ਅਸ਼ੋਕ ਵਰਮਾ , ਬਠਿੰਡਾ 14 ਜਨਵਰੀ 2024
ਏਮਸ ਬਠਿੰਡਾ ਵਿਖੇ ਨਰਸਿੰਗ ਅਫਸਰਾਂ ਵੱਲੋਂ ਕਾਰਜਕਾਰੀ ਨਿਰਦੇਸ਼ਕ ਅਤੇ ਸੀ.ਈ.ਓ. ਪ੍ਰੋ. (ਡਾ.) ਡੀ.ਕੇ. ਸਿੰਘ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੈਡੀਕਲ ਸੁਪਰਡੈਂਟ ਪ੍ਰੋ: (ਡਾ.) ਰਾਜੀਵ ਗੁਪਤਾ, ਡਿਪਟੀ ਡਾਇਰੈਕਟਰ ਪ੍ਰਸ਼ਾਸਨ ਲੈਫਟੀਨੈਂਟ ਕਰਨਲ ਰਾਜੀਵ ਸੇਨ ਰਾਏ, ਪ੍ਰੋਫੈਸਰ ਡਾ. ਕਮਲੇਸ਼ ਕੁਮਾਰੀ ਸ਼ਰਮਾ ਅਤੇ ਨਰਸਿੰਗ ਕਾਲਜ ਤੋਂ ਫੈਕਲਟੀ ਹਾਜ਼ਰ ਸਨ।
ਪ੍ਰੋ: ਡਾ: ਅਖਿਲੇਸ਼ ਪਾਠਕ, ਡੀਨ ਅਤੇ ਡਾ: ਸੀਰਤ, ਇੰਚਾਰਜ ਬਲੱਡ ਬੈਂਕ ਨੇ ਦਾਨੀਆਂ ਨੂੰ ਉਹਨਾਂ ਦੇ ਨਿਰਸਵਾਰਥ ਮਾਨਵਤਾਵਾਦੀ ਯਤਨਾਂ ਲਈ ਸਨਮਾਨਿਤ ਕੀਤਾ । ਕੁੱਲ 100 ਦਾਨੀਆਂ ਨੇ ਰਜਿਸਟਰ ਕੀਤਾ ਅਤੇ 70 ਵਲੰਟੀਅਰਾਂ ਨੇ ਰੋਜ਼ਾਨਾ ਏਮਸ ਬਠਿੰਡਾ ਵਿਖੇ ਆਉਣ ਵਾਲੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕੀਤਾ।