ਗਗਨ ਹਰਗੁਣ, ਬਰਨਾਲਾ, 2 ਦਸੰਬਰ 2023
ਇਲਾਕੇ ਦੀ ਪ੍ਰਸਿਧ ਨਾਮਵਰ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਨੇ “ਰਾਈਜਿੰਗ ਟੂਗੈਦਰ” ਨਾਮ ਨਾਲ ਆਪਣਾ ਸਲਾਨਾ ਸਮਾਗਮ ਕਰਵਾਇਆ । ਜਿਸ ਦਾ ਵਿਸ਼ਾ “ਅਨੇਕਤਾ ਵਿੱਚ ਏਕਤਾ” ਰੱਖਿਆ ਗਿਆ। ਇਸ ਸਲਾਨਾ ਸਮਾਗਮ ਦੇ ਵਿੱਚ ਸਕੂਲ ਦੇ ਦੂਸਰੀ ਕਲਾਸ ਤੋਂ ਅੱਠਵੀਂ ਤੱਕ ਦੇ ਵਿੱਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਡਾਕਟਰ ਸੰਦੀਪ ਲੱਠ ਜੀ , ਜੇਲ ਸੁਪਰਡੈਂਟ ਸ਼੍ਰੀ ਕੁਲਵਿੰਦਰ ਸਿੰਘ ਜੀ ਅਤੇ ਐਸ ਐਸ ਡੀ ਕਾਲਜ ਬਰਨਾਲਾ ਪ੍ਰਿਸੀਪਲ ਸ਼੍ਰੀ ਰਾਕੇਸ਼ ਜਿੰਦਲ ਜੀ ਮੁੱਖ ਮਹਿਮਾਨ ਵਜੋਂ ਆਏ। ਆਏ ਹੋਏ ਮੁੱਖ ਮਹਿਮਾਨ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ, ਐਮ ਡੀ. ਸ਼੍ਰੀ ਸ਼ਿਵ ਸਿੰਗਲਾ, ਸ਼੍ਰੀ ਅਨਿਲ ਨਾਣਾ, ਵਿਜੈ ਗਰਗ, ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਜੋਯਤੀ ਦੀ ਰਸਮ ਅਦਾ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਬੱਚਿਆਂ ਵਲੋਂ ਸ਼੍ਰੀ ਗਣੇਸ਼ ਬੰਦਨਾ ਦੇ ਡਾਂਸ ਨਾਲ ਪ੍ਰੋਗਰਾਮ ਦੀ ਪਹਿਲੀ ਪੇਸ਼ਕਾਰੀ ਕੀਤੀ। ਇਸ ਤੋਂ ਬਾਅਦ ਮਾਂ ਸਰਸਵਤੀ ਬੰਦਨਾ ਬੱਚਿਆਂ ਦਵਾਰਾ ਸੁਰੀਲੇ ਅੰਦਾਜ ਨਾਲ ਗਈਆਂ ਗਿਆ। ਜਿਸ ਵਿੱਚ ਸਾਰੇ ਮੰਤਰ ਮੁਗਧ ਹੋ ਗਏ। ਇਸ ਤੋਂ ਬਾਅਦ ਬੱਚਿਆਂ ਦੀ ਇਸ ਤੋਂ ਇਕ ਡਾਂਸ, ਨਾਟਕ , ਮਾਇਮ , ਗਾਇਨ , ਭੰਗੜਾ ਨੇ ਸਬ ਨੂੰ ਪੂਰੇ ਪ੍ਰੋਗਰਾਮ ਨਾਲ ਜੋਡੀ ਰੱਖਿਆ। ਬੱਚਿਆਂ ਨੇ ਆਪਣੀ ਪੇਸ਼ਕਾਰੀ ਵਿੱਚ ਸਭ ਨੂੰ ਇਕ ਭਾਈਚਾਰੇ ਦਾ ਸੰਦੇਸ਼ ਦਿੱਤਾ। ਕਿਸ਼ਾਨ ਦੀ ਕਹਾਣੀ ਨੂੰ ਦਰਸ਼ਾਓਂਦੀ ਪੇਸ਼ਕਾਰੀ ਵਿੱਚ ਸਭ ਦੇ ਮਨ ਭਰ ਗਏ ਅਤੇ ਹਰ ਇਕ ਦੇ ਦਿਲ ਨੂੰ ਛੂ ਜਾਣ ਵਾਲੀ ਪੇਸ਼ਕਾਰੀ ਰਹੀ । ਆਖਰੀ ਪੇਸ਼ਕਾਰੀ ਭੰਗੜਾ ਪੰਜਾਬ ਦੀ ਸਾਨ ਜਿਸ ਵਿੱਚ ਬੱਚਿਆਂ ਨੇ ਸਭ ਦੇ ਹੱਥਾਂ ਦੇ ਰੋਂਗਟੇ ਖੜੇ ਕਰ ਦਿਤੇ।
ਇਸ ਸਲਾਨਾ ਪ੍ਰੋਗਰਾਮ ਵਿੱਚ ਟੰਡਨ ਸਕੂਲ ਦੇ ਵਿੱਦਿਆਰਥੀ ਜੋ ਕਰਾਟੇ , ਰਾਈਫਲ ਸ਼ੂਟਿੰਗ , ਬੈਡਮਿੰਟਨ , ਟੇਬਲ ਟੈਨਿਸ ਅਤੇ ਅਥਲੈਟਿਕ ਵਿੱਚ ਸਟੇਟ ਜਾਂ ਜਿਲੇ ਵਿੱਚ ਜੇਤੂ ਰਹੇ ਹਨ। ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਜਿਹਨਾਂ ਬੱਚਿਆਂ ਦਾ ਅਕਾਦਮਿਕ ਨਤੀਜਾ ਵਧੀਆ ਰਿਹਾ ਹੈ। ਉਹਨਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾਕਟਰ ਸੰਦੀਪ ਲੱਠ ਜੀ ਨੇ ਟੰਡਨ ਇੰਟਰਨੈਸ਼ਨਲ ਸਕੂਲ ਦੇ “ਰਾਈਜਿੰਗ ਟੂਗੈਦਰ” ਸਲਾਨਾ ਪ੍ਰੋਗਰਾਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਸਟਾਫ ਇਕ ਦਿਨ ਦੀ ਮੇਹਨਤ ਨਹੀਂ ਸਗੋਂ ਕਈ ਦਿਨ ਦੀ ਮਿਹਨਤ ਦਾ ਨਤੀਜਾ ਹੈ। ਉਹਨਾਂ ਨੇ ਇਸ ਪ੍ਰੋਗਰਾਮ ਦੀ ਸਲਾਘਾ ਕੀਤੀ ਅਤੇ ਸਕੂਲ ਦੇ ਸਾਰੇ ਸਟਾਫ ਦੀ ਵੀ ਸਲਾਘਾ ਕੀਤੀ।
ਸਕੂਲ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ, ਐਮ ਡੀ. ਸ਼੍ਰੀ ਸ਼ਿਵ ਸਿੰਗਲਾ ਨੇ ਸਭ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਪ੍ਰੋਗਰਾਮ ਬੱਚਿਆਂ ਦੇ ਮਾਤਾ ਪਿਤਾ ਦੇ ਸਹਿਯੋਗ ਨਾਲ ਅਤੇ ਸਟਾਫ ਦੇ ਸਹਿਯੋਗ ਨਾਲ ਸਿਰੇ ਚੜਿਆ ਹੈ। ਅੰਤ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਦੇ ਐਮ ਡੀ. ਸ਼੍ਰੀ ਸ਼ਿਵ ਸਿੰਗਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਅਤੇ ਕਿਹਾ ਕਿ ਇਹ ਇਲਾਕੇ ਦਾ ਪਹਿਲਾ ਪ੍ਰੋਗਰਾਮ ਹੈ ਜਿਸ ਵਿੱਚ ਬੱਚਿਆਂ ਦੇ ਮਾਤਾ ਪਿਤਾ ਅਖੀਰ ਤੱਕ ਜੁੜੇ ਰਹੇ ਜੋ ਕਿ ਸਾਡੇ ਲਈ ਮਾਨ ਵਾਲੀ ਗੱਲ ਹੈ।