ਮੁਨਾਫ਼ੇਖ਼ੋਰੀ ਚ,ਅੰਨ੍ਹੀਆਂ ਹੋਈਆਂ ਤੇਲ ਕੰਪਨੀਆਂ ਨੂੰ ਨੱਥ ਨਾ ਪਾਈ ਤਾਂ ਆਪ ਲੋਕਾਂ ਦੇ ਹਿੱਤ ਚ, ਸੰਘਰਸ਼ ਵਿੱਢੇਗੀ

Advertisement
Spread information

ਤੇਲ ਕੰਪਨੀਆਂ ਦੇ ਅੰਨੇ ਮੁਨਾਫ਼ੇ ਲਈ ਜਨਤਾ ਦੀ ਸ਼ਰੇਆਮ ਲੁੱਟ ਕਰਵਾ ਰਹੀ ਹੈ ਸਰਕਾਰ : ਪ੍ਰੋ ਰੂਬੀ


                  
ਅਸ਼ੋਕ ਵਰਮਾ  ਬਠਿੰਡਾ 22 ਜੂਨ 2020
      ਆਮ ਆਦਮੀ ਪਾਰਟੀ ਨੇ 14 ਦਿਨਾਂ ਤੋਂ ਡੀਜ਼ਲ ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਉੱਤੇ ਤੇਲ ਦੀਆਂ ਕੰਪਨੀਆਂ ਹੱਥੋਂ ਆਮ ਜਨਤਾ ਦੀ ਅੰਨੀ ਲੁੱਟ ਕਰਾਉਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਬਠਿੰਡਾ ਹਲਕਾ ਦਿਹਾਤੀ ਤੋਂ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਤੱਥਾਂ ਅਤੇ ਅੰਕੜਿਆਂ ਨਾਲ ਮੋਦੀ ਸਰਕਾਰ ਨੂੰ ਘੇਰਦਿਆਂ ਪੁੱਛਿਆ ਕਿ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਇਤਿਹਾਸਕ ਗਿਰਾਵਟ ਜਾਰੀ ਹੈ ਤਾਂ ਭਾਰਤ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਲਗਾਤਾਰ ਕਿਉਂ ਵਧਾਈਆਂ ਜਾ ਰਹੀਆਂ ਹਨ।
              ਉਹਨਾਂ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 32 ਤੋਂ 35 ਅਮਰੀਕੀ ਡਾਲਰ ਹੈ ਜੋ ਆਮ ਹਾਲਤਾਂ ਵਿੱਚ 65 ਤੋਂ 85 ਡਾਲਰ ਤੱਕ ਰਹਿੰਦੀ ਸੀ। ‘ਆਪ“ ਵਿਧਾਇਕਾ ਨੇ ਕਿਹਾ ਕਿ 50 ਤੋਂ 60 ਫ਼ੀਸਦੀ ਸਸਤੇ ਹੋਏ ਤੇਲ ਦਾ ਲਾਭ ਆਮ ਜਨਤਾ ਨੂੰ ਨਹੀਂ ਦਿੱਤਾ ਜਾ ਰਿਹਾ। ਉਲਟਾ ਤੇਲ ਕੰਪਨੀਆਂ ਆਪਣੇ ਮੁਨਾਫ਼ੇ ਲਈ ਵਧਾਉਣ ਲਈ 2 ਹਫ਼ਤਿਆਂ ਤੋਂ ਹਰ ਰੋਜ ਡੀਜ਼ਲ ਮਹਿੰਗਾ ਕਰਦੀਆਂ ਆ ਰਹੀਆਂ ਹਨ ਜੋ 70 ਸਾਲਾਂ ਦੇ ਇਤਿਹਾਸ ਚ ਕਦੇ ਵੀ ਨਹੀਂ ਹੋਇਆ । ਹੈਰਾਨੀ ਦੀ ਗੱਲ ਇਹ ਹੈ ਕਿ 14 ਦਿਨਾਂ ਚ ਸਾਢੇ 7 ਰੁਪਏ ਤੋਂ ਲੈ ਕੇ 9 ਰੁਪਏ ਤੱਕ ਪ੍ਰਤੀ ਲੀਟਰ ਮਹਿੰਗੇ ਹੋਏ ਡੀਜ਼ਲ-ਪੈਟਰੋਲ ਦੀ ਮੋਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ, ਜਦੋਂ ਕਿ ਮਹਿੰਗਾਈ ਅਤੇ ਲੌਕਡਾਊਨ ਕਾਰਣ ਪਹਿਲਾਂ ਹੀ ਅਥਾਹ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਦੇਸ ਦੀ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ। ਪ੍ਰੋ ਰੂਬੀ ਨੇ ਕਿਹਾ ਕਿ ਅੰਬਾਨੀਆ , ਅਡਾਨੀਆ ਦੀਆਂ ਬੇਕਾਬੂ ਹੋਈਆਂ ਤੇਲ ਕੰਪਨੀਆਂ ਨੂੰ ਲੋਕ ਹਿੱਤ ਚ ਕਾਬੂ ਕਰਨ ਦੀ ਥਾਂ ਮੋਦੀ ਸਰਕਾਰ ਖ਼ੁਦ ਵੀ ਡੀਜ਼ਲ ਪੈਟਰੋਲ ਰਾਹੀਂ ਜਨਤਾ ਦੀਆਂ ਜੇਬਾਂ ਕੱਟਣ ਤੇ ਲੱਗੀ ਹੋਈ ਹੈ । 
