ਦੀਵਾਲੀ ਮਨਾਉਣ ਦਾ ਅਨੋਖਾ ਢੰਗ ਅਪਣਾਇਆ,,!

Advertisement
Spread information

ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਸਮੇਂ ਸਮੇਂ ਤੇ ਕਰਦੇ ਨੇ ਲੋੜਵੰਦਾਂ ਦੀ ਮੱਦਦ

ਰਘਬੀਰ ਹੈਪੀ , ਬਰਨਾਲਾ 13 ਨਵੰਬਰ 2023

Advertisement

     ਭਾਵੇਂ ਇਹ ਗੱਲ ਆਮ ਹੀ ਕਹੀ ਜਾਂਦੀ ਹੈ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਲੇਕਿਨ ਗਰੀਬ ਲੋੜਵੰਦ ਲੋਕਾਂ ਲਈ ਕੁਝ ਮਦਦ ਕਰਨ ਵਾਲੇ ਤੇ ਓਹਨਾ ਨਾਲ਼ ਖੁਸੀਆ ਸਾਂਝੀਆਂ ਕਰਨ ਵਾਲੇ ਵਿਰਲੇ ਹੀ ਹੁੰਦੇ ਹਨ। ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਜਦੋਂ ਵੀ ਗੁਰੂਦੁਆਰਾ ਬਾਬਾ ਗਾਂਧਾ ਸਿੰਘ ਜੀ ਦੇ ਮੈਨੇਜਰ ਲਗਦੇ ਹਨ ਤਾਂ ਉਹ ਸਭ ਤੋਂ ਵੱਧ ਕਾਰਜ ਲੋੜਬੰਦਾ ਦੀ ਮਦਦ ਵਾਲੇ ਕਰਦੇ ਹਨ। ਬਰਨਾਲਾ ਸ਼ਹਿਰ ਦੀਆ ਸਮੂਹ ਜਥੇਬੰਦੀਆਂ ਪ੍ਰਬੰਧਕ ਕਮੇਟੀਆ ਇਸੇ ਲਈ ਮੈਨੇਜਰ ਸੁਰਜੀਤ ਸਿੰਘ ਨੂੰ ਹਰ ਕਾਰਜ਼ ਵਿੱਚ ਸਤਿਕਾਰ ਦਿੰਦੀਆ ਹਨ ਕਿਉਕਿ ਉਹ ਹਮੇਸਾ ਹੀ ਲੋਕ ਭਲਾਈ ਦੇ ਕਾਰਜ ਅੱਗੇ ਹੋ ਕੇ ਕਰਦੇ ਹਨ। ਭਾਵੇ ਕਿਸੇ ਵੀ ਲੋੜਬੰਦ ਦੇ ਘਰ ਖੁਸੀ ਜਾ ਗਮੀ ਦਾ ਪ੍ਰੋਗਰਾਮ ਹੋਵੇ ਉਹ ਪਹਿਲ ਦੇ ਆਧਾਰ ਤੇ ਮਦਦ ਕਰਦੇ ਹਨ। ਨੌਜਵਾਨਾਂ ਨੂੰ ਨਾਲ਼ ਲੈਂ ਕੇ ਚਲਣ ਦਾ ਜਜ਼ਬਾ ਰੱਖਦਾ ਹਨ। ਇਸੇ ਤਰ੍ਹਾਂ ਹੀ ਬੀਤੇ ਕੱਲ੍ਹ ਦੀਵਾਲੀ ਵਾਲੇ ਦਿਨ ਗੁਰੂਦੁਆਰਾ ਸਾਹਿਬ ਵਿਖੇ ਜੋਂ ਸੰਗਤਾਂ ਮਠਿਆਈਆਂ ਭੇਟਾ ਕਰਦੀਆ ਹਨ। ਸਾਰੀ ਮਠਿਆਈ ਦੋਵੇਂ ਹੀ ਗੁਰੂ ਘਰ ਵਿੱਚੋਂ ਗੁ : ਬਾਬਾ ਗਾਂਧਾ ਸਿੰਘ ਜੀ ਤੇ ਗੁ: ਬੀਬੀ ਪ੍ਰਧਾਨ ਕੌਰ ਜੀ ਵਿੱਚੋ ਲੈਂ ਕੇ ਝੁੱਗੀਆ ਝੋਪੜੀਆਂ ਵਿੱਚ ਵੰਡੀਆਂ ਗਈਆਂ। ਜੇਕਰ ਸਾਰੇ ਹੀ ਗੁਰੂ ਘਰਾਂ ਵਾਲੇ ਪ੍ਰਬੰਧਕ ਮੈਨੇਜਰ ਸੁਰਜੀਤ ਸਿੰਘ ਵਾਂਗ ਗਰੀਬ ਲੋਕਾਂ ਨਾਲ ਇਸੇ ਤਰ੍ਹਾਂ ਦੀਵਾਲੀ ਮਨਾਉਣ ਤਾਂ ਸਾਰੇ ਹੀ ਲੋੜਬੰਦ ਪਰਿਵਾਰਾਂ ਵਿੱਚ ਰੌਸ਼ਨੀ ਆ ਸਕਦੀ ਹੈ। ਇਸ ਮੋਕੇ ਗੁਰਜੰਟ ਸਿੰਘ ਸੋਨਾ ਸਰਬਜੀਤ ਸਿੰਘ ਕੁਲਦੀਪ ਸਿੰਘ ਹਰਵਿੰਦਰ ਸਿੰਘ ਗੁਰਸੇਵਕ ਸਿੰਘ ਜਗਰੂਪ ਸਿੰਘ ਆਦਿ ਹਾਜ਼ਰ ਸਨ

Advertisement
Advertisement
Advertisement
Advertisement
Advertisement
error: Content is protected !!