DIG ਪਟਿਆਲਾ ਬਣੇ, IPS ਹਰਚਰਨ ਭੁੱਲਰ ,ਐਮ.ਐਸ. ਛੀਨਾ ਦੀ ਥਾਂ ਲੈਣਗੇ..

Advertisement
Spread information

ਹਰਿੰਦਰ ਨਿੱਕਾ , ਪਟਿਆਲਾ 31 ਦਸੰਬਰ 2023

        ਸੂਬੇ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਸਪੁੱਤਰ ਅਤੇ ਸੀਨੀਅਰ ਆਈ.ਪੀ.ਐਸ. ਅਫ਼ਸਰ ਹਰਚਰਨ ਸਿੰਘ ਭੁੱਲਰ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ । ਸਰਦਾਰ ਭੁੱਲਰ ਨੂੰ ਐਮ ਐਸ ਛੀਨਾ ਦੀ ਥਾਂ ਤੇ ਪਟਿਆਲਾ ਰੇਂਜ ਦੇ ਡੀਆਈਜੀ ਲਾਇਆ ਗਿਆ ਹੈ। ਛੀਨਾ ਅੱਜ ਰਿਟਾਇਰ ਹੋ ਰਹੇ ਹਨ। ਇਹ ਹੁਕਮ ਗੁਰਕੀਰਤ ਕ੍ਰਿਪਾਲ ਸਿੰਘ ,ਸੈਕਟਰੀ ਪੰਜਾਬ ਸਰਕਾਰ, ਡਿਪਾਰਟਮੈਂਟ ਆਫ ਹੋਮ ਅਫੇਅਰਜ ਐਂਡ ਜਸਟਿਸ ਵੱਲੋਂ ਜਾਰੀ ਕੀਤੇ ਗਏ ਹਨ। ਭੁੱਲਰ , ਇਸ ਤੋਂ ਪਹਿਲਾਂ ਡੀਆਈਜੀ ਪੀਏਪੀ-11 & ਟ੍ਰੇਨਿੰਗ ਅਤੇ ਐਡੀਸ਼ਨਲ  ਡੀਆਈਜੀ ਐਡਮਿਨ ਬਹਾਦਰਗੜ, ਪਟਿਆਲਾ ਵਜੋਂ ਤਾਇਨਾਤ ਸਨ।  2009 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ ਸ੍ਰ ਹਰਚਰਨ ਸਿੰਘ ਭੁੱਲਰ ਨੂੰ ਚੜ੍ਹਦੇ ਸਾਲ 3 ਜਨਵਰੀ 2023 ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.ਪੀ.) ਵਜੋਂ ਤਰੱਕੀ ਦਿੱਤੀ ਗਈ ਸੀ। ਹੁਣ ਸਰਕਾਰ ਨੇ ਹਰਚਰਨ ਸਿੰਘ ਭੁੱਲਰ ਨੂੰ 1 ਜਨਵਰੀ 2024 ਤੋਂ ਪਟਿਆਲਾ ਰੇਂਜ ਦੇ ਡੀਆਈਜੀ ਦੀ ਵੱਡੀ ਜਿੰਮੇਵਾਰੀ ਦੇ ਕੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਹਰਚਰਨ ਸਿੰਘ ਭੁੱਲਰ, ਬਰਨਾਲਾ,ਸੰਗਰੂਰ, ਗੁਰਦਾਸਪੁਰ,ਸ੍ਰੀ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਜਿਲ੍ਹਿਆਂ ਦੇ ਐਸ.ਐਸ.ਪੀ. ਵਜੋਂ ਸ਼ਾਨਦਾਰ ਸੇਵਾਂਵਾਂ ਨਿਭਾ ਚੁੱਕੇ ਹਨ। ਆਈਪੀਐਸ ਹਰਚਰਨ ਸਿੰਘ ਭੁੱਲਰ ਦੀ ਪਹਿਚਾਣ , ਜੁਰੱਅਤ ਵਾਲੇ ਅਧਿਕਾਰੀ ਦੇ ਤੌਰ ਤੇ ਬਣੀ ਹੋਈ ਹੈ। ਉਨਾਂ ਦੀ ਕਾਬਲੀਅਤ ਦਾ ਲੋਹਾ, ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਮੰਨਦੇ ਹਨ।                                                 
   

Advertisement
Advertisement
Advertisement
Advertisement
Advertisement
Advertisement
error: Content is protected !!