*ਮਿਸ਼ਨ ਫ਼ਤਿਹ ਦੂਜੇ ਰਾਜਾਂ ਲਈ ਵੀ ਪ੍ਰੇਰਨਾ ਸਾਬਿਤ ਹੋ ਰਿਹੈ
ਬੀ.ਟੀ.ਐਨ. ਫਾਜ਼ਿਲਕਾ, 22 ਜੂਨ 2020
ਸਰਕਾਰੀ ਆਈ ਟੀ ਆਈ ਫਾਜਿਲਕਾ ਵਿੱਚ ਪਿ੍ਰੰਸੀਪਲ ਸ੍ਰੀ ਹਰਦੀਪ ਕੁਮਾਰ ਸ਼ਰਮਾ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾ ਤਹਿਤ ਐਨ ਐਸ ਐਸ ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਦੁਆਰਾ ਮਿਸ਼ਨ ਫ਼ਤਿਹ ਤਹਿਤ ਯੂਮ ਐਪ ਰਾਹੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਐਨ ਐਸ ਐਸ ਵਲੰਟੀਅਰਜ਼ , ਐਨ ਸੀ ਸੀ, ਰੈਡ ਰੀਬਨ ਕਲੱਬ ਦੇ ਮੈਬਰਾ ਅਤੇ ਵੱਖ ਵੱਖ ਟਰੇਡਾ ਦੇ ਸਿਖਿਆਰਥੀਆ ਨੇ ਭਾਗ ਲਿਆ ।
ਇਸ ਪ੍ਰੋਗਰਾਮ ਵਿੱਚ ਚਾਰਟ ਮੇਕਿੰਗ ਲੇਖ ਮੁਕਾਬਲੇ, ਲਿਖਤ ਭਾਸ਼ਣ ਅਤੇ ਕੁਇੰਜ਼ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸੁਰੂਆਤ ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਦੇ ਭਾਸ਼ਣ ਨਾਲ ਕੀਤੀ ਗਈ ਉਹਨਾਂ ਆਪਣੇ ਭਾਸ਼ਣ ਵਿੱਚ ਵਿਸ਼ਵ ਯੋਗਾ ਦਿਵਸ ਦੀਆ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਯੋਗ ਹੀ ਹੈ ਜੋ ਸਾਨੂੰ ਤੰਦਰੁਸਤ ਰੱਖ ਸਕਦਾ ਹੈ ਅੱਜ ਜਿੱਥੇ ਪੂਰਾ ਸੰਸਾਰ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਲੜ ਰਿਹਾ ਹੈ ਉਥੇ ਭਾਰਤ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆ ਦੀ ਗਿਣਤੀ ਘੱਟ ਹੋਣ ਦਾ ਕਾਰਨ ਹੀ ਇਹ ਹੈ ਕਿ ਸਾਡੇ ਮੁੱਲਕ ਦੇ ਲੋਕ ਯੋਗ ਕਰਦੇ ਹਨ । ਮਿਸ਼ਨ ਫ਼ਤਿਹ ਜੋ ਪੰਜਾਬ ਵਿੱਚ ਚਲਾਇਆ ਜਾਂ ਰਿਹਾ ਹੈ ਬਾਕੀ ਰਾਜਾਂ ਲਈ ਵੀ ਪ੍ਰੇਰਨਾ ਬਣ ਰਿਹਾ ਹੈ ਸਾਨੂੰ ਹਰ ਇਕ ਨੂੰ ਮਿਸ਼ਨ ਫ਼ਤਿਹ ਨਾਲ ਜੁੜਨਾ ਚਾਹੀਦਾ ਹੈ ਤਾ ਜੋ ਅਸੀ ਕਰੋਨਾ ਵਾਇਰਸ ਨੂੰ ਜੜ ਤੋ ਖਤਮ ਕਰ ਸਕੀਏ ।
ਸ੍ਰ. ਜ਼ਸਵਿੰਦਰ ਸਿੰਘ ਵੱਲੋ ਮਿਸ਼ਨ ਫ਼ਤਿਹ ਨਾਲ ਸਬੰਧਤ ਕੁਇੰਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਅਜੇ ਸਿੰਘ ਵੈਲਡਰ ਟਰੇਡ ਨੇ ਪਹਿਲਾ ਅਤੇ ਗੋਵਿੰਦ ਰਾਏ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ , ਭਾਸ਼ਣ ਮੁਕਾਬਲੇ ਵਿੱਚ ਗੋਵਿੰਦ ਰਾਏ ਨੇ ਪਹਿਲਾ ਅਜੇ ਸਿੰਘ ਨੇ ਦੂਜਾ ਅਤੇ ਸੁਨੀਤਾ ਰਾਣੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਅਤੇ ਚਾਰਟ ਮੁਕਾਬਲੇ ਵਿੱਚ ਬਲਜਿੰਦਰ ਸਿੰਘ ਨੇ ਪਹਿਲਾ ਰਮਨਦੀਪ ਸਿੰਘ,ਸਰੋਜ਼ ਰਾਣੀ ਨੇ ਦੂਸਰਾ ਅਤੇ ਕੁੱਲਵਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਸ੍ਰੀ ਮਤੀ ਸੁਦੇਸ਼ ਕੁਮਾਰੀ ,ਸ੍ਰੀ ਮਤੀ ਜਸਵੀਰ ਕੋਰ ,ਸ੍ਰੀ ਮਤੀ ਨਵਜੋਤ ਕੌਰ, ਸ੍ਰੀ ਸੁਭਾਸ਼ ਕੁਮਾਰ ਅਤੇ ਸੀ ਰਾਕੈਸ਼ ਕੁਮਾਰ ਵੱਲੋ ਨਿਭਾਈ ਗਈ।ਇਸ ਪ੍ਰੋਗਰਾਮ ਦੀ ਚੈਕਿੰਗ ਯੁਵਕ ਸੇਵਾਵਾ ਵਿਭਾਗ ਫਾਜਿਲਕਾ ਦੇ ਸ੍ਰੀ ਅੰਕਿਤ ਕਟਾਰੀਆ ਵੱਲੋ ਕੀਤੀ ਗਈ । ਇਸ ਪ੍ਰੋਗਰਾਮ ਵਿੱਚ ਸਮੂਹ ਸਟਾਫ ਹਾਜਰ ਸੀ।