ਹਰਿੰਦਰ ਨਿੱਕਾ, ਪਟਿਆਲਾ 18 ਦਸੰਬਰ 2023
ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ ਇੱਕ ਡਾਕਟਰ ਨੇ ਪੁਲਿਸ ਤੋਂ ਸਕਿਊਰਟੀ ਲੈਣ ਲਈ, ਅਜਿਹਾ ਡਰਾਮਾ ਰਚਿਆ । ਜਿਸ ਵਿੱਚ ਆਖਿਰ ਉਹ ਆਪ ਹੀ ਫਸ ਗਿਆ। ਪੁਲਿਸ ਨੇ ਦੋਸ਼ੀ ਡਾਕਟਰ , ਉਸ ਦੇ ਪੁੱਤਰ ਅਤੇ ਹੋਰ ਸਹਿਯੋਗੀਆਂ ਖਿਲਾਫ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤਾ। ਪੁਲਿਸ ਦੁਆਰਾ ਦਰਜ ਐਫ.ਆਈ.ਆਰ. ਅਨੁਸਾਰ ਡਾਕਟਰ ਹਰਪਾਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਕਾਨ ਨੰ. 74 ਗੁਰਬਖਸ਼ ਕਲੋਨੀ ਰਾਜਪੁਰਾ ਨੇ ਪੁਲਿਸ ਨੂੰ ਇੱਕ ਦੁਰਖਾਸਤ ਦਿੱਤੀ ਸੀ ਕਿ ਕਿਸੇ ਨਾਮਾਲੂਮ ਵਿਅਕਤੀ ਨੇ ਉਸ ਦੇ ਲੜਕੇ ਪਰਮਵੀਰ ਸਿੰਘ ਨੂੰ ਕਿਡਨੈਪ ਕਰ ਲਿਆ ਹੈ। ਦੁਰਖਾਸਤ ਦੀ ਪੜਤਾਲ ਕਰਨ ਸਬੰਧੀ ਪੁਲਿਸ ਪਾਰਟੀ ਮੌਕਾ ਪਰ ਗਈ ਤਾਂ ਦੋਸ਼ੀ ਡਾਕਟਰ ਹਰਪਾਲ ਸਿੰਘ ਨੇ ਬਾਕੀ ਦੋਸ਼ੀਆਂ ਨੂੰ ਇਹ ਕਹਿ ਦਿੱਤਾ ਕਿ ਉਹ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਇਹ ਕਹਿ ਦੇਣ ਕਿ ਉਨ੍ਹਾਂ ਨੇ ਉਸ ਦੇ ਲੜਕੇ ਨੂੰ ਅਗਵਾ ਕੀਤਾ ਹੋਇਆ। ਅਜਿਹਾ ਹੋਣ ਕਰਕੇ ਦੋਸ਼ੀ ਡਾਕਟਰ ਹਰਪਾਲ ਸਿੰਘ ਨੂੰ ਪੁਲਿਸ ਸਕਿਊਰਟੀ ਮਿਲ ਜਾਵੇਗੀ। ਅਜਿਹਾ ਰਚਿਆ ਡਰਾਮਾ ਸਾਹਮਣੇ ਆ ਜਾਣ ਤੋਂ ਬਾਅਦ ਪੁਲਿਸ ਨੇ ਝੂਠੀਆਂ ਦਰਖਾਸਤਾਂ ਦੇ ਕੇ ਪੁਲਿਸ ਪਾਰਟੀ ਦੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਗਹਿਰੀ ਸਾਜਿਸ਼ ਰਚ ਕੇ ਅਗਵਾ ਵਰਗੇ ਘਿਣਾਉਣੇ ਜੁਰਮ ਦੀ ਝੂਠੀ ਕਹਾਣੀ ਘੜਨ ਕਾਰਣ ਮਾਮਲੇ ਦੇ ਤਫਤੀਸ਼ ਅਧਿਕਾਰੀ ਦੇ ਬਿਆਨ ਪਰ ਡਾ. ਹਰਪਾਲ ਸਿੰਘ ਪੁੱਤਰ ਹਰਦੀਪ ਸਿੰਘ, ਪਰਮਵੀਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀਆਨ ਮਕਾਨ ਨੰ. 74 ਗੁਰਬਖਸ਼ ਕਲੋਨੀ ਰਾਜਪੁਰਾ, ਹਰਪ੍ਰੀਤ ਸਿੰਘ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਅਤੇ ਕਰਮਜੀਤ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਚਿੱਬਾ ਥਾਣਾ ਝਾਂਸਾ ਜਿਲਾ ਕਰੁਕਸੇ਼ਤਰ ਹਰਿਆਣਾ ਦੇ ਖਿਲਾਫ ਅਧੀਨ ਜੁਰਮ 353,186, 182,211,120-B IPC ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।