ਹਰਿੰਦਰ ਨਿੱਕਾ , ਪਟਿਆਲਾ 18 ਦਸੰਬਰ 2023
ਥਾਣਾ ਪਸਿਆਣਾ ਦੇ ਖੇਤਰ ‘ਚ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਗਸ਼ਤ ਕਰ ਰਹੀ ਪੁਲਿਸ ਪਾਰਟੀ ਦਾ ਸਾਹਮਣਾ ਇੱਕ ਭਗੌੜੇ ਦੋਸ਼ੀ ਨਾਲ ਹੋਇਆ। ਜਿਸ ਨੇ ਪੁਲਿਸ ਪਾਰਟੀ ਨੂੰ ਵੇਖਦਿਆਂ ਹੀ ਆਪਣੇ ਪਿਸਤੌਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਪੁਲਿਸ ਪਾਰਟੀ ਨੇ ਜਵਾਬੀ ਫਾਈਰਿੰਗ ਕੀਤੀ ਤੇ ਦੋਸ਼ੀ ਪੁਲਿਸ ਦੀ ਗੋਲੀ ਲੱਗਣ ਕਾਰਣ ਜਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਅਸਲੇ ਸਣੇ ਕਾਬੂ ਕਰਕੇ, ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਅਤੇ ਦੋਸ਼ੀ ਖਿਲਾਫ ਕੇਸ ਦਰਜ ਕਰਕੇ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਬਾਈਪਾਸ ਪੁਲ ਖੇੜਾ ਜੱਟਾ ਪਾਸ ਮੋਜੂਦ ਸੀ। ਉਸ ਨੂੰ ਇਤਲਾਹ ਮਿਲੀ ਕਿ ਥਾਣਾ ਤ੍ਰਿਪੜੀ ਦੇ ਮੁਕੱਦਮਾ ਵਿੱਚ ਲੋਂੜੀਦੇ ਮਲਕੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਕਾਨ ਨੰ. 86 ਗਲੀ ਨੰ. 02 ਅਬਚਲ ਨਗਰ ਹਸਨਪੁਰ
ਥਾਣਾ ਅਨਾਜ ਮੰਡੀ ਪਟਿਆਲਾ ਨੂੰ ਮੋਟਰਸਾਇਕਲ ਪਰ ਘੁੰਮਦਾ ਦੇਖਿਆ ਹੈ। ਪੁਲਿਸ ਪਾਰਟੀ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਮਾਂ ਕਰੀਬ 6.10 ਸ਼ਾਮ , ਦੋਸ਼ੀ ਮੋਟਰਸਾਇਕਲ ਪਰ ਆਉਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਪਿਸਟਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇੰਸਪੈਕਟਰ ਸਮਿੰਦਰ ਸਿੰਘ ਅਤੇ ਏ.ਐਸ.ਆਈ. ਮਦਨ ਲਾਲ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਦੋਸ਼ੀ ਦੀਆ ਲੱਤਾ ਪਰ ਫਾਇਰ ਕੀਤੇੇ। ਫਾਇਰ ਲੱਗਣ ਨਾਲ ਉਹ ਜਖਮੀ ਹੋ ਗਿਆ। ਦੋਸ਼ੀ ਪਾਸੋਂ ਪੁਲਿਸ ਨੇ 1 ਪਿਸਟਲ 32 ਬੋਰ ਸਮੇਤ 3 ਰੋਂਦ 32 ਬੋਰ ਦੇ ਬ੍ਰਾਮਦ ਹੋਏ। ਦੋਸ਼ੀ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖਿਲਾਫ U/S 307,353, 186 IPC, Sec 25(6)(7) Arms Act ਤਹਿਤ ਥਾਣਾ ਪਸਿਆਣਾ ਵਿਖੇ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।