾ ਦਿੱਤਾ । ਪੁਲਿਸ ਨੇ ਹਸਪਤਾਲ ਵਿਖੇ ਦਾਖਿਲ …ਕੌਰ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਨਾਮਜਦ ਦੋਸ਼ੀ ਗੁਰਦੀਪ ਸਿੰਘ ਜੌਟੀ ਕਰਮਗੜ੍ਹ , ਉਸਦੀ ਪਤਨੀ  ਗਗਨਦੀਪ ਕੌਰ ਅਤੇ ਮਾਂ ਬਿੰਦਰ ਕੌਰ ਦੇ ਖਿਲਾਫ ਅਧੀਨ ਜੁਰਮ 323, 324, 354 A, 506, 34 ਆਈਪੀਸੀ ਤਹਿਤ ਥਾਣਾ ਠੁੱਲੀਵਾਲ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ. ਸੁਖਵਿੰਦਰ ਸਿੰਘ ਨੂੰ ਸੌਂਪ ਦਿੱਤੀ।  

Advertisement
Advertisement
Advertisement
Advertisement
Advertisement
error: Content is protected !!