ਮੇਲਾ ਕਤਲ ਕਾਂਡ: ਪ੍ਰੀਵਾਰ ਵੱਲੋਂ ਹੱਤਿਆ ਦਾ ਕਾਰਨ ਸਾਹਮਣੇ ਲਿਆਉਣ ਦੀ ਮੰਗ

Advertisement
Spread information

ਅਸ਼ੋਕ ਵਰਮਾ, ਬਠਿੰਡਾ 24 ਨਵੰਬਰ 2023

     ਕੁਲਚਾ ਕਾਰੋਬਾਰੀ ਅਤੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੇ ਪ੍ਰੀਵਾਰ ਨੇ ਨਵੇਂ ਐਸ ਐਸ ਪੀ ਹਰਮਨਬੀਰ ਸਿੰਘ ਤੋਂ ਮੇਲਾ ਨੂੰ ਕਤਲ ਕਰਲ ਦੇ ਕਾਰਨ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਪੀੜਤ ਪ੍ਰੀਵਾਰ ਅੱਜ ਐਸ ਐਸ ਪੀ ਨੂੰ ਮਿਲਿਆ ਜਿੱਥੇ ਉਨ੍ਹਾਂ ਨੇ ਪੁਲਿਸ ਵੱਲੋ ਕਤਲ ਦੀ ਗੁੱਥੀ ਤੇਜੀ ਨਾਲ ਸੁਲਝਾਉਣ ਤੇ ਤਾਂ ਤਸੱਲੀ ਪ੍ਰਗਟ ਕੀਤੀ ਪਰ ਕਤਲ ਦੀ ਵਜਾਹ ਪਤਾ ਨਾਂ ਲੱਗਣ ਕਾਰਨ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਦੀ ਗੱਲ ਵੀ ਰੱਖੀ ਹੈ। ਪ੍ਰੀਵਾਰ ਦਾ ਕਹਿਣਾ ਸੀ ਕਿ ਉਹ ਇਸ ਗੱਲ ਤੋਂ ਚਿੰਤਤ ਹਨ ਕਿ ਪੁਲਿਸ ਅਸਲ ਕਾਰਨਾ ਦਾ ਖੁਲਾਸਾ ਨਹੀਂ ਕਰ ਸਕੀ ਹੈ ਕਿ ਉਨ੍ਹਾਂ ਦੇ ਪ੍ਰੀਵਾਰ ਦੇ ਮੁਖੀ ਨੂੰ ਕਿਸ ਨੇ ਤੇ ਕਿੳਂ ਕਤਲ ਕਰਵਾਇਆ ਹੈ।         ਇਸ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਸਨ। ਪੁੱਛਗਿੱਛ ਦੌਰਾਨ ਮੁਲਜਮਾਂ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਇਹ ਕਤਲ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਰਸ਼ ਡਾਲਾ ਦੇ ਕਹਿਣ ਤੇ ਕੀਤਾ ਹੈ। ਪ੍ਰੀਵਾਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ ਜਿਸ ਕਰਕੇ ਉਹ ਸਦਮੇ ਅਤੇ ਸਹਿਮ ਦੇ ਮਹੌਲ ’ਚ ਸਮਾਂ ਲੰਘਾ ਰਹੇ ਹਨ ਕਿ ਆਖਿਰ ਅਜਿਹਾ ਕਿਹੜਾ ਕਾਰਨ ਸੀ ਕਿ ਅਰਸ਼ ਡਾਲਾ ਨੇ ਹਰਜਿੰਦਰ ਸਿੰਘ ਨੂੰ ਕਤਲ ਕਰਵਾਇਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਕਤਲ ਪਿੱਛੇ ਕੋਈ ਨਾਂ ਕੋਈ ਪ੍ਰਭਾਵਸ਼ਾਲੀ ਵਿਅਕਤੀ ਹੋ ਸਕਦਾ ਹੈ ਜਿਸ ਨੇ ਅਰਸ਼ ਡਾਲਾ ਰਾਹੀਂ ਮੇਲਾ ਦੀ ਹੱਤਿਆ ਕਰਵਾਈ ਹੈ।           ਉਨ੍ਹਾਂ ਐਸ ਐਸ ਪੀ ਨੂੰ ਇਸ ਮਾਸਟਰਮਾਈਂਡ ਦੇ ਚਿਹਰੇ ਨੂੰ ਬੇਪਰਦ ਕਰਨ ਦੀ ਅਪੀਲ ਵੀ ਕੀਤੀ ਹੈ।  ਦੱਸਣਯੋਗ ਹੈ ਕਿ ਲੰਘੀ 28 ਅਕਤੂਬਰ ਦੇਰ ਸ਼ਾਮ ਨੂੰ  ਹਰਮਨ ਅੰਮ੍ਰਿਤਸਰੀ ਕੁਲਚਾ ਸ਼ਾਪ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਮਾਲ ਰੋਡ ’ਤੇ ਸਥਿਤ ਆਪਣੇ ਰੈਸਟੋਰੈਂਟ ਦੇ ਬਾਹਰ ਆਮ ਵਾਂਗ ਬੈਠੇ ਹੋਏ ਸਨ। ਇਸੇ ਦੌਰਾਨ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੰਨ੍ਹਾਂ ਚੋਂ ਕਰੀਬ 5-6 ਹਰਜਿੰਦਰ ਸਿੰਘ ਦੇ ਲੱਗੀਆਂ। ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿੱਚ  ਜਖਮੀ ਹਰਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ ਸੀ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਅਰਸ਼ ਡਾਲਾ ਨੇ ਲਈ ਸੀ।
         ਅਰਸ਼ ਡਾਲਾ ਨੇ ਕਿਹਾ ਸੀ ਕਿ ਹਾਲ ਹੀ ਵਿੱਚ ਹਰਜਿੰਦਰ ਸਿੰਘ ਦੀ ਹੱਤਿਆ ਕੀਤੀ ਗਈ ਹੈ ਉਸ ਦੀ ਜਿੰਮੇਵਾਰੀ ਮੈਂ ਲੈਂਦਾ ਹੈ। ਅਰਸ਼ ਡਾਲਾ ਨੇ ਇਸ ਕਤਲ ਪਿੱਛੇ ਮਲਟੀਸਟੋਰੀ ਪਾਰਕਿੰਗ ਨੂੰ ਵਿਵਾਦ ਦਾ ਕਾਰਨ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਹਰਜਿੰਦਰ ਸਿੰਘ ਨੂੰ ਬੜੀ ਵਾਰ ਸਮਝਾਇਆ ਸੀ ਪਰ ਉਹ ਨਾਂ ਮੰਨਿਆ ਜਿਸ ਕਰਕੇ ਉਸ ਨੂੰ ਕਤਲ ਕਰਨਾ ਪਿਆ ਹੈ। ਅਰਸ਼ ਡਾਲਾ ਵੱਲੋਂ ਜਿੰਮੇਵਾਰੀ ਲੈਣ ਦੇ ਬਾਵਜੂਦ ਨਾਂ ਤਾਂ ਪੀੜਤ ਪ੍ਰੀਵਾਰ ਅਤੇ ਨਾਂ ਹੀ ਸ਼ਹਿਰ ਵਾਸੀਆਂ ਦੇ ਗੱਲੇ ਹੇਠ ਇਹ ਗੱਲ ਲੰਘ ਨਹੀਂ ਰਹੀ ਹੈ। ਅੱਜ ਵੀ ਲੋਕ ਆਖਦੇ ਹਨ ਕਿ ਜੇਕਰ ਪਾਰਕਿੰਗ ਵਿਵਾਦ ਕਤਲ ਦਾ ਕਾਰਨ ਹੁੰਦਾ ਤਾਂ ਹੁਣ ਤੱਕ ਠੇਕਾਦਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਨਾਂ ਦਾ ਖੁਲਾਸਾ ਕਰ ਦਿੱਤਾ ਹੋਣਾ ਸੀ।

Advertisement
Advertisement
Advertisement
Advertisement
Advertisement
Advertisement
error: Content is protected !!