     ਪ੍ਰੋ ਰੁਪਿੰਦਰ ਰੂਬੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਜਦ ਪੂਰੀ ਦੁਨੀਆ ਦੀਆਂ ਸਰਕਾਰਾਂ ਆਪਣੇ ਆਪਣੇ ਨਾਗਰਿਕਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਵਿੱਤੀ ਰਿਆਇਤਾਂ ਅਤੇ ਰਾਹਤਾਂ ਦੇ ਰਹੀਆਂ ਹਨ ਸਾਡੇ ਮੁਲਕ (ਭਾਰਤ) ਦੀ ਮੋਦੀ ਸਰਕਾਰ ਨੇ ਲੰਗੀ 13 ਮਾਰਚ ਨੂੰ ਪੈਟਰੋਲ ਡੀਜ਼ਲ ਤੇ ਕਰੀਬ 3 ਰੁਪਏ ਅਕਸਾਇਜ ਡਿਊਟੀ ਲੱਗਾ ਕੇ ਲਗਭਗ ਦੋ ਲੱਖ ਕਰੋੜ ਸਿੱਧੇ ਰੂਪ ਵਿੱਚ ਵਾਧੂ ਕਮਾਇਆ ਅਤੇ ਅੰਤਰਰਾਸਟਰੀ ਬਾਜਾਰ ਦੀਆਂ ਸਸਤੀਆਂ ਕੀਮਤਾਂ ਦਾ ਲਾਹਾ ਲੈਂਦਿਆਂ 25 ਹਜ਼ਾਰ ਕਰੋੜ ਰੁਪਏ ਤੇਲ ਭੰਡਾਰਨ ਰਾਹੀਂ ਕਮਾਏ ਜਦ ਕਿ ਇਸ ਸਵਾ ਦੋ ਲੱਖ ਕਰੋੜ ਦਾ ਲਾਭ ਦੇਸ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਸੀ ।  
             ਪ੍ਰੋ ਰੁਪਿੰਦਰ ਰੂਬੀ ਨੇ ਕਿਹਾ ਕਿ ਅੱਜ ਭਾਰਤ ਚ ਤੇਲ ਦੀ ਕੀਮਤ ਉੱਪਰ 70 ਪ੍ਰਤੀਸ਼ਤ ਟੈਕਸ ਕੇਂਦਰ ਅਤੇ ਸੂਬਾ ਸਰਕਾਰਾਂ ਵਸੂਲ ਰਹੀਆਂ ਹਨ । ਪ੍ਰੋ ਰੂਬੀ ਨੇ ਪੰਜਾਬ ਦੇ ਕਿਸਾਨਾਂ ਅਤੇ ਝੋਨੇ ਦੇ ਸੀਜਨ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਡੀਜ਼ਲ ਪੈਟਰੋਲ ਉੱਪਰ ਵੈਟ ਘਟਾਉਣ ਦੀ ਮੰਗ ਕੀਤੀ ਜੋ ਸਾਰੇ ਗੁਆਂਢੀ ਸੂਬਿਆਂ ਨਾਲੋਂ ਵੱਧ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਨਾਲ ਉਨਾਂ ਭਾਜਪਾ ਦੇ ਸੱਤਾ ਵਿੱਚ ਹਿੱਸੇਦਾਰ ਬਾਦਲ ਪਰਿਵਾਰ ਨੂੰ ਚੇਤਾਵਨੀ ਭਰੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਮੁਨਾਫ਼ੇਖ਼ੋਰੀ ਚ,ਅੰਨੀਆ ਹੋਈਆਂ ਤੇਲ ਕੰਪਨੀਆਂ ਨੂੰ ਨੱਥ ਨਾ ਪਾਈ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਲਈ ਮਹਿੰਗੇ ਤੇਲ ਵਿਰੁੱਧ ਸੰਘਰਸ਼ ਵਿੱਢੇਗੀ।
Advertisement
Advertisement
Advertisement
Advertisement
Advertisement
error: Content is protected !!