ਗਗਨ ਹਰਗੁਣ, ਬਰਨਾਲਾ, 1 ਦਸੰਬਰ 2023
ਬਰਨਾਲਾ ਵਾਸੀਆਂ ਦੀ ਲੰਬੇ ਚਿਰ ਤੋਂ ਤੁਰੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਮੰਤਰੀ ਸ.ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ 1.58 ਕਰੋੜ ਰੁਪਏ ਦੀ ਲਾਗਤ ਨਾਲ ਜੋਸ਼ੀਲਾ ਚੌਂਕ ਤੋਂ ਫੁਆਰਾ ਚੌਂਕ ਅਤੇ ਅੱਗੇ ਭਗਵਾਨ ਵਾਲਮੀਕ ਚੌਂਕ ਤੋਂ ਹੁੰਦੇ ਹੋਏ ਬੱਸ ਸਟੈਂਡ ਸੜਕ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 86.94 ਲੱਖ ਰੁਪਏ ਦੀ ਲਾਗਤ ਨਾਲ ਫੁਆਰਾ ਚੌਂਕ ਤੋਂ ਜੋਸ਼ੀਲਾ ਚੌਂਕ (22 ਏਕੜ ਸਕੀਮ) ਤੱਕ ਸੜਕ ਬਣਾਈ ਜਾਵੇਗੀ ਨਾਲ ਹੀ ਫੁਆਰਾ ਚੌਂਕ ਤੋਂ ਭਗਵਾਨ ਵਾਲਮੀਕ ਚੌਂਕ ਤੋਂ ਹੁੰਦੇ ਹੋਏ ਬੱਸ ਅੱਡੇ ਤੱਕ ਦੀ ਸੜਕ ‘ਚ ਗਰਿੱਲਾਂ ਲਗਾਉਣ ਦਾ ਕੰਮ ਕੀਤਾ ਜਾਵੇਗਾ ਜਿਸ ਦੀ ਲਾਗਤ 71.78 ਲੱਖ ਰੁਪਏ ਹੋਵੇਗੀ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਦੀਆਂ ਲੋੜਾਂ ਅਤੇ ਸਮਸਿਆਵਾਂ ਦਾ ਹੱਲ ਸਮਾਂ ਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਕਾਰਜ ਖੇਤਰ ਹੇਠਾਂ ਪੈਂਦੀ ਇਸ ਸੜਕ ਲਈ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਵੱਲੋਂ ਵਿਸ਼ੇਸ਼ ਫੰਡ ਜਾਰੀ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਸ਼ਹਿਰੀ ਅਤੇ ਪੇਂਡੂ ਖੇਤਰਾਂ ‘ਚ ਵਿਕਾਸ ਕਾਰਜ ਇਸੇ ਤਰੀਕੇ ਨਾਲ ਜਾਰੀ ਰਹਿਣਗੇ ਇਸ ਮੌਕੇ ਸ਼੍ਰੀ ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸ. ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ. ਗੋਪਾਲ ਸਿੰਘ ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਅਤੇ ਮੋਹਤਵਰ ਸੱਜਣ ਹਾਜ਼ਰ ਸਨ।