ਹਰਿੰਦਰ ਨਿੱਕਾ ,ਬਰਨਾਲਾ 13 ਨਵੰਬਰ 2023
ਥਾਣਾ ਧਨੌਲਾ ਦੇ ਪਿੰਡ ਕੱਟੂ ‘ਚ ਕਬੂਤਰਬਾਜੀ ਦਾ ਸ਼ੌਕ ਪੁਗਾਉਂਦਾ ਇੱਕ ਨੌਜਵਾਨ ਕਾਨੂੰਨੀ ਤੋਂ ਤੰਗ ਆ ਕੇ ਸਦਾ ਲਈ ਜਹਾਨੋ ਕੂਚ ਕਰ ਗਿਆ । ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਅਤੇ ਮੋਬਾਇਲ ਰਿਕਾਰਡਿੰਗ ਦੇ ਆਧਾਰ ਪਰ,ਨਾਮਜਦ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਰਮਜੀਤ ਕੌਰ ਪਤਨੀ ਗੁਰਬਖਸ ਸਿੰਘ ਵਾਸੀ ਨੇੜੇ ਬੱਸ ਸਟੈਂਡ ਕੱਟੂ ਨੇ ਲਿਖਵਾਇਆ ਕਿ ਉਸ ਦੇ ਲੜਕੇ ਮਨਦੀਪ ਸਿੰਘ ਉਰਫ ਦੀਪੂ ਨੂੰ ਕਬੂਤਰਬਾਜੀ ਦਾ ਸ਼ੋਕ ਸੀ । ਜਿਸ ਨੂੰ ਲੈ ਕੇ ਸਾਡੇ ਪਿੰਡ ਦੇ ਕਾਲਾ ਸਿੰਘ ਉਰਫ ਕਾਨੂੰਨੀ ਨਾਲ ਰੌਲਾ ਚਲਦਾ ਸੀ। ਕਾਲਾ ਸਿੰਘ,ਮੁਦਈ ਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ । ਆਖਿਰ ਗਿਆਰਾਂ ਨਵੰਬਰ ਨੂੰ ਕਾਲੇ ਕਾਨੂੰਨੀ ਤੋਂ ਤੰਗ ਆ ਕੇ ਸਲਫਾਸ ਖਾ ਲਈ । ਉਸ ਨੇ ਆਪਣੇ ਮੋਬਾਇਲ ਵਿੱਚ ਕਾਲੇ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਸਬੰਧੀ ਰਿਕਡਿੰਗ ਵੀ ਕੀਤੀ ਸੀ। ਜੋ ਕੋਠੇ ਤੋਂ ਉਤਰਨ ਸਮੇਂ ਉੱਚੀ ਉੱਚੀ ਕਹਿ ਰਿਹਾ ਸੀ ਕਿ ਮੈਂ ਕਾਲੇ ਤੋਂ ਤੰਗ ਆਕੇ ਸਲਫਾਸ ਖਾ ਲਈ ਹੈ । ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਨ ਧਨੌਲਾ ਦਾਖਲ ਕਰਵਾਇਆ ਗਿਆ। ਪਰ ਹਾਲਤ ਗੰਭੀਰ ਹੋਣ ਕਾਰਣ ਉਸਨੂੰ ਅੱਗੇ ਰੈਫਰ ਕਰ ਦਿੱਤਾ। ਪਰੰਤੂ ਮੈਡੀਵੇਜ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਐਸ ਐਚ ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨ ਪਰ,ਦੋਸ਼ੀ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਜੁਰਮ ਵਿੱਚ ਕੇਸ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।