ਰਘਬੀਰ ਹੈਪੀ, ਬਰਨਾਲਾ, 1 ਦਸੰਬਰ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਕਾਲਜਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਦੋ ਰੋਜ਼ਾ ਯੁਵਕ ਮੇਲਾ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਕਾਲਜ ਮੈਨੇਜਮੈਂਟ ਪ੍ਰਧਾਨ ਸਰਦਾਰ ਭੋਲਾ ਸਿੰਘ ਵਿਰਕ ਦਾ ਇਹ ਸਮਾਗਮ ਕਰਵਾਉਣ ‘ਚ ਵਿਸ਼ੇਸ਼ ਯੋਗਦਾਨ ਰਿਹਾ। ਅਰੁਣ ਕੁਮਾਰ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਮੇਲੇ ਵਿੱਚ 41 ਕਾਲਜਾਂ, ਸਕੂਲਾਂ ਦੀਆਂ ਟੀਮਾਂ ਨੇ ਵੱਖ-ਵੱਖ ਆਈਟਮਾਂ ਵਿੱਚ ਭਾਗ ਲਿਆ।
ਪਹਿਲੇ ਦਿਨ 13 ਆਈਟਮਾਂ ਹੋਈਆਂ ਇਸ ਯੁਵਕ ਮੇਲੇ ਦਾ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਸਰਦਾਰ ਭੋਲਾ ਸਿੰਘ ਵਿਰਕ ਨੇ ਕੀਤਾ। ਉਹਨਾਂ ਦੇ ਨਾਲ ਕਾਲਜ ਮੈਨੇਜਮੈਂਟ ਦੇ ਮੈਂਬਰ ਸਾਹਿਬਾਨ ਸਰਦਾਰ ਦਰਸ਼ਨ ਸਿੰਘ ਸੰਘੇੜਾ, ਸ. ਭੋਲਾ ਸਿੰਘ ਗਿੱਲ, ਸ. ਬਲਦੇਵ ਸਿੰਘ, ਸ. ਕਰਮਜੀਤ ਸਿੰਘ ਹਾਜ਼ਰ ਸਨ।
ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਮੋਨੋਐਕਟਿੰਗ ਵਿਚ ਪਹਿਲੇ ਸਥਾਨ ਤੇ ਐਸ. ਐਸ. ਡੀ. ਕਾਲਜ ਬਰਨਾਲਾ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਸੰਘੇੜਾ ਅਤੇ ਤੀਸਰਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਨੂੰ ਮਿਲਿਆ ਭੰਡ ਆਈਟਮ ਵਿੱਚ ਪਹਿਲੀ ਪੁਜੀਸ਼ਨ ‘ਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੂਜੀ ‘ਤੇ ਐਲ.ਬੀ.ਐਸ. ਕਾਲਜ ਬਰਨਾਲਾ ਅਤੇ ਤੀਜੇ ਸਥਾਨ ਤੇ ਮੀਰੀ ਪੀਰੀ ਕਾਲਜ ਭਦੌੜ ਨੇ ਲਿਆ। ਲੋਕ ਸਾਜ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਮੀਰੀ ਪੀਰੀ ਕਾਲਜ ਭਦੌੜ ਅਤੇ ਦੂਸਰਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤਪਾ (ਲੜਕੇ) ਨੇ ਲਿਆ। ਗੱਤਕੇ ਵਿੱਚ ਇੱਕੋ ਟੀਮ ਨੇ ਭਾਗ ਲਿਆ ਜੋ ਕਿ ਵਿਰਸਾ ਮੰਚ ਪੰਜਾਬ ਪਹਿਲੇ ਸਥਾਨ ‘ਤੇ ਰਿਹਾ। ਭਾਸ਼ਣ ਪ੍ਰਤਿਯੋਗਤਾ ਵਿੱਚ ਪਹਿਲੀ ਪੁਜੀਸ਼ਨ ਐਸ.ਡੀ. ਕਾਲਜ ਐਜੂਕੇਸ਼ਨ ਬਰਨਾਲਾ, ਦੂਜੀ ਤੇ ਗੁਰੂ ਗੋਬਿੰਦ ਸਿੰਘ ਕਾਲਜ ਐਜੂਕੇਸ਼ਨ ਬਰਨਾਲਾ ਅਤੇ ਤੀਸਰੇ ਸਥਾਨ ‘ਤੇ ਐਲ.ਬੀ.ਐਸ. ਮਹਿਲਾ ਕਾਲਜ ਬਰਨਾਲਾ ਦੀਆਂ ਟੀਮਾਂ ਨੇ ਪ੍ਰਾਪਤ ਕੀਤਾ । ਸੰਮੀ ਲੋਕ ਨਾਚ ਵਿੱਚ ਪਹਿਲੀ ਪੁਜੀਸ਼ਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਪ੍ਰਾਪਤ ਕੀਤੀ।
ਲੋਕ ਕਲਾਵਾਂ ਵਿੱਚ ਪੱਖੀ ਬੁਣਨ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ‘ਤੇ ਐਸ.ਡੀ. ਕਾਲਜ ਐਜੂਕੇਸ਼ਨ ਬਰਨਾਲਾ ਦੂਜੇ ‘ਤੇ ਐਲ.ਬੀ.ਐਸ. ਆਰੀਆ ਮਹਿਲਾ ਕਾਲਜ ਬਰਨਾਲਾ ਤੀਸਰੇ ‘ਤੇ ਮੀਰੀ ਪੀਰੀ ਕਾਲਜ ਭਦੌੜ ਰਹੇ ਫੁਲਕਾਰੀ ਵਿੱਚ ਪਹਿਲੇ ਸਥਾਨ ‘ਤੇ ਐਲ.ਬੀ.ਐਸ ਕਾਲਜ ਬਰਨਾਲਾ ਦੂਜੇ ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲਾਂ ਅਤੇ ਤੀਜੇ ਤੇ ਐਸ.ਡੀ. ਕਾਲਜ ਆਫ ਐਜੂਕੇਸ਼ਨ ਬਰਨਾਲਾ ਰਿਹਾ। ਛਿੱਕੂ ਬਣਾਉਣ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਐਲ.ਬੀ.ਐਸ. ਕਾਲਜ ਬਰਨਾਲਾ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੂਜੇ ਅਤੇ ਤੀਜੇ ਸਥਾਨ ‘ਤੇ ਮੀਰੀ ਪੀਰੀ ਕਾਲਜ ਭਦੌੜ ਦੀਆਂ ਟੀਮਾਂ ਰਹੀਆਂ। ਨਾਲਾ ਬੁਣਨ ਦੇ ਵਿੱਚ ਪਹਿਲੇ ਸਥਾਨ ‘ਤੇ ਐਸ.ਡੀ. ਕਾਲਜ ਆਫ ਐਜੂਕੇਸ਼ਨ ਬਰਨਾਲਾ ਦੂਜੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਕਾਲਜ ਸੈਕੰਡਰੀ ਸਕੂਲ ਸੰਘੇੜਾ ਅਤੇ ਤੀਜੇ ਸਥਾਨ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਰਿਹਾ। ਫਾਲਤੂ ਵਸਤੂਆਂ ਤੋਂ ਬਣੀਆ ਵਸਤਾਂ ਦੇ ਵਿੱਚ ਪਹਿਲੇ ਸਥਾਨ ‘ਤੇ ਸੈਕਰਡ ਹਾਰਟ ਆਫ ਐਜੂਕੇਸ਼ਨ ਕਾਲਜ ਮਾਨਾ ਪਿੰਡੀ ਦੂਜੇ ‘ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਬਰਨਾਲਾ ਤੇ ਤੀਜੇ ਸਥਾਨ ‘ਤੇ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਰਹੇ।
ਪੀੜੀ ਬੁਣਨ ਦੇ ਵਿੱਚ ਪਹਿਲਾ ਸਥਾਨ ਮੀਰੀ ਪੀਰੀ ਕਾਲਜ ਭਦੌੜ ਦੂਜਾ ਐਲ.ਬੀ.ਐਸ ਕਾਲਜ ਬਰਨਾਲਾ ਅਤੇ ਤੀਜਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਲਿਆ ਭੰਗੜਾ ਲੋਕ ਨਾਚ, ਇਸ ਦਿਨ ਦੀ ਆਖਰੀ ਆਈਟਮ ਨੇ ਪਹਿਲੀ ਪੋਜੀਸ਼ਨ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੂਜੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ (ਮੁੰਡੇ) ਅਤੇ ਤੀਜੇ ਸਥਾਨ ‘ਤੇ ਸਰਕਾਰੀ ਸੈਕੰਡਰੀ ਸਕੂਲ ਤਪਾ ਕੁੜੀਆਂ ਨੇ ਲਿਆ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਲੋਕ ਗੀਤ ਲੋਕ ਗਾਇਕ ਮੁਕਾਬਲਿਆਂ ਵਿੱਚ ਪਹਿਲੀ ਪੁਜੀਸ਼ਨ ਮੀਰੀ ਪੀਰੀ ਕਾਲਜ ਭਦੌੜ, ਦੂਜੀ ਪੁਜੀਸ਼ਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਤੀਸਰੀ ਪੋਜ਼ੀਸ਼ਨ ਐਸ. ਐਸ.ਡੀ. ਕਾਲਜ ਬਰਨਾਲਾ ।