ਰਘਵੀਰ ਹੈਪੀ, ਬਰਨਾਲਾ 31 ਦਸੰਬਰ 2023
ਸਵਾ ਦੋ ਮਹੀਨੇ ਪਹਿਲਾਂ 25 ਏਕੜ ਖੇਤਰ ‘ਚ ਹੌਲਦਾਰ ਦਰਸ਼ਨ ਸਿੰਘ ਦੇ ਡਿਊਟੀ ਸਮੇਂ ਹੋਏ ਕਤਲ ਦੇ ਜੁਰਮ ਵਿੱਚ ਗਿਰਫਤਾਰ ਦੋਸ਼ੀਆਂ ਦੇ ਕੁੱਝ ਪਰਿਵਾਰਾਂ ‘ਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਮ੍ਰਿਤਕ ਹੌਲਦਾਰ ਦਰਸ਼ਨ ਸਿੰਘ ਦੇ ਪਰਿਵਾਰ ਅਤੇ ਪੁਲਿਸ ਪ੍ਰਸ਼ਾਸ਼ਨ ਉੱਤੇ ਦਬਾਅ ਬਣਾਉਣ ਵਾਲਿਆਂ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਅੱਜ ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸ਼ੋਸ਼ੀਏਸ਼ਨ, ਬਰਨਾਲਾ ਦੇ ਸੱਦੇ ਤੇ ਸਹਿਯੋਗੀ ਭਰਾਤਰੀ ਜਥੇਬੰਦੀਆ ਵੱਲੋ ਡਿਪਟੀ ਕਮਿਸ਼ਨਰ ਦਫਤਰ ਅੱਗੇ ਵੱਡਾ ਇਕੱਠ ਕਰਕੇ, ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ 23 ਅਕਤੂਬਰ 2023 ਨੂੰ ਕੁੱਝ ਸ਼ਰਾਬੀ ਹੁਲੜਬਾਜਾਂ ਦੁਆਰਾ ਡਿਉਟੀ ਨਿਭਾਉਂਦੇ ਹੋਏ ਹੋਲਦਾਰ ਦਰਸਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ । ਜਿਸ ਸਬੰਧੀ ਬਰਨਾਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾ ਕਾਤਿਲਾਂ ਖਿਲਾਫ ਪਰਚਾ ਦਰਜ ਕਰਕੇ ਜੇਲ੍ਹ ਦੀਆ ਸਲਾਖਾਂ ਪਿੱਛੇ ਭੇਜਿਆ ਗਿਆ । ਪੁਲਿਸ ਦੁਆਰਾ ਇਸ ਕਤਲ ਕੇਸ ਦੀ ਤਫਤੀਸ ਪੂਰੀ ਕਰਕੇ ਚਲਾਨ ਵੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ ਅਦਾਲਤ ‘ਚ ਸੁਣਵਾਈ ਅਧੀਨ ਹੈ।
ਬੁਲਾਰਿਆਂ ਨੇ ਕਿਹਾ ਕਿ ਹੁਣ ਪਤਾ ਲੱਗਾ ਹੈ ਕਿ ਕੁੱਝ ਅਖੌਤੀ ਯੂਨੀਅਨ ਆਗੂਆਂ ਦੁਆਰਾ ਇਹਨਾਂ ਕਾਤਿਲਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ । ਜਿਹਨਾ ਦੁਆਰਾ ਪ੍ਰਸ਼ਾਸਨ ਪਰ ਕਤਲ ਦੀਆ ਧਰਾਵਾ ਤੋੜ ਕੇ ਕੇਸ ਨੂੰ ਨਰਮ ਕਰਨ ਲਈ ਅਤੇ ਮ੍ਰਿਤਕ ਦਰਸਨ ਸਿੰਘ ਦੇ ਪਰਿਵਾਰ ਪਰ ਰਾਜੀਨਾਮਾ ਕਰਨ ਲਈ ਦਬਾਉ ਬਣਾਇਆ ਜਾ ਰਿਹਾ ਹੈ । ਐਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ ਦੱਸਿਆ ਕਿ ਇਹਨਾ ਅਖੋਤੀ ਯੂਨੀਅਨ ਦੇ ਦਬਾਉ ਹੇਠ ਇਸ ਕੇਸ ਨੂੰ ਕਮਜੋਰ ਨਾ ਕੀਤਾ ਜਾਵੇ। ਸਗੋ਼ਂ ਕੇਸ ਦੀ ਪੈਰਵਾਈ ਸੁਚੱਜੇ ਤਰੀਕੇ ਨਾਲ ਕਰਵਾ ਕੇ ਜਲਦ ਤੋਂ ਜਲਦ ਹੌਲਦਾਰ ਦਰਸ਼ਨ ਸਿੰਘ ਦੇ ਕਾਤਿਲਾ ਨੂੰ ਫਾਂਸੀ ਦੀ ਸਜਾ ਦਿਵਾਈ ਜਾਵੇ ਤਾਂ ਜੋ ਬਾਕੀ ਪੁਲਿਸ ਦਾ ਮਨੋਬਲ ਵੀ ਉੱਚਾ ਰਹੇ । ਉਨ੍ਹਾਂ ਕਿਹਾ ਕਿ ਅਖੌਤੀ ਯੂਨੀਅਨਾਂ ਦੇ ਆਗੂਆਂ ਦਾ ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਵੱਲੋ ਪੁਰਜੋਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਰਿਟਾਇਰ ਥਾਣੇਦਾਰ ਸਰਦਾਰਾ ਸਿੰਘ, ਸਰਬਜੀਤ ਸਿੰਘ, ਗਮਦੂਰ ਸਿੰਘ,ਰਿਟਾ: ਥਾਣੇਦਾਰ ਸਤਪਾਲ ਸਿੰਘ ਲੋਗਦੇਵਾ,ਰਿਟਾ: ਇੰਸਪੈਕਟਰ ਗੁਰਚਰਨ ਸਿੰਘ,ਰਿਟਾ: ਇੰਸਪੈਕਟਰ ਹਰਬੰਸ ਸਿੰਘ, ਰਿਟਾ: ਡੀ ਐੱਸ ਪੀ ਬਲਦੇਵ ਸਿੰਘ, ਰਿਟਾ: ਡੀ:ਐੱਸ:ਪੀ ਬਲਦੇਵ ਸਿੰਘ ਅਤੇ ਹੋਰ ਵੱਖ ਵੱਖ ਭਰਾਤਰੀ ਆਗੂ ਵੀ ਹਾਜਰ ਸਨ।