ਅਨੁਭਵ ਦੂਬੇ , ਚੰਡੀਗੜ੍ਹ 31 ਦਸੰਬਰ 2023
ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਟਰਾਈਡੈਂਟ ਗਰੁੱਪ ਨੂੰ ਵੱਡੀ ਰਾਹਤ ਮਿਲੀ ਹੈ, ਜਦੋਂਕਿ ਟ੍ਰਾਈਡੈਂਟ ਗਰੁੱਪ ਡਾਟਾ ਲੀਕ (ਚੋਰੀ) ਮਾਮਲੇ ‘ਚ ਐਨ.ਆਈ.ਆਈ.ਟੀ (ਹੁਣ ਕੋਫੋਰਜ਼ ਲਿਮਟਿਡ) ਨੂੰ ਝਟਕਾ ਦਿੰਦਿਆਂ ਉਸ ਦੇ ਕੁਝ ਕਰਮਚਾਰੀਆਂ ਦੀ ਜਾਂਚ ਕਰਨ ਦੀ ਕਾਰਵਾਈ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਮੋਹਾਲੀ ਅਦਾਲਤ ਨੇ ਟ੍ਰਾਈਡੈਂਟ ਗਰੁੱਪ ਦੇ ਡੇਟਾ ਨੂੰ ਲੀਕ/ਚੋਰੀ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਕਿਹਾ ਸੀ । ਪਰੰਤੂ ਐਨਆਈਆਈਟੀ (ਕੋਫੋਰਜ) ਨੇ ਆਪਣੇ ਨੋਇਡਾ ਅਤੇ ਹੋਰ ਕੇਂਦਰਾਂ ‘ਤੇ ਸਰਵਰ ਦੀ ਫੋਂਰੰਸਿਕ ਜਾਂਚ ਅਤੇ ਨਿਰੀਖਣ ਕਰਨ ਦੀ ਇਸ ਕਾਰਵਾਈ ਨੂੰ ਰੋਕਣ ਲਈ ਅਦਾਲਤ ਵਿਚ ਬੇਨਤੀ ਕੀਤੀ ਸੀ।
ਟ੍ਰਾਈਡੇਂਟ ਨੇ ਆਪਨੇ ਆਈਟੀ ਇੰਫ੍ਰਾਸਟ੍ਰਕਚਰ ਮੈਨੇਜਮੈਂਟ ਨੂੰ ਐਨ.ਆਈ.ਆਈ.ਟੀ ਟੈਕਨੋਲੋਜੀਜ਼ ਲਿਮਟਿਡ ਨੂੰ ਆਊਟਸੋਰਸ ਕੀਤਾ ਸੀ । 2018 ਵਿੱਚ ਤਿੰਨ ਸਾਲਾਂ ਲਈ ਟ੍ਰਾਈਡੈਂਟ ਨੇ ਆਈਟੀ ਓਪਰੇਸ਼ਨ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਨ, ਆਈਟੀ ਸੇਵਾ ਪ੍ਰਬੰਧਨ ਅਤੇ ਆਈਟੀ ਸਰਵਿਸਿਜ਼ ਲੀਗਲ ਐਗਰੀਮੈਂਟ ਲਈ ਐਨਆਈਆਈਟੀ (ਹੁਣ ਕੋਫੋਰਜ਼ ਲਿਮਟਿਡ) ਦੇ ਨਾਲ ਸਮਝੌਤਾ ਕੀਤਾ ਸੀ।
ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈਲ ਨੇ ਐਨ.ਆਈ.ਆਈ.ਟੀ (ਹੁਣ ਕੋਫੋਰਜ਼ ਲਿਮਟਿਡ) ਦੇ ਵਿਰੁੱਧ ਜੂਨ, 2018 ਐਫਆਈਆਰ ਦਰਜ ਕੀਤੀ ਸੀ। ਐਨ.ਆਈ.ਆਈ.ਟੀ ਟੈਕਨਾਲੋਜੀਜ਼ ਲਿਮਟਿਡ ਨੇ ਆਪਣਾ ਨਾਮ ਹੁਣ ਬਦਲਕੇ ਕੋਫੋਰਜ਼ ਲਿਮਟਿਡ ਕਰ ਲਿਆ ਹੈ। ਐਨਆਈਆਈਆਈਟੀ ਕੰਪਨੀ ਦੀ ਵਾਗਡੋਰ ਅਪ੍ਰੈਲ 2019 ਵਿੱਚ ਬੇਰਿੰਗ ਪ੍ਰਾਈਵੇਟ ਏਕਵਿਟੀ ਨੂੰ ਸੌਂਪਣ ਦੇ ਇੱਕ ਸਾਲ ਦੇ ਬਾਅਦ ਇਸ ਦਾ ਨਾਮ ਬਦਲਿਆ ਗਿਆ